(ਸੁਰਿੰਦਰ ਕੁਮਾਰ ਸ਼ਰਮਾ) ਨਾਭਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਡੇਰਾ ਸ਼ਰਧਾਲੂਆਂ ਵੱਲੋਂ ਇੱਕ ਮੰਦਬੁੱਧੀ ਔਰਤ ਦੀ ਸੇਵਾ ਸੰਭਾਲ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਨਾਭਾ ਵਿਖੇ ਕੀਤੀ ਜਾ ਰਹੀ ਹੈ । ਇਸ ਮੌਕੇ 85 ਮੈਂਬਰ ਵਿਜੇ ਕੁਮਾਰ ਇੰਸਾਂ ਅਤੇ ਬਲਾਕ ਦੇ ਜਿੰਮੇਵਾਰਾਂ ਵੱਲੋਂ ਸਾਂਝੇ ਤੌਰ ’ਤੇ ਦੱਸਿਆ ਨੇ ਇਹ ਔਰਤ ਸ਼ਹਿਰ ਨਾਭਾ ਦੇ ਰੇਲਵੇ ਸਟੇਸ਼ਨ ਤੋਂ ਬੱਸ ਸਟੈਂਡ ਵੱਲ ਨੂੰ ਜਾ ਰਹੇ ਰਸਤੇ ਵਿਚ ਇਕ ਚਾਹ ਦੀ ਦੁਕਾਨ ਕੋਲ ਬੈਠੀ ਸੀ । Welfare Work
ਉਥੋਂ ਹੀ ਜਦੋਂ 85 ਮੈਂਬਰ ਵਿਜੇ ਕੁਮਾਰ ਇੰਸਾਂ ਨੇ ਔਰਤ ਨੂੰ ਦੇਖਿਆ ਸਭ ਤੋਂ ਪਹਿਲਾਂ ਉਸ ਨੂੰ ਚਾਹ ਪਾਣੀ ਪਿਆਇਆ ਅਤੇ ਉਸ ਤੋਂ ਉਸਦੇ ਘਰ ਦਾ ਪਤਾ ਜਾਣਨ ਦੀ ਕੋਸ਼ਿਸ਼ ਕੀਤੀ। ਔਰਤ ਦਿਮਾਗੀ ਤੌਰ ’ਤੇ ਬਿਮਾਰ ਹੋਣ ਕਾਰਨ ਉਸ ਸਮੇਂ ਕੁਝ ਨਾ ਦੱਸ ਸਕੀ ਤਾਂ ਪ੍ਰੇਮੀ ਵਿਜੇ ਇੰਸਾ ਵੱਲੋਂ ਬਲਾਕ ਨਾਭਾ ਦੀਆਂ ਜਿੰਮੇਵਾਰ ਭੈਣਾਂ ਨਾਲ ਸੰਪਰਕ ਕਰਕੇ ਉਸ ਔਰਤ ਨੂੰ ਨਾਭਾ ਦੇ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਵਿਖੇ ਲੈ ਗਏ। ਜਿੱਥੇ ਮੰਦਬੁਧੀ ਔਰਤ ਨੂੰ ਨਹਾਉਣ ਤੋਂ ਬਾਅਦ ਸਾਫ-ਸੁਥਰੇ ਕੱਪੜੇ ਪਵਾਉਣ ਤੋਂ ਬਾਅਦ ਫਿਰ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ । ਇਸ ਦੌਰਾਨ ਉਸ ਨੇ ਆਪਣਾ ਨਾਂਅ ਕੁਮ ਕੁਮ ਅਤੇ ਪਤੀ ਦਾ ਨਾਂਅ ਸਧਾਰਥ ਵਾਸੀ ਬਰੇਲੀ ਯੂਪੀ ਦੀ ਦੱਸ ਰਹੀ ਹੈ।
ਇਹ ਵੀ ਪੜ੍ਹੋ:Farmer Protest : ਕਿਸਾਨਾਂ ਨੇ ਕੇਂਦਰ ਦੇ ਪਾਲੇ ‘ਚ ਸੁੱਟੀ ਗੇਂਦ, ਹੁਣੇ-ਹੁਣੇ ਆਇਆ ਤਾਜ਼ਾ ਬਿਆਨ
ਫਿਲਹਾਲ ਪੁਲਿਸ ਸਟੇਸ਼ਨ ਨਾਭਾ ਨੂੰ ਜਾਣਕਾਰੀ ਦੇਣ ਤੋਂ ਬਾਅਦ ਉਸ ਨੂੰ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਨਾਭਾ ਵਿਖੇ ਜਿੰਮੇਵਾਰ ਭੈਣਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਜਿੰਮੇਵਾਰਾਂ ਵੱਲੋਂ ਮੰਦਬੁੱਧੀ ਔਰਤ ਦੇ ਪਰਿਵਾਰ ਦੀ ਭਾਲ ਕੀਤੀ ਜਾ ਰਹੀ। ਇਸ ਸਬੰਧੀ ਜਦੋਂ ਏਐਸਆਈ ਚਮਕੌਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਦੇ ਜਿੰਮੇਵਾਰਾਂ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਅਤੇ ਉਸ ਤੇ ਅਮਲ ਕਰਦਿਆਂ ਪੰਜਾਬ ਪੁਲਿਸ ਵੱਲੋਂ ਮੰਦਬੁੱਧੀ ਔਰਤ ਦੇ ਪਰਿਵਾਰ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਪਰਿਵਾਰ ਦਾ ਪਤਾ ਕਰਕੇ ਉਸਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਜਾਵੇਗਾ। Welfare Work