ਹੈਦਰਾਬਾਦ ’ਚ ਹੈ ਪਹਿਲਾ ਟੈਸਟ ਮੈਚ | IND vs ENG
- ਟਾਮ ਹਾਰਟਲੇ ਦਾ ਡੈਬਿਊ | IND vs ENG
ਹੈਦਰਾਬਾਦ (ਏਜੰਸੀ)। ਭਾਰਤ ਅਤੇ ਇੰਗਲੈਂਡ ਵਿਚਕਾਰ ਪਹਿਲਾ ਟੈਸਟ ਹੈਦਰਾਬਾਦ ’ਚ ਖੇਡਿਆ ਜਾ ਰਿਹਾ ਹੈ। ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ’ਚ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ। ਇੰਗਲੈਂਡ ਵੱਲੋਂ ਜੈਕ ਕ੍ਰਾਊਲੀ ਅਤੇ ਬੇਨ ਡਕੇਟ ਓਪਨਿੰਗ ਕਰਕੇ ਆਏ। ਦੋਵੇਂ ਟੀਮਾਂ 3-3 ਫੁੱਲ ਟਾਈਮ ਸਪਿਨਰਾਂ ਨਾਲ ਖੇਡੀਆਂ। ਭਾਰਤ ਕੋਲ ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ ਅਤੇ ਅਕਸ਼ਰ ਪਟੇਲ ਹਨ। ਜਦਕਿ ਰੇਹਾਨ ਅਹਿਮਦ, ਜੈਕ ਲੀਚ ਅਤੇ ਟਾਮ ਹਾਰਟਲੀ ਇੰਗਲੈਂਡ ਵੱਲੋਂ ਖੇਡ ਰਹੇ ਹਨ। (IND vs ENG)
ਟੌਮ ਹਾਰਟਲੇ ਨੇ ਕੀਤਾ ਡੈਬਿਊ | IND vs ENG
ਖੱਬੇ ਹੱਥ ਦੇ ਸਪਿਨਰ ਟੌਮ ਹਾਰਟਲੇ ਨੇ ਇੰਗਲੈਂਡ ਵੱਲੋਂ ਡੈਬਿਊ ਕੀਤਾ। ਉਹ ਟੀਮ ’ਚ ਸਾਮਲ ਤੀਜੇ ਸਪਿਨਰ ਹਨ। ਉਨ੍ਹਾਂ ਤੋਂ ਇਲਾਵਾ ਜੈਕ ਲੀਚ ਅਤੇ ਰੇਹਾਨ ਅਹਿਮਦ ਸ਼ਾਮਲ ਹਨ। ਲੀਚ ਦੇ ਨਾਂਅ 124 ਟੈਸਟ ਵਿਕਟਾਂ ਹਨ, ਜਦਕਿ ਰੇਹਾਨ ਨੇ ਇਸ ਤੋਂ ਪਹਿਲਾਂ ਸਿਰਫ ਇੱਕ ਟੈਸਟ ਖੇਡਿਆ ਹੈ। (IND vs ENG)
ਕੇਐੱਸ ਭਰਤ ਹੋਣਗੇ ਭਾਰਤ ਵੱਲੋਂ ਵਿਕਟਕੀਪਰ, ਰਾਹੁਲ ਬੱਲੇਬਾਜ ਦੇ ਤੌਰ ’ਤੇ ਖੇਡਣਗੇ
ਟੀਮ ਇੰਡੀਆ ਨੇ ਕੇਐਸ ਭਰਤ ਨੂੰ ਵਿਕਟਕੀਪਰ ਵਜੋਂ ਮੌਕਾ ਦਿੱਤਾ ਹੈ। ਵਿਰਾਟ ਕੋਹਲੀ ਦੀ ਜਗ੍ਹਾ ਕੇਐੱਲ ਰਾਹੁਲ ਨੰਬਰ-4 ’ਤੇ ਬੱਲੇਬਾਜੀ ਕਰਨਗੇ। ਟੀਮ ਕੋਲ ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ ਅਤੇ ਰਵਿੰਦਰ ਜਡੇਜਾ ਦੇ ਰੂਪ ’ਚ 3 ਸਪਿਨਰ ਹਨ। ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ 3 ਤੇਜ ਗੇਂਦਬਾਜ ਹਨ। (IND vs ENG)
Weather Update Today : ਪੰਜਾਬ-ਹਰਿਆਣਾ ’ਚ ਠੰਢ ਦਾ ਰੈੱਡ ਅਲਰਟ ਜਾਰੀ, ਚੰਡੀਗੜ੍ਹ ’ਚ Cold Wave ਦੀ ਚੇਤਾਵਨੀ
ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਚੁਣੀ
ਦੱਸ ਦੇਈਏ ਕਿ ਪਹਿਲਾ ਟੈਸਟ ਹੈਦਰਾਬਾਦ ’ਚ ਸ਼ੁਰੂ ਹੋਇਆ ਹੈ ਅਤੇ ਭਾਰਤ ਅਤੇ ਇੰਗਲੈਂਡ ਵਿਚਕਾਰ ਪਹਿਲੇ ਟੈਸਟ ਦਾ ਟਾਸ 9 ਵਜੇ ਹੋਇਆ। ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ।
ਦੋਵਾਂ ਟੀਮਾਂ ਦੀ ਪਲੇਇੰਗ-11
ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਕੇਐਲ ਰਾਹੁਲ, ਸ਼੍ਰੇਅਸ ਅਈਅਰ, ਰਵਿੰਦਰ ਜਡੇਜਾ, ਕੇਐਸ ਭਰਤ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਕੁਲਦੀਪ ਯਾਦਵ, ਮੁਹੰਮਦ ਸਿਰਾਜ ਅਤੇ ਜਸਪ੍ਰੀਤ ਬੁਮਰਾਹ।
ਇੰਗਲੈਂਡ : ਬੇਨ ਸਟੋਕਸ (ਕਪਤਾਨ), ਜੈਕ ਕ੍ਰਾਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਜੌਨੀ ਬੇਅਰਸਟੋ, ਰੇਹਾਨ ਅਹਿਮਦ, ਬੇਨ ਫੋਕਸ, ਟੌਮ ਹਾਰਟਲੇ, ਜੈਕ ਲੀਚ, ਮਾਰਕ ਵੁੱਡ। (IND vs ENG)