ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿੰਹਮਾਰ)। ਭਾਰਤ ’ਚ ਵਰਤਮਾਨ ਸਮੇਂ ’ਚ ਮੌਸਮ ਦੇ ਵੱਖ-ਵੱਖ ਰੰਗ ਵੇਖਣ ਨੂੰ ਮਿਲ ਰਹੇ ਹਨ। ਇੱਕ ਪਾਸੇ ਉੱਤਰ ਭਾਰਤ ਗੰਭੀਰ ਸ਼ੀਤ ਲਹਿਰ ਦਾ ਪ੍ਰਕੋਪ ਚੱਲ ਰਿਹਾ ਹੈ ਤਾਂ ਦੂਜੇ ਪਾਸੇ ਮਹਾਰਾਸ਼ਟਰ ਸਮੇਤ ਦੱਖਣੀ ਭਾਰਤ ’ਚ ਤਾਪਮਾਨ ’ਚ ਵਾਧੇ ਕਾਰਨ ਹੁੰਮਸ ਦੀ ਸਥਿਤੀ ਬਣੀ ਹੋਈ ਹੈ। ਉੱਤਰ ਭਾਰਤ ਦੇ ਸਾਰੇ ਸੂਬੇ ਹਰਿਆਣਾ, ਪੰਜਾਬ, ਰਾਜ਼ਸਥਾਨ, ਦਿੱਲੀ ਐੱਨਸੀਆਰ, ਉੱਤਰ-ਪ੍ਰਦੇਸ਼, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ-ਕਸ਼ਮੀਰ ਅਤੇ ਲੱਦਾਖ ਸਮੇਤ ਸਾਰੇ ਖੇਤਰਾਂ ’ਚ ਮੌਜ਼ੂਦਾ ਸਮੇਂ ’ਚ ਕੜਾਕੇ ਦੀ ਠੰਢ ਪੈ ਰਹੀ ਹੈ। ਭਾਰਤ ਮੌਸਮ ਵਿਭਾਗ ਵੱਲੋਂ ਜਾਰੀ ਮੌਸਮ ਬੁਲੇਟਿਨ ਮੁਤਾਬਿਕ ਇੱਕ ਵਾਰ ਫੇਰ ਪੂਰੇ ਉੱਤਰ ਭਾਰਤ ’ਚ ਹਰਿਆਣਾ ਅਤੇ ਪੰਜਾਬ ਪ੍ਰਦੇਸ਼ ਸਭ ਤੋਂ ਠੰਢੇ ਰਹੇ ਹਨ। ਪੰਜਾਬ ਦਾ ਸ਼ਹੀਦ ਭਗਤ ਸਿੰਘ ਨਗਰ ਦਾ ਘੱਟ ਤੋਂ ਘੱਟ ਤਾਪਮਾਨ 0.2 ਤਾਂ ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ’ਚ ਘੱਟ ਤੋਂ ਘੱਟ ਤਾਪਮਾਨ 0.4 ਡਿਗਰੀ ਸੈਲਸੀਅਸ ਰਿਹਾ। (IMD Alert)
Indigo Airlines : ਯਾਤਰੀ ਦੇਣ ਧਿਆਨ, 12 ਘੰਟੇ ਲੇਟ ਇਹ ਉਡਾਣ
ਇਸ ਦੇ ਨਾਲ ਹੀ ਲੁਧਿਆਣਾ ’ਚ 1.0, ਅੰਬਾਲਾ ’ਚ 1.5, ਰੇਵਾੜੀ ਦੇ ਬਾਵਲ ’ਚ 1.6, ਨਾਰਨੌਲ ’ਚ 1.8, ਹਿਸਾਰ ਦੇ ਬਾਲਸਮੰਦ ’ਚ 1.9, ਬਠਿੰਡਾ ’ਚ 2.2, ਰੋਪੜ ’ਚ 2.4 ਅਤੇ ਮੇਵਾਤ ’ਚ 2.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਭਾਰਤ ਮੌਸਮ ਵਿਗਿਆਨ ਵਿਭਾਗ ਦੇ ਚੰਡੀਗੜ੍ਹ ਕੇਂਦਰ ਨੇ ਜਾਰੀ ਮੌਸਮ ਬੁਲੇਟਿਨ ’ਚ ਮੰਗਲਵਾਰ ਲਈ ਵੀ ਹਰਿਆਣਾ ਅਤੇ ਪੰਜਾਬ ’ਚ ਠੰਢ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ। 17 ਜਨਵਰੀ ਨੂੰ ਦੋਵਾਂ ਪ੍ਰਦੇਸ਼ਾਂ ’ਚ ਸੀਵਿਯਰ ਕੋਲਡ ਡੇ ਦੀ ਸਥਿਤੀ ਬਣਨ ਦੀ ਵੀ ਸੰਭਾਵਨਾ ਹੈ। ਇਸ ਤਰ੍ਹਾਂ ਹਰਿਆਣਾ ਦੇ ਪੂਰੇ ਇਲਾਕੇ ’ਚ 19 ਜਨਵਰੀ ਤੱਕ ਸਵੇਰੇ ਅਤੇ ਸ਼ਾਮ ਦੇ ਸਮੇਂ ਸੰਘਣੀ ਧੁੰਦ ਛਾਈ ਰਹੇਗੀ। ਪਹਾੜੀ ਖੇਤਰਾਂ ’ਚ ਵੀ ਅਗਲੇ ਤਿੰਨ ਦਿਨਾਂ ਤੱਕ ਭਾਰੀ ਬਰਫਬਾਰੀ ਹੋਣ ਕਾਰਨ ਅਤੇ ਉੱਤਰ ਪੱਛਮੀ ਹਵਾਵਾਂ ਚੱਲਣ ਨਾਲ ਸੰਪੂਰਨ ਉੱਤਰ ਭਾਰਤ ’ਚ ਸ਼ੀਤ ਲਹਿਰ ਵੀ ਚੱਲੇਗੀ। (IMD Alert)
ਮੌਸਮ ਸਬੰਧੀ ਜਾਣਕਾਰੀ | IMD Alert
ਹਰਿਆਣਾ ਸੂਬੇ ’ਚ ਮੌਸਮ ਆਮ ਤੌਰ ’ਤੇ 20 ਜਨਵਰੀ ਤੱਕ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਉੱਤਰ-ਪੱਛਮੀ ਠੰਢੀਆਂ ਹਵਾਵਾਂ ਹਲਕੀ ਰਫਤਾਰ ਨਾਲ ਚੱਲਣ ਦੀ ਸੰਭਾਵਨਾ ਹੈ। ਜਿਸ ਕਾਰਨ ਸੂਬੇ ’ਚ ਦਿਨ ਦੇ ਤਾਪਮਾਨ ’ਚ ਮਾਮੂਲੀ ਵਾਧਾ ਹੋਇਆ ਹੈ ਪਰ ਰਾਤ ਦੇ ਤਾਪਮਾਨ ’ਚ ਮਾਮੂਲੀ ਗਿਰਾਵਟ ਦੀ ਸੰਭਾਵਨਾ ਹੈ। ਇਸ ਦੌਰਾਨ ਜ਼ਿਆਦਾਤਰ ਇਲਾਕਿਆਂ ’ਚ ਸਵੇਰੇ ਧੁੰਦ ਛਾਈ ਰਹੇਗੀ। (IMD Alert)