ਗੁਰੂਗ੍ਰਾਮ (ਸੱਚ ਕਹੂੰ ਨਿਊਜ਼)। ਗੈਂਗਸਟਰ ਸੰਦੀਪ ਗਡੌਲੀ ਦੀ ਮਹਿਲਾ ਦੋਸਤ ਦਿਵਿਆ ਪਾਹੂਜਾ ਦੇ ਕਤਲ ਨੂੰ ਲੈ ਕੇ ਹਰ ਰੋਜ ਨਵੀਆਂ ਗੱਲਾਂ ਅਤੇ ਨਵੇਂ ਖੁਲਾਸੇ ਹੋ ਰਹੇ ਹਨ, ਜੇਕਰ ਅਜਿਹਾ ਕੁਝ ਨਹੀਂ ਹੋ ਰਿਹਾ ਤਾਂ ਉਹ ਹੈ ਦਿਵਿਆ ਦੀ ਲਾਸ਼ ਨਾ ਮਿਲਣਾ। ਪੁਲਿਸ ਜਾਂਚ ’ਚ ਸਾਹਮਣੇ ਆਇਆ ਕਿ ਮ੍ਰਿਤਕ ਦੇਹ ਨੂੰ ਬੀਐਮਡਬਲਿਊ ’ਚ ਲਿਜਾਇਆ ਜਾ ਰਿਹਾ ਸੀ ਪਰ ਬੀਐਮਡਬਲਿਊ ਕਾਰ ਪਟਿਆਲਾ ਤੋਂ ਮਿਲੀ ਪਰ ਉਸ ’ਚ ਵੀ ਦਿਵਿਆ ਦੀ ਲਾਸ਼ ਨਹੀਂ ਮਿਲੀ। ਤੁਹਾਨੂੰ ਦੱਸ ਦੇਈਏ ਕਿ 2 ਜਨਵਰੀ ਦੀ ਸਵੇਰ ਦਿਵਿਆ ਪਾਹੂਜਾ, ਜੋ ਕਿ ਗੈਂਗਸਟਰ ਸੰਦੀਪ ਗਡੌਲੀ ਦੀ ਮਹਿਲਾ ਦੋਸਤ ਸੀ ਅਤੇ ਉਸ ਦੇ ਕਤਲ ਕੇਸ ’ਚ ਸੱਤ ਸਾਲ ਬਾਅਦ ਜਮਾਨਤ ’ਤੇ ਬਾਹਰ ਸੀ। (Gurugram Police)
ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਗੁਰੂਗ੍ਰਾਮ ਦੇ ਹੋਟਲ ਸਿਟੀ ਪੁਆਇੰਟ ਜਿੱਥੇ ਇਹ ਕਤਲ ਹੋਇਆ ਸੀ, ਦੇ ਮਾਲਕ ਨੇ ਇਸ ਕਤਲ ਨੂੰ ਅੰਜਾਮ ਦਿੱਤਾ ਹੈ। ਗ੍ਰਿਫਤਾਰੀ ਤੋਂ ਬਾਅਦ ਪੁੱਛਗਿੱਛ ਦੌਰਾਨ ਕਾਤਲ ਅਭਿਜੀਤ ਨੇ ਖੁਲਾਸਾ ਕੀਤਾ ਕਿ ਉਹ ਉਸ ਨੂੰ ਬਲੈਕਮੇਲ ਕਰ ਰਿਹਾ ਸੀ। 2 ਜਨਵਰੀ ਦੀ ਰਾਤ ਨੂੰ ਹੋਏ ਕਤਲ ਦੀ ਸੂਚਨਾ ਮਿਲਣ ’ਤੇ ਪੁਲਿਸ ਹੋਟਲ ਪਹੁੰਚੀ। ਪੁਲਿਸ ਨੇ ਨਾ ਸਿਰਫ ਉਥੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ, ਸਗੋਂ ਹੋਟਲ ਦੇ ਕਮਰੇ ਨੰਬਰ 114 ਦੀ ਵੀ ਤਲਾਸ਼ੀ ਲਈ। ਹੋਟਲ ਦੇ ਮਾਲਕ ਵਜੋਂ ਕਮਰਾ ਨੰਬਰ 114 ਅਭਿਜੀਤ ਦੇ ਨਾਂਅ ’ਤੇ ਬੁੱਕ ਰਹਿੰਦਾ ਹੈ। (Gurugram Police)
ਇਹ ਵੀ ਪੜ੍ਹੋ : ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ ਰੁਪਏ ਹੋਏ ਜਾਰੀ, ਜਾਣੋ ਕਿੰਨੇ ਮਿਲੇ
ਉਸ ਦਿਨ ਅਭਿਜੀਤ ਅਤੇ ਦਿਵਿਆ ਕਮਰੇ ਨੰਬਰ 111 ’ਚ ਠਹਿਰੇ ਹੋਏ ਸਨ। ਜਿਸ ਦੀ ਪੁਲਿਸ ਨੇ ਤਲਾਸ਼ ਨਹੀਂ ਕੀਤੀ। ਅਭਿਜੀਤ ਦੇ ਨਾਂਅ ’ਤੇ ਬੁੱਕ ਕੀਤੇ ਕਮਰੇ ਦੀ ਸਿੱਧੀ ਤਲਾਸ਼ੀ ਲਈ। ਹੋਟਲ ਦੇ ਸੀਸੀਟੀਵੀ ਫੁਟੇਜ ’ਚ ਦੋ ਵਿਅਕਤੀ ਦਿਵਿਆ ਦੀ ਲਾਸ਼ ਨੂੰ ਕੰਬਲ ’ਚ ਲਪੇਟ ਕੇ ਲਿਜਾਂਦੇ ਨਜਰ ਆ ਰਹੇ ਹਨ। ਇਸ ਦੇ ਲਈ ਸੀਸੀਟੀਵੀ ਫੁਟੇਜ ’ਚ ਦਿਵਿਆ, ਅਭਿਜੀਤ ਅਤੇ ਇੱਕ ਹੋਰ ਵਿਅਕਤੀ ਰਿਸੈਪਸ਼ਨ ’ਤੇ ਗੱਲਬਾਤ ਕਰਦੇ ਨਜਰ ਆ ਰਹੇ ਹਨ। ਪੁਲਿਸ ਮੁੜ ਜਾਂਚ ਲਈ ਹੋਟਲ ਪਹੁੰਚੀ। ਇਸ ਦੌਰਾਨ ਪੁਲਿਸ ਨੇ ਕਈ ਜਾਣਕਾਰੀਆਂ ਇਕੱਠੀਆਂ ਕੀਤੀਆਂ। ਹੋਰ ਕਮਰਿਆਂ ਦੀ ਵੀ ਤਲਾਸ਼ੀ ਲਈ ਗਈ ਪਰ ਉਦੋਂ ਤੱਕ ਮੁਲਜ਼ਮ ਦਿਵਿਆ ਪਾਹੂਜਾ ਦੀ ਲਾਸ਼ ਉਥੋਂ ਬਾਹਰ ਕੱਢ ਚੁੱਕੇ ਸਨ।
ਇਸ ਤਰ੍ਹਾਂ ਪੁਲਿਸ ਖਾਲੀ ਹੱਥ ਰਹਿ ਗਈ। ਜੇਕਰ ਪੁਲਿਸ ਨੇ ਪੂਰੀ ਗੰਭੀਰਤਾ ਦਿਖਾਉਂਦੇ ਹੋਏ ਪਹਿਲਾਂ ਹੀ ਦੂਜੇ ਕਮਰਿਆਂ ਦੀ ਤਲਾਸ਼ੀ ਲਈ ਹੁੰਦੀ ਤਾਂ ਦਿਵਿਆ ਦੀ ਲਾਸ਼ ਵੀ ਬਰਾਮਦ ਹੋ ਜਾਣੀ ਸੀ। ਹਾਲਾਂਕਿ ਡੀਸੀਪੀ ਕ੍ਰਾਈਮ ਨੇ ਕਿਹਾ ਹੈ ਕਿ ਇਸ ਗਲਤੀ ਦੀ ਜਾਂਚ ਕੀਤੀ ਜਾਵੇਗੀ। ਪੁਲਿਸ ਦੀ ਹੁਣ ਤੱਕ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਜਿਸ ਕਾਰ ’ਚ ਦਿਵਿਆ ਦੀ ਲਾਸ਼ ਲੈ ਕੇ ਗਈ ਸੀ, ਉਹ ਵੀ ਕਿਸੇ ਵਿਅਕਤੀ ਨੇ 20 ਲੱਖ ਰੁਪਏ ਦੇ ਬਦਲੇ ਅਭਿਜੀਤ ਕੋਲ ਗਿਰਵੀ ਰੱਖੀ ਹੋਈ ਸੀ। ਕਾਰ ਪੱਛਮੀ ਦਿੱਲੀ ਨਿਵਾਸੀ ਅਜੇ ਮਹਿਤਾ ਦੇ ਨਾਂਅ ’ਤੇ ਰਜਿਸਟਰਡ ਹੈ। (Gurugram Police)