ਫਿਰੋਜ਼ਪੁਰ/ਗੁਰੂਹਰਸਹਾਏ (ਸੱਤਪਾਲ ਥਿੰਦ/ਵਿਜੈ ਹਾਂਡਾ)। ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸਐਸਪੀ ਦੀਪਕ ਹਿਲੋਰੀ ਦੀ ਯੋਗ ਅਗਵਾਈ ਵਿੱਚ ਨਸੇ (Drug) ਦੇ ਕਾਰੋਬਾਰ ਵਿੱਚ ਬਣਾਈਆਂ ਗਈਆਂ ਨਸ਼ੇ ਦੇ ਸੌਦਾਗਰਾਂ ਦੀਆਂ ਪ੍ਰੋਪਰਟੀਆਂ ਫਰੀਜ ਕੀਤੀਆਂ ਜਾ ਰਹੀਆਂ ਹਨ ।
ਜਿਸ ਦੇ ਚਲਦਿਆਂ ਸੁਕਰਵਾਰ ਨੂੰ ਦੁਪਹਿਰ 2 ਵਜੇ ਤੋਂ ਬਾਅਦ ਪਿੰਡ ਮੋਹਣ ਕੇ ਉਤਾੜ ਵਿਖੇ ਨਸ਼ੇ ਦੇ ਕਾਰੋਬਾਰ ਵਿੱਚ ਬਣਾਈ ਗਈ ਦੋ ਮੰਜ਼ਿਲਾ ਕੋਠੀ ਨੂੰ ਡੀਐਸਪੀ ਗੁਰੂ ਹਰਸਹਾਏ ਬਲਕਾਰ ਸਿੰਘ ਸੰਧੂ, ਥਾਣਾ ਮੁਖੀ ਜਸਵਿੰਦਰ ਸਿੰਘ ਬਰਾੜ, ਸਹਾਇਕ ਥਾਣੇਦਾਰ ਗੁਰਦੀਪ ਸਿੰਘ ਅਤੇ ਪੁਲਿਸ ਮੁਲਾਜਮਾਂ ਵੱਲੋਂ ਵੱਡੀ ਗਿਣਤੀ ਵਿੱਚ ਪਹੁੰਚ ਕੇ ਨਸ਼ੇ ਦੇ ਕਾਰੋਬਾਰ ਵਿੱਚ 52 ਲੱਖ ਰੁਪਏ ਦੀ ਬਣਾਈ ਗਈ ਦੋ ਮੰਜ਼ਲਾ ਪ੍ਰੋਪਰਟੀ ਨੂੰ ਫਰੀਜ ਕਰ ਦਿੱਤਾ ਗਿਆ ਹੈ। (Drug)
ਇਸ ਮੌਕੇ ਜਾਣਕਾਰੀ ਸਾਂਝਾ ਕਰਦੇ ਹੋਏ ਡੀਐਸਪੀ ਬਲਕਾਰ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹਾ ਮੁਖੀ ਦੀਪਕ ਹਿਲੋਰੀ ਦੇ ਅਗਵਾਈ ਵਿੱਚ ਜ਼ਿਲ੍ਹੇ ’ਚ 31 ਤੋਂ ਵੱਧ ਪ੍ਰੋਪਰਟੀਆਂ ਫਰੀਜ ਕੀਤੀਆਂ ਗਈਆਂ ਹਨ ਜਿਸ ਦੇ ਚਲਦਿਆਂ ਹਲਕਾ ਗੁਰੂ ਹਰ ਸਹਾਏ ਦੇ ਨਸ਼ੇ ਦੇ ਕਾਰੋਬਾਰ ਵਿੱਚ ਬਣਾਈ ਗਈ ਪਿੰਡ ਮੋਹਨ ਕੇ ਉਤਾੜ ਦੇ ਜੋਤਾ ਰਾਮ ਪੁੱਤਰ ਨਵਾਬ ਰਾਮ ਦੀ ਦੋ ਮੰਜਲਾਂ ਕੋਠੀ ਨੂੰ ਫਰੀਜ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਇੱਕ ਕਾਰ ਅਤੇ 52 ਲੱਖ ਰੁਪਏ ਦੀ ਕੀਮਤ ਨਾਲ ਬਣਾਈ ਗਈ ਇਸ ਕੋਠੀ ਨੂੰ ਫਰੀਜ ਕਰ ਦਿੱਤਾ ਗਿਆ ਹੈ। (Drug)