(ਮਨੋਜ ਗੋਇਲ) ਘੱਗਾ। ਠੰਢ ਦੀ ਸ਼ੁਰੂਆਤ ਹੁੰਦਿਆਂ ਹੀ ਬੇਸਹਾਰਾ ਅਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਠੰਢ ਤੋਂ ਬਚਾਉਣ ਲਈ ਬਲਾਕ ਘੱਗਾ ਦੇ ਜਿੰਮੇਵਾਰ ਅਤੇ ਸਾਧ-ਸੰਗਤ ਇਸ ਅਹਿਮ ਕਾਰਜ ਵਿੱਚ ਜੁੱਟ ਗਈ ਹੈl 15 ਮੈਂਬਰ ਬੰਟੀ ਇੰਸਾਂ ਨੇ ਦੱਸਿਆ ਕਿ ਬਲਾਕ ਜਿੰਮੇਵਾਰਾਂ ਦੇ ਸਹਿਯੋਗ ਨਾਲ 40 ਲੋੜਵੰਦ ਪਰਿਵਾਰਾਂ ਨੂੰ ਗਰਮ ਕੰਬਲ ਅਤੇ ਕੱਪੜੇ ਵੰਡੇ ਗਏ ਜਿਨਾਂ ਕੋਲ ਠੰਢ ਤੋਂ ਬਚਣ ਲਈ ਗਰਮ ਕੱਪੜੇ ਨਹੀਂ ਸਨ। ਉਨਾਂ ਲੋਕਾਂ ਨੂੰ ਅੱਜ ਸਾਧ-ਸੰਗਤ ਨੇ ਗਰਮ ਕੱਪੜੇ ਦੇ ਕੇ ਠੰਢ ਤੋਂ ਬਚਾਉਣ ਦਾ ਉਪਰਾਲਾ ਕੀਤਾ। Spread The Warmth
ਗਰਮ ਕੱਪੜਿਆਂ ਦੇ ਮਿਲਣ ਤੋਂ ਬਾਅਦ ਇਨ੍ਹਾਂ ਪਰਿਵਾਰਾਂ ਵਿੱਚ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਜਿਨਾਂ ਨੇ ਇਹਨਾਂ ਸੇਵਾਦਾਰਾਂ ਦਾ ਦਿਲੋਂ ਧੰਨਵਾਦ ਵੀ ਕੀਤਾ । 15 ਮੈਂਬਰ ਬੰਟੀ , 15 ਮੈਂਬਰ ਜੱਗੀ, ਕਮਲ ਇੰਸਾਂ ਪ੍ਰੇਮੀ ਸੇਵਕ, ਸੁਖ ਪੇਂਟਰ, ਜਗਦੀਸ਼ ਇੰਸਾਂ, ਸਤਬੀਰ ਇੰਸਾਂ, ਜਸਵਿੰਦਰ ਕੌਰ, ਡਿੰਪਲ ਇੰਸਾ, ਗੁਰਜੀਤ ਇੰਸਾ, ਬੱਬੂ ਇੰਸਾਂ, ਬਿਮਲਾ ਇੰਸਾਂ ਮੌਜੂਦ ਸਨ । Spread The Warmth