ਇੱਕ ਜੰਗਲ ਸੀ, ਜਿੱਥੇ ਸਾਰੇ ਜਾਨਵਰ ਰਲ-ਮਿਲ ਕੇ ਰਹਿੰਦੇ ਸਨ। ਸਾਰੇ ਜਾਨਵਰ ਜੰਗਲ ਦੇ ਨਿਯਮਾਂ ਦੀ ਪਾਲਣਾ ਕਰਦੇ ਤੇ ਤਿਉਹਾਰ ਇਕੱਠੇ ਮਨਾਉਂਦੇ ਸਨ। ਉਨ੍ਹਾਂ ਜਾਨਵਰਾਂ ’ਚ ਚਿੰਨੀ ਅਤੇ ਮਿੰਨੀ ਨਾਂਅ ਦੀਆਂ ਦੋ ਬਿੱਲੀਆਂ ਵੀ ਸਨ। ਉਹ ਦੋਵੇਂ ਬਹੁਤ ਚੰਗੀਆਂ ਸਹੇਲੀਆਂ ਸਨ ਤੇ ਇੱਕ-ਦੂਜੇ ਦਾ ਸਾਥ ਕਦੇ ਨਹੀਂ ਛੱਡਦੀਆਂ ਸਨ। ਬਿਮਾਰੀ ’ਚ ਇੱਕ-ਦੂਜੇ ਦਾ ਖਿਆਲ ਰੱਖਣਾ, ਬਾਹਰ ਇਕੱਠੇ ਜਾਣਾ, ਇੱਥੋਂ ਤੱਕ ਕਿ ਉਹ ਦੋਵੇਂ ਖਾਣਾ ਵੀ ਇਕੱਠੀਆਂ ਹੀ ਖਾਂਦੀਆਂ ਸਨ।
ਜੰਗਲ ’ਚ ਰਹਿਣ ਵਾਲੇ ਸਾਰੇ ਜਾਨਵਰ ਉਨ੍ਹਾਂ ਦੀ ਦੋਸਤੀ ਦੀ ਸ਼ਲਾਘਾ ਕਰਦੇ ਸਨ। ਇੱਕ ਵਾਰ ਦੀ ਗੱਲ ਹੈ। ਮਿੰਨੀ ਨੂੰ ਕਿਸੇ ਕੰਮ ਲਈ ਬਜ਼ਾਰ ਜਾਣਾ ਪਿਆ, ਪਰ ਕਿਸੇ ਕਾਰਨ ਚਿੰਨੀ ਉਸ ਨਾਲ ਨਹੀਂ ਜਾ ਸਕੀ। ਚਿੰਨੀ ਦਾ ਇਕੱਲੇ ਮਨ ਨਹੀਂ ਲੱਗ ਰਿਹਾ ਸੀ, ਤਾਂ ਉਸ ਨੇ ਸੋਚਿਆ ਕਿ ਕਿਉਂ ਨਾ ਉਹ ਵੀ ਬਜ਼ਾਰ ਘੁੰਮ ਆਏ।
Cats and Monkey
ਰਸਤੇ ’ਚ ਤੁਰਦੇ ਹੋਏ ਉਸ ਨੂੰ ਇੱਕ ਰੋਟੀ ਦਾ ਟੁਕੜਾ ਮਿਲਿਆ। ਉਸ ਦੇ ਮਨ ’ਚ ਇਕੱਲੇ ਰੋਟੀ ਖਾਣ ਦਾ ਲਾਲਚ ਆ ਗਿਆ ਤੇ ਉਹ ਉਸ ਨੂੰ ਲੈ ਕੇ ਘਰ ਆ ਗਈ। ਜਿਉਂ ਹੀ ਉਹ ਰੋਟੀ ਦੇ ਟੁਕੜੇ ਨੂੰ ਖਾਣ ਵਾਲੀ ਸੀ, ਉਦੋਂ ਅਚਾਨਕ ਮਿੰਨੀ ਆ ਗਈ। ਮਿੰਨੀ ਨੇ ਉਸ ਦੇ ਹੱਥ ’ਚ ਰੋਟੀ ਵੇਖੀ, ਤਾਂ ਉਸ ਤੋਂ ਪੁੱਛਣ ਲੱਗੀ ਕਿ ਚਿੰਨੀ ਅਸੀਂ ਤਾਂ ਸਭ ਕੁਝ ਵੰਡ ਕੇ ਖਾਂਦੇ ਹਾਂ ਤੇ ਤੂੰ ਤਾਂ ਮੇਰੇ ਨਾਲ ਹੀ ਖਾਣਾ ਖਾਂਦੀ ਸੀ। ਕੀ ਅੱਜ ਤੂੰ ਮੈਨੂੰ ਰੋਟੀ ਨਹੀਂ ਦੇਵੇਂਗੀ?
ਚਿੰਨੀ ਨੇ ਮਿੰਨੀ ਨੂੰ ਵੇਖਿਆ ਤਾਂ ਡਰ ਗਈ ਤੇ ਮਨ ਹੀ ਮਨ ਕਿਸੇ ਨੂੰ ਕੋਸਣ ਲੱਗੀ। ਇਸ ’ਤੇ ਚਿੰਨੀ ਨੇ ਹੜਬੜਾਹਟ ’ਚ ਕਿਹਾ ਕਿ ਨਹੀਂ ਭੈਣ , ਮੈਂ ਤਾਂ ਰੋਟੀ ਨੂੰ ਅੱਧਾ-ਅੱਧਾ ਕਰ ਰਹੀ ਸੀ, ਤਾਂ ਕਿ ਅਸੀਂ ਦੋਵਾਂ ਨੂੰ ਬਰਾਬਰ ਰੋਟੀ ਮਿਲ ਸਕੇ। ਮਿੰਨੀ ਸਭ ਸਮਝ ਗਈ ਸੀ ਅਤੇ ਉਸ ਦੇ ਮਨ ’ਚ ਵੀ ਲਾਲਚ ਆ ਗਿਆ ਸੀ, ਪਰ ਕੁਝ ਨਹੀਂ ਬੋਲੀ।
ਪੰਜਾਬ ਦੇ ਸਕੂਲਾਂ ’ਚ ਅੱਜ ਹੋ ਰਿਹੈ ਵਿਸ਼ਾਲ ਪ੍ਰੋਗਰਾਮ, ਮਾਪਿਆਂ ’ਚ ਉਤਸ਼ਾਹ
ਜਿਉਂ ਹੀ ਰੋਟੀ ਦੇ ਟੁਕੜੇ ਹੋਏ, ਮਿੰਨੀ ਚੀਕ ਪਈ ਕਿ ਮੇਰੇ ਹਿੱਸੇ ’ਚ ਘੱਟ ਰੋਟੀ ਆਈ ਹੈ। ਰੋਟੀ ਚਿੰਨੀ ਨੂੰ ਮਿਲੀ ਸੀ, ਇਸ ਲਈ ਉਹ ਉਸ ਨੂੰ ਘੱਟ ਦੇਣਾ ਚਾਹੁੰਦੀ ਸੀ। ਫਿਰ ਵੀ ਉਹ ਬੋਲੀ ਕਿ ਰੋਟੀ ਤਾਂ ਬਰਾਬਰ ਹੀ ਦਿੱਤੀ ਹੈ। ਇਸ ਗੱਲ ਨੂੰ ਲੈ ਕੇ ਦੋਵਾਂ ’ਚ ਝਗੜਾ ਹੋ ਗਿਆ ਤੇ ਹੌਲੀ-ਹੌਲੀ ਇਹ ਗੱਲ ਪੂਰੇ ਜੰਗਲ ’ਚ ਫੈਲ ਗਈ। ਸਾਰੇ ਜਾਨਵਰ ਉਨ੍ਹਾਂ ਦੋਵਾਂ ਨੂੰ ਲੜਦੇ ਹੋਏ ਵੇਖ ਰਹੇ ਸਨ। ਉਸ ਸਮੇਂ ਉੱਥੇ ਇੱਕ ਬਾਂਦਰ ਆਇਆ ਤੇ ਉਸ ਨੇ ਕਿਹਾ ਕਿ ਮੈਂ ਦੋਵਾਂ ਨੂੰ ਬਰਾਬਰ ਰੋਟੀ ਵੰਡ ਦਿਆਂਗਾ।
ਸਾਰੇ ਜਾਨਵਰ ਬਾਂਦਰ ਦੀ ਹਾਂ ’ਚ ਹਾਂ ਮਿਲਾਉਣ ਲੱਗੇ। ਨਾ ਚਾਹੁੰਦੇ ਹੋਏ ਵੀ ਦੋਵਾਂ ਨੇ ਬਾਂਦਰ ਨੂੰ ਰੋਟੀ ਦੇ ਦਿੱਤੀ। ਬਾਂਦਰ ਕਿਤੋਂ ਤੱਕੜੀ ਲੈ ਕੇ ਆਇਆ ਤੇ ਦੋਵੇਂ ਪਾਸੇ ਰੋਟੀ ਦੇ ਟੁਕੜੇ ਰੱਖ ਦਿੱਤੇ। ਜਿਸ ਪਾਸੇ ਭਾਰ ਜ਼ਿਆਦਾ ਹੁੰਦਾ, ਉਹ ਉਸ ਪਾਸੇ ਦੀ ਥੋੜ੍ਹੀ ਜਿਹੀ ਰੋਟੀ ਇਹ ਕਹਿ ਕੇ ਖਾ ਲੈਂਦਾ ਕਿ ਇਸ ਰੋਟੀ ਨੂੰ ਦੂਜੇ ਪਾਸੇ ਰੱਖੀ ਰੋਟੀ ਦੇ ਭਾਰ ਦੇ ਬਰਾਬਰ ਕਰ ਰਿਹਾ ਹਾਂ।
ਸਰਦੀਆਂ ’ਚ ਪੀਓ ਮਿਕਸ ਵੈਜੀਟੇਬਲ ਸੂਪ, ਹੋਣਗੇ ਫਾਇਦੇ
ਉਹ ਜਾਣ-ਬੁੱਝ ਕੇ ਜ਼ਿਆਦਾ ਰੋਟੀ ਦਾ ਟੁਕੜਾ ਖਾ ਲੈਂਦਾ, ਜਿਸ ਨਾਲ ਦੂਜੇ ਪਾਸੇ ਦੀ ਰੋਟੀ ਭਾਰ ’ਚ ਜ਼ਿਆਦਾ ਹੋ ਜਾਂਦੀ। ਅਜਿਹਾ ਕਰਨ ਨਾਲ ਦੋਵੇਂ ਪਾਸੇ ਰੋਟੀ ਦੇ ਬਹੁਤ ਛੋਟੇ-ਛੋਟੇ ਟੁਕੜੇ ਬਚੇ। ਬਿੱਲੀਆਂ ਨੇ ਜਦੋਂ ਇੰਨੀ ਘੱਟ ਰੋਟੀ ਵੇਖੀ ਤਾਂ ਬੋਲਣ ਲੱਗੀਆਂ ਕਿ ਸਾਡੀ ਰੋਟੀ ਦੇ ਟੁਕੜੇ ਵਾਪਸ ਦੇ ਦਿਓ। ਅਸੀਂ ਬਚੀ ਹੋਈ ਰੋਟੀ ਨੂੰ ਆਪਸ ’ਚ ਵੰਡ ਲਵਾਂਗੇ। ਉਦੋਂ ਬਾਂਦਰ ਬੋਲਿਆ ਕਿ ਵਾਹ, ਤੁਸੀਂ ਤਾਂ ਦੋਵੇਂ ਬਹੁਤ ਚਲਾਕ ਹੋ, ਕੀ ਮੈਨੂੰ ਮੇਰੀ ਮਿਹਨਤ ਦਾ ਫਲ ਨਹੀਂ ਦਿਓਗੀਆਂ? ਅਜਿਹਾ ਬੋਲ ਕੇ ਬਾਂਦਰ ਦੋਵਾਂ ਪੱਲੜਿਆਂ ’ਚ ਬਚੀ ਹੋਈ ਰੋਟੀ ਦੇ ਟੁਕੜਿਆਂ ਨੂੰ ਖਾ ਕੇ ਚਲਾ ਗਿਆ ਤੇ ਦੋਵੇਂ ਬਿੱਲੀਆਂ ਇੱਕ-ਦੂਜੇ ਦੇ ਮੂੰਹ ਵੱਲ ਵੇਖਦੀਆਂ ਰਹਿ ਗਈਆਂ।
ਸਿੱਖਿਆ: ਸਾਨੂੰ ਕਦੇ ਵੀ ਲਾਲਚ ਨਹੀਂ ਕਰਨਾ ਚਾਹੀਦਾ। ਜੋ ਕੁਝ ਵੀ ਸਾਡੇ ਕੋਲ ਹੈ, ਸਾਨੂੰ ਉਸ ਨਾਲ ਹੀ ਸੰਤੁਸ਼ਟ ਹੋਣਾ ਚਾਹੀਦਾ ਹੈ ਤੇ ਆਪਸ ਵਿਚ ਰਲ-ਮਿਲ ਕੇ ਰਹਿਣਾ ਚਾਹੀਦਾ ਹੈ। ਲਾਲਚ ਕਰਨ ਨਾਲ ਜੋ ਸਾਡੇ ਕੋਲ ਹੈ, ਉਸ ਤੋਂ ਵੀ ਹੱਥ ਧੋਣਾ ਪੈ ਸਕਦਾ ਹੈ।