(ਸਤਪਾਲ ਥਿੰਦ) ਫਿਰੋਜ਼ਪੁਰ। ਫਿਰੋਜ਼ਪੁਰ ਪੁਲਿਸ ਵੱਲੋਂ 2 ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 01 ਕਿੱਲੋ 550 ਗ੍ਰਾਮ ਹੈਰੋਇਨ, 1 ਮੋਟਰਸਾਇਕਲ ਅਤੇ 2 ਮੋਬਾਇਲ ਫੋਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਣਧੀਰ ਕੁਮਾਰ, ਕਪਤਾਨ ਪੁਲਿਸ (ਇੰਨ:) ਫਿਰੋਜ਼ਪੁਰ ਨੇ ਦੱਸਿਆ ਬਲਕਾਰ ਸਿੰਘ ਡੀ.ਐਸ.ਪੀ (ਡੀ) ਅਤੇ ਭੁਪਿੰਦਰ ਸਿੰਘ ਡੀ.ਐਸ.ਪੀ (ਸਥਾਨਿਕ) ਦੀ ਨਿਗਰਾਨੀ ਹੇਠ, ਇੰਸਪੈਕਟਰ ਪ੍ਰਭਜੀਤ ਸਿੰਘ ਇੰਚਾਰਜ਼ ਸੀ.ਆਈ.ਏ ਸਟਾਫ ਫਿਰੋਜ਼ਪੁਰ ਦੀ ਅਗਵਾਈ ਅਧੀਨ ਏ.ਐਸ.ਆਈ ਗੁਰਚਰਨ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਨੇੜੇ ਬੱਸ ਅੱਡਾ ਪਿੰਡ ਗੈਦੜ ਪੁੱਜੀ ਤਾਂ ਮੁਖਬਰ ਖਾਸ ਦੀ ਇਤਲਾਹ ਦੇ ਅਧਾਰ ‘ਤੇ ਗੁਰਪ੍ਰੀਤ ਸਿੰਘ ਉਰਫ ਗੁਰੀ ਪੁੱਤਰ ਬਖਸ਼ੀਸ਼ ਸਿੰਘ ਵਾਸੀ ਪਿੰਡ ਮਸਤੇ ਕੇ ਖਿਲਾਫ ਮੁਕੱਦਮਾ ਨੰ. 05 ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਆਰਿਫ ਕੇ ਦਰਜ ਰਜਿਸਟਰ ਕੀਤਾ ਗਿਆ। Heroine
ਏ.ਐਸ.ਆਈ ਗੁਰਦੇਵ ਸਿੰਘ ਸੀ.ਆਈ.ਏ ਸਟਾਫ ਵੱਲੋਂ ਸਮੇਤ ਪੁਲਿਸ ਪਾਰਟੀ ਬਾ-ਹੱਦ ਰਕਬਾ ਬਸਤੀ ਰਾਮਲਾਲ ਪਿੰਡ ਗੈਂਦੜ ਤੋਂ ਮੁਸਮੀ ਗੁਰਪ੍ਰੀਤ ਸਿੰਘ ਉਰਫ ਗੁਰੀ ਨੂੰ 1 ਕਿੱਲੋ 550 ਗ੍ਰਾਮ ਹੈਰੋਇਨ, 1 ਮੋਟਰਸਾਇਕਲ ਹੀਰੋ ਡੀ ਡੀਲਕਸ ਰੰਗ ਕਾਲਾ ਨੰਬਰ ਪੀਬੀ 05 ਟੀ 8644 ਅਤੇ 01 ਮੋਬਾਇਲ ਫੋਨ ਸਮੇਤ ਕਾਬੂ ਕੀਤਾ ਗਿਆ।
ਇਹ ਵੀ ਪੜ੍ਹੋ: ਕਾਂਗਰਸ ਨੇ ਮਿਸ਼ਨ 2024 ਦੀ ਤਿਆਰੀ ਵਿੱਢੀ, ਪਰਨੀਤ ਕੌਰ ਪਟਿਆਲਾ ਤੋਂ ਨਹੀਂ ਲੜਨਗੇ ਚੋਣ
ਏ.ਐਸ.ਆਈ ਗੁਰਚਰਨ ਸਿੰਘ ਵੱਲੋਂ ਗੁਰਪ੍ਰੀਤ ਸਿੰਘ ਉਰਫ ਗੁਰੀ ਦੀ ਕੀਤੀ ਗਈ ਪੁੱਛਗਿੱਛ ਦੌਰਾਨ ਦੱਸਿਆ ਕਿ ਅਕਾਸ਼ਦੀਪ ਸਿੰਘ ਪੁੱਤਰ ਤੋਤਾ ਸਿੰਘ ਬਸਤੀ ਭਾਨੇ ਵਾਲੀ ਥਾਣਾ ਆਰਿਫ ਕੇ ਦੇ ਨਾਲ ਮਿਲ ਕੇ ਨਸ਼ੇ ਦੀ ਤਸਕਰੀ ਦਾ ਧੰਦਾ ਕਰਦਾ ਹੈ ਜਿਸ ’ਤੇ ਅਕਾਸ਼ਦੀਪ ਸਿੰਘ ਨੂੰ ਵੀ ਮਾਮਲੇ ’ਚ ਨਾਮਜਦ ਕੀਤਾ ਗਿਆ ਤੇ ਅਕਾਸ਼ਦੀਪ ਸਿੰਘ ਨੂੰ 01 ਮੋਬਾਇਲ ਫੋਨ ਸਮੇਤ ਪੁਲਿਸ ਹਿਰਾਸਤ ਵਿੱਚ ਲਿਆ ਗਿਆ। ਮੁਲਜ਼ਮਾਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ। ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ।