ICC ਟੈਸਟ ਰੈਂਕਿੰਗ ’ਚ ਵੱਡਾ ਬਦਲਾਅ, ਭਾਰਤੀ ਖਿਡਾਰੀਆਂ ਦਾ ਦਬਦਬਾ

ICC Men’s Test Rankings

ਕੋਹਲੀ ਨੰਬਰ-6 ’ਤੇ ਪਹੁੰਚੇ | ICC Men’s Test Rankings

  • ਰੋਹਿਤ ਦੀ ਟਾਪ-10 ’ਚ ਵਾਪਸੀ
  • ਅਸ਼ਵਿਨ ਸਿਖਰ ’ਤੇ, ਬੁਮਰਾਹ ਨੇ ਹਾਸਲ ਕੀਤੀ ਨੰਬਰ-4 ਰੈਂਕਿੰਗ

ਨਵੀਂ ਦਿੱਲੀ (ਏਜੰਸੀ)। ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਟੈਸਟ ਬੱਲੇਬਾਜਾਂ ਦੀ ਰੈਂਕਿੰਗ ’ਚ 6ਵੇਂ ਨੰਬਰ ’ਤੇ ਪਹੁੰਚ ਗਏ ਹਨ। ਹਾਲ ਹੀ ’ਚ ਦੱਖਣੀ ਅਫਰੀਕਾ ਦੌਰੇ ਦੌਰਾਨ ਵਿਰਾਟ ਭਾਰਤ ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ ਸਨ, ਉਨ੍ਹਾਂ ਨੇ 172 ਦੌੜਾਂ ਬਣਾਈਆਂ ਸਨ। ਇਸ ਪ੍ਰਦਰਸਨ ਦੀ ਬਦੌਲਤ ਉਹ 3 ਸਥਾਨਾਂ ਦਾ ਫਾਇਦਾ ਲੈ ਕੇ 9ਵੇਂ ਤੋਂ 6ਵੇਂ ਸਥਾਨ ’ਤੇ ਪਹੁੰਚ ਗਏ ਹਨ। ਵਿਰਾਟ ਤੋਂ ਇਲਾਵਾ ਕਪਤਾਨ ਰੋਹਿਤ ਸ਼ਰਮਾ ਵੀ 4 ਸਥਾਨਾਂ ਦੀ ਛਲਾਂਗ ਲਾ ਕੇ 10ਵੇਂ ਸਥਾਨ ’ਤੇ ਪਹੁੰਚ ਗਏ ਹਨ ਅਤੇ ਟਾਪ-10 ’ਚ ਵਾਪਸੀ ਕੀਤੀ ਹੈ। ਗੇਂਦਬਾਜਾਂ ’ਚ ਜਸਪ੍ਰੀਤ ਬੁਮਰਾਹ ਇੱਕ ਸਥਾਨ ਦੇ ਫਾਇਦੇ ਨਾਲ 4ਵੇਂ ਨੰਬਰ ’ਤੇ ਪਹੁੰਚ ਗਏ ਹਨ। ਗੇਂਦਬਾਜਾਂ ’ਚ ਰਵੀਚੰਦਰਨ ਅਸ਼ਵਿਨ ਚੋਟੀ ’ਤੇ ਬਰਕਰਾਰ ਹਨ। (ICC Men’s Test Rankings)

ਇਹ ਵੀ ਪੜ੍ਹੋ : ਇਤਿਹਾਸਕ ‘ਗੰਗਾ ਸਾਗਰ’ ਰਾਏਕੋਟ ਦੀ ਸ਼ਾਨ

ਵਿਰਾਟ ਨੇ ਦੱਖਣੀ ਅਫਰੀਕਾ ’ਚ ਦਿਖਾਇਆ ਸੀ ਚੰਗਾ ਤਜਰਬਾ | ICC Men’s Test Rankings

ICC Men’s Test Rankings ICC Men’s Test Rankings

ਸਾਬਕਾ ਕਪਤਾਨ ਵਿਰਾਟ ਕੋਹਲੀ ਦੱਖਣੀ ਅਫਰੀਕਾ ਦੌਰੇ ਦੀ ਸ਼ੁਰੂਆਤ ਤੋਂ ਪਹਿਲਾਂ ਟੈਸਟ ਬੱਲੇਬਾਜਾਂ ਦੀ ਰੈਂਕਿੰਗ ’ਚ 9ਵੇਂ ਨੰਬਰ ’ਤੇ ਸਨ। ਪਹਿਲੇ ਹੀ ਮੈਚ ’ਚ ਉਨ੍ਹਾਂ ਨੇ 38 ਅਤੇ 76 ਦੌੜਾਂ ਦੀ ਪਾਰੀ ਖੇਡੀ ਸੀ। ਦੂਜੇ ਮੈਚ ’ਚ ਜਿੱਥੇ ਭਾਰਤ ਦੇ 7 ਬੱਲੇਬਾਜ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ, ਉੱਥੇ ਹੀ ਵਿਰਾਟ 46 ਦੌੜਾਂ ਬਣਾ ਕੇ ਟੀਮ ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ ਰਹੇ। ਉਨ੍ਹਾਂ ਨੇ ਦੂਜੀ ਪਾਰੀ ’ਚ 12 ਦੌੜਾਂ ਬਣਾਈਆਂ। ਵਿਰਾਟ ਸੀਰੀਜ ’ਚ 172 ਦੌੜਾਂ ਬਣਾ ਕੇ ਟੀਮ ਇੰਡੀਆ ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ ਸਨ। ਉਸ ਤੋਂ ਬਾਅਦ ਕੇਐਲ ਰਾਹੁਲ ਟੀਮ ਦੇ ਦੂਜੇ ਸਭ ਤੋਂ ਜ਼ਿਆਦਾ ਸਕੋਰ ਬਣਾਉਣ ਵਾਲੇ ਬੱਲੇਬਾਜ਼ ਹਨ।

ਰੋਹਿਤ ਦੀ ਟਾਪ-10 ’ਚ ਵਾਪਸੀ | ICC Men’s Test Rankings

INDvsSA

ਨਿਊਜੀਲੈਂਡ ਦੇ ਕੇਨ ਵਿਲੀਅਮਸਨ ਕੌਮਾਂਤਰੀ ਕ੍ਰਿਕੇਟ ਪਰਿਸ਼ਦ (ਆਈਸੀਸੀ) ਦੀ ਤਾਜਾ ਬੱਲੇਬਾਜਾਂ ਦੀ ਰੈਂਕਿੰਗ ’ਚ ਸਿਖਰ ’ਤੇ ਹਨ। ਵਿਰਾਟ ਬੱਲੇਬਾਜਾਂ ’ਚ ਛੇਵੇਂ ਸਥਾਨ ’ਤੇ ਹਨ। ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ 4 ਸਥਾਨਾਂ ਦੀ ਛਾਲ ਮਾਰ ਕੇ 10ਵੇਂ ਸਥਾਨ ’ਤੇ ਪਹੁੰਚ ਗਏ ਹਨ। (ICC Men’s Test Rankings)

ਤੇਜ਼ ਗੇਂਦਬਾਜ਼ ਬੁਮਰਾਹ ਨੰਬਰ-4 ’ਤੇ, ਅਸਵਿਨ ਸਿਖਰ ’ਤੇ | ICC Men’s Test Rankings

INDvsSA

ਜਸਪ੍ਰੀਤ ਬੁਮਰਾਹ ਨੇ ਵੀ ਆਈਸੀਸੀ ਟੈਸਟ ਗੇਂਦਬਾਜਾਂ ਦੀ ਰੈਂਕਿੰਗ ’ਚ ਵਾਧਾ ਕੀਤਾ ਹੈ। ਉਹ ਇੱਕ ਸਥਾਨ ਦੇ ਫਾਇਦੇ ਨਾਲ ਨੰਬਰ-4 ’ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਦੱਖਣੀ ਅਫਰੀਕਾ ਦੌਰੇ ’ਤੇ ਸਿਰਫ 3 ਪਾਰੀਆਂ ’ਚ 12 ਵਿਕਟਾਂ ਲਈਆਂ ਸਨ। ਬੁਮਰਾਹ ਨੂੰ ਇਸ ਪ੍ਰਦਰਸ਼ਨ ਲਈ ‘ਪਲੇਅਰ ਆਫ ਦਾ ਸੀਰੀਜ’ ਦਾ ਐਵਾਰਡ ਵੀ ਮਿਲਿਆ। (ICC Men’s Test Rankings)

ਸਿਰਾਜ ਨੇ 13 ਸਥਾਨਾਂ ਦੀ ਲਾਈ ਲੰਬੀ ਛਾਲ | ICC Men’s Test Rankings

ਜਸਪ੍ਰੀਤ ਬੁਮਰਾਹ ਤੋਂ ਇਲਾਵਾ ਤੇਜ ਗੇਂਦਬਾਜ ਮੁਹੰਮਦ ਸਿਰਾਜ ਨੂੰ ਵੀ ਟੈਸਟ ਰੈਂਕਿੰਗ ’ਚ ਫਾਇਦਾ ਹੋਇਆ ਹੈ। ਉਹ 13 ਸਥਾਨਾਂ ਦੀ ਛਲਾਂਗ ਲਾ ਕੇ 17ਵੇਂ ਨੰਬਰ ’ਤੇ ਪਹੁੰਚ ਗਏ ਹਨ। ਗੇਂਦਬਾਜਾਂ ਦੀ ਰੈਂਕਿੰਗ ’ਚ ਭਾਰਤ ਦੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਚੋਟੀ ’ਤੇ ਹਨ। ਜਦਕਿ ਰਵਿੰਦਰ ਜਡੇਜਾ ਪੰਜਵੇਂ ਨੰਬਰ ’ਤੇ ਹੈ। ਭਾਵ ਟਾਪ-5 ਗੇਂਦਬਾਜਾਂ ’ਚ 3 ਭਾਰਤੀ ਸ਼ਾਮਲ ਹਨ। ਗੇਂਦਬਾਜਾਂ ’ਚ ਅਸਟਰੇਲੀਆ ਦੇ ਕਪਤਾਨ ਪੈਟ ਕਮਿੰਸ ਦੂਜੇ ਅਤੇ ਦੱਖਣੀ ਅਫਰੀਕਾ ਦੇ ਤੇਜ ਗੇਂਦਬਾਜ ਕਾਗਿਸੋ ਰਬਾਡਾ ਤੀਜੇ ਸਥਾਨ ’ਤੇ ਪਹੁੰਚ ਗਏ ਹਨ। ਕਮਿੰਸ ਨੂੰ ਇੱਕ ਸਥਾਨ ਦਾ ਫਾਇਦਾ ਹੋਇਆ, ਜਦਕਿ ਰਬਾਡਾ ਨੂੰ ਇੱਕ ਸਥਾਨ ਦਾ ਨੁਕਸਾਨ ਹੋਇਆ। (ICC Men’s Test Rankings)

ਆਲਰਾਊਂਡਰਾਂ ਦੀ ਸੂਚੀ ’ਚ ਵੀ ਭਾਰਤੀ ਖਿਡਾਰੀਆਂ ਦਾ ਦਬਦਬਾ | ICC Men’s Test Rankings

ਆਈਸੀਸੀ ਟੈਸਟ ਹਰਫਨਮੌਲਾ ’ਚ ਵੀ ਭਾਰਤੀ ਦੇ ਖਿਡਾਰੀ ਹੀ ਹਾਵੀ ਹਨ। ਖੱਬੇ ਹੱਥ ਦੇ ਸਪਿਨਰ ਰਵਿੰਦਰ ਜਡੇਜਾ ਪਹਿਲੇ ਨੰਬਰ ’ਤੇ ਅਤੇ ਸੱਜੇ ਹੱਥ ਦੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਦੂਜੇ ਨੰਬਰ ’ਤੇ ਹਨ। ਇੰਨਾ ਹੀ ਨਹੀਂ ਅਕਸ਼ਰ ਪਟੇਲ ਵੀ ਪੰਜਵੇਂ ਨੰਬਰ ’ਤੇ ਹਨ। ਉਹ ਇਸ ਸਮੇਂ ਇੰਗਲੈਂਡ ਦੇ ਜੋਅ ਰੂਟ ਨਾਲ ਸੰਯੁਕਤ ਨੰਬਰ-5 ’ਤੇ ਹੈ। ਦੋਵਾਂ ਦੇ 286 ਰੇਟਿੰਗ ਅੰਕ ਹਨ। (ICC Men’s Test Rankings)