ਨਵੀਂ ਦਿੱਲੀ। ਅਯੁੱਧਿਆ ’ਚ ਪ੍ਰਾਣ ਪ੍ਰਤਿਸ਼ਠਾ (Ayodha Ram Mandir) 22 ਜਨਵਰੀ ਨੂੰ ਹੋਣ ਜਾ ਰਹੀ ਹੈ। ਪ੍ਰਾਣ ਪ੍ਰਤਿਸ਼ਠਾ ਸਬੰਧੀ ਤਿਆਰੀਆਂ ਜ਼ਰਾਂ ’ਤੇ ਚੱਲ ਰਹੀਆਂ ਹਨ। ਇਸ ਸਬੰਧੀ ਦੇਸ਼ ਭਰ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਦੌਰਾਨ ਦੇਸ਼ ਦੇ ਕਈ ਸੂਬਿਆਂ ਵਿੱਚ ਛੁੱਟੀ (Holiday) ਦਾ ਐਲਾਨ ਕੀਤਾ ਗਿਆ ਹੈ। 22 ਜਨਵਰੀ ਨੂੰ ਕਈ ਰਾਜਾਂ ਵਿੱਚ ਸਕੂਲ, ਕਾਲਜ ਤੇ ਹੋਰ ਅਦਾਰੇ ਬੰਦ ਰੱਖੇ ਜਾਣਗੇ। ਆਓ ਜਾਣਦੇ ਹਾਂ ਕਿਹੜੇ ਕਿਹੜੇ ਸੂਬਿਆਂ ਵਿੱਚ ਹੋ ਜਾ ਰਹੀ ਐ 22 ਜਨਵਰੀ 2024 ਦੀ ਛੁੱਟੀ।
ਉੱਤਰ ਪ੍ਰਦੇਸ਼ : ਯੋਗੀ ਅਦਿੱਤਿਆ ਨਾਥ ਮੁੱਖ ਮੰਤਰੀ ਉਤਰ ਪ੍ਰਦੇਸ਼ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਆਪਣੇ ਆਦੇਸ਼ਾਂ ’ਚ ਕਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਸਾਰੇ ਹੀ ਵਿੱਦਿਅਕ ਅਦਾਰੇ 22 ਜਨਵਰੀ ਨੂੰ ਬੰਦ (Holiday) ਰਹਿਣਗੇ।
Sri Ram : ਭਾਰਤ ਦੀ ਪਛਾਣ ਦਾ ਮੂਲ ਤੱਤ ਹਨ ਸ੍ਰੀਰਾਮ
ਮੱਧ ਪ੍ਰਦੇਸ਼ : ਮੋਹਨ ਯਾਦਵ ਮੁੱਖ ਮੰਤਰੀ ਮੱਧ ਪ੍ਰਦੇਸ਼ ਨੇ ਹੁਕਮ ਜਾਰੀ ਕਰਦੇ ਹੋਏ ਕਿਹਾ ਹੈ ਕਿ ਸੂਬੇ ਦੇ ਸਾਰੇ ਸਕੂਲ, ਕਾਲਜਾਂ ਤੇ ਵਿੱਦਿਅਕ ਅਦਾਰਿਆਂ ਵਿੱਚ 22 ਜਨਵਰੀ ਨੂੰ ਛੁੱਟੀ ਰਹੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ (Ayodha Ram Mandir) ਇੱਕ ਤਿਉਹਾਰ ਵਾਂਗ ਹੈ। ਇਸ ਨੂੰ ਬੱਚਾ ਬੱਚਾ ਬੜੇ ਹੀ ਚਾਅ ਤੇ ਉਤਸ਼ਾਹ ਨਾਲ ਮਨਾਵੇਗਾ।
ਗੋਆ : 22 ਜਨਵਰੀ 2024 ਦੇ ਦਿਨ ਗੋਆ ਵਿੱਚ ਵੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਸਰਕਾਰੀ ਕਰਮਚਾਰੀਆਂ, ਸਕੂਲਾਂ ਅਤੇ ਕਾਲਜਾਂ ’ਚ ਛੁੱਟੀ ਰਹੇਗੀ।
ਛੱਤੀਸਗੜ੍ਹ : 22 ਜਨਵਰੀ ਨੂੰ ਛੱਤੀਸਗੜ੍ਹ ਵਿੱਚ ਵੀ ਛੁੱਟੀ ਰਹੇਗੀ। ਸੂਬਾ ਸਰਕਾਰ ਨੇ ਇਸ ਸਬੰਧੀ ਪਹਿਲਾਂ ਹੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹੋਏ ਹਨ।
ਹਰਿਆਣਾ : ਹਰਿਆਣਾ ਸਰਕਾਰ ਨੇ ਵੀ 22 ਜਨਵਰੀ 2024 ਵਾਲੇ ਦਿਨ ਛੁੱਟੀ ਕਰਨ ਦਾ ਐਲਾਨ ਕੀਤਾ ਹੈ। ਇਸ ਦਿਨ ਹਰਿਆਣਾ ਵਿੱਚ ਸਾਰੇ ਸਰਕਾਰੀ, ਗੈਰ ਸਰਕਾਰੀ, ਮਾਨਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲ, ਕਾਲਜ ਅਤੇ ਵਿੱਦਿਅਕ ਅਦਾਰੇ ਬੰਦ ਰਹਿਣਗੇ। ਹਰਿਆਣਾ ਸਰਕਾਰ ਨੇ ਕਿਹਾ ਹੈ ਕਿ ਪ੍ਰਾਣ ਪ੍ਰਤਿਸ਼ਠਾ ਇੱਕ ਇਤਿਹਾਸਿਕ ਤਿਉਹਾਰ ਹੋਣ ਜਾ ਰਿਹਾ ਹੈ ਇਸ ਨੂੰ ਸੂਬੇ ਦਾ ਹਰ ਵਿਅਕਤੀ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਵੇਗਾ।