2024 ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਤਿਆਰੀਆਂ ਸ਼ੁਰੂ
- ਭਾਰਤੀ ਟੀਮ ਦੇ ਸੀਨੀਅਰ ਖਿਡਾਰੀਆਂ ਨੂੰ ਦਿੱਤਾ ਗਿਆ ਹੈ ਆਰਾਮ
- ਅਗਲੇ ਸਾਲ ਵੈਸਟਇੰਡੀਜ਼ ਅਤੇ ਅਮਰੀਕਾ ’ਚ ਖੇਡਿਆ ਜਾਵੇਗਾ ਟੀ-20 ਵਿਸ਼ਵ ਕੱਪ
ਵਿਸ਼ਾਖਾਪਟਨਮ (ਏਜੰਸੀ)। ਬੀਤੇ ਦਿਨੀ ਵਿਸ਼ਵ ਕੱਪ ਫਾਈਨਲ ’ਚ ਅਸਟਰੇਲੀਆਈ ਟੀਮ ਤੋਂ ਹਾਰਨ ਵਾਲੀ ਭਾਰਤੀ ਟੀਮ ਹੁਣ ਵੀਰਵਾਰ ਤੋਂ ਫਿਰ ਅਸਟਰੇਲੀਆ ਖਿਲਾਫ 5 ਟੀ-20 ਮੈਚਾਂ ਦੀ ਲੜੀ ਖੇਡਣ ਉਤਰੇਗੀ। ਭਾਰਤ ਅਤੇ ਅਸਟਰੇਲੀਆ ਵਿਚਕਾਰ ਪੰਜ ਟੀ-20 ਮੈਚਾਂ ਦਾ ਪਹਿਲਾ ਮੈਚ ਅੱਜ ਵਿਸ਼ਾਖਾਪਟਨਮ ’ਚ ਖੇਡਿਆ ਜਾਵੇਗਾ। (IND Vs AUS)
ਇਹ ਮੈਚ ਅੱਜ ਸ਼ਾਮ 7 ਵਜੇ ਸ਼ੁਰੂ ਹੋਵੇਗਾ, ਟਾਸ ਅੱਧਾ ਘੰਟਾ ਪਹਿਲਾਂ ਭਾਵ 6:30 ਵਜੇ ਹੋਵੇਗਾ। ਭਾਰਤੀ ਟੀਮ ਅਜੇ ਤੱਕ ਵਿਸ਼ਵ ਕੱਪ ਦੇ ਫਾਈਨਲ ’ਚ ਮਿਲੀ ਹਾਰ ਦਾ ਦੁੱਖ ਵੀ ਨਹੀਂ ਭੁਲਾ ਸਕੀ ਹੋਵੇਗੀ ਕਿ ਅੱਜ ਫੇਰ ਤੋਂ ਉਸ ਨੂੰ ਉਹੀ ਟੀਮ ਦਾ ਸਾਹਮਣਾ ਕਰਨਾ ਹੈ। ਇਸ ਪੰਜ ਟੀ-20 ਮੈਚਾਂ ਦੀ ਲੜੀ ’ਚ ਭਾਰਤੀ ਟੀਮ ਦੀ ਕਮਾਨ ਟੀ-20 ’ਚ ਨੰਬਰ-1 ਬੱਲੇਬਾਜ਼ ਸੂਰਿਆਕੁਮਾਰ ਯਾਦਵ ਦੇ ਹੱਥਾਂ ’ਚ ਹੈ। ਰਿਤੂਰਾਜ ਗਾਇਕਵਾੜ ਸ਼ੁਰੂਆਤੀ ਤਿੰਨ ਮੈਚਾਂ ’ਚ ਉਪਕਪਤਾਨ ਹੋਣਗੇ। ਆਖਿਰੀ ਦੋ ਮੈਚਾਂ ’ਚ ਸ਼੍ਰੇਅਸ ਅਈਅਰ ਦੀ ਵਾਪਸੀ ਹੋਵੇਗੀ ਅਤੇ ਉਹ ਉਪਕਪਤਾਨ ਹੋਣਗੇ। (IND Vs AUS)
ਇਹ ਵੀ ਪੜ੍ਹੋ : ਐੱਮਡੀ ਅਤੇ ਏਐੱਮਡੀ ਤੋਂ ਬਿਨਾਂ ਹੀ ਚੱਲ ਰਿਹੈ ਪੀਆਰਟੀਸੀ
ਵਿਸ਼ਵ ਕੱਪ ਦੀ ਹਾਰ ਦਾ ਭੁਲਾਉਣਾ ਇਨ੍ਹਾਂ ਸੌਖਾ ਨਹੀਂ ਹੈ ਪਰ ਟੀ-20 ਫਾਰਮੈਟ ਸੂਰਿਆਕੁਮਾਰ ਦਾ ਪਸੰਦ ਦਾ ਫਾਰਮੈਟ ਹੈ ਅਤੇ ਉਹ ਇਸ ਲਈ ਤਿਆਰ ਰਹਿਣਗੇ। ਉਨ੍ਹਾਂ ਦੀ ਜਿੰਮੇਵਾਰੀ ਸਿਰਫ ਜਿੱਤ ਨਹੀਂ ਹੈ ਬਲਕਿ ਉਨ੍ਹਾਂ ਖਿਡਾਰੀਆਂ ਦੀ ਪਛਾਣ ਕਰਵਾਉਣਾ ਵੀ ਹੈ ਜਿਹੜੇ ਖਿਡਾਰੀ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ’ਚ ਆਪਣਾ ਦਾਅਵਾ ਪੇਸ਼ ਕਰ ਸਕਦੇ ਹਨ। ਟੀ-20 ਵਿਸ਼ਵ ਕੱਪ ਅਗਲੇ ਸਾਲ ਵੈਸਟਇੰਡੀਜ਼ ਅਤੇ ਅਮਰੀਕਾ ’ਚ ਖੇਡਿਆ ਜਾਵੇਗਾ। ਮੌਜ਼ੂਦਾ ਭਾਵ ਅੱਜ ਤੋਂ ਸ਼ੁਰੂ ਹੋ ਰਹੀ ਇਸ ਟੀ-20 ਲੜੀ ’ਚ ਭਾਰਤ ਦੇ ਪੰਜ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ। (IND Vs AUS)
ਜਿਸ ਵਿੱਚ ਕਪਤਾਨ ਰੋਹਿਤ ਸ਼ਰਮਾ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਵੀ ਸ਼ਾਮਲ ਹਨ। ਭਾਰਤੀ ਟੀਮ ਦੇ ਕਈ ਖਿਡਾਰੀਆਂ ਨੇ ਇਸ ਸਾਲ ’ਚ ਡੈਬਊ ਕੀਤਾ ਹੈ, ਜਿਸ ਵਿੱਚ ਜਾਇਸਵਾਲ, ਰਿੰਕੂ ਸਿੰਘ, ਤਿਲਕ ਵਰਮਾ, ਜਿਤੇਸ਼ ਸ਼ਰਮਾ ਅਤੇ ਮੁਕੇਸ਼ ਕੁਮਾਰ ਹਨ। ਉਨ੍ਹਾਂ ਨੇ ਇਸ ਮਜ਼ਬੂਤ ਖਿਡਾਰੀਆਂ ਦਾ ਸਾਹਮਣਾ ਕਰਨਾ ਹੈ। ਅਸਟਰੇਲੀਆਈ ਦੀ ਮਜ਼ਬੂਤ ਟੀਮ ’ਚ ਕਈ ਖਿਡਾਰੀ ਸ਼ਾਮਲ ਹਨ। ਜਿਸ ਵਿੱਚ ਪਹਿਲਾਂ ਤਾਂ ਵਿਸ਼ਵ ਕੱਪ ਫਾਈਨਲ ’ਚ ਸੈਂਕੜਾ ਜੜਨ ਵਾਲੇ ਟ੍ਰੈਵਿਸ ਹੈਡ ਵੀ ਸ਼ਾਮਲ ਹਨ। ਉਨ੍ਹਾਂ ਤੋਂ ਇਲਾਵਾ ਗਲੇਨ ਮੈਕਸਵੈੱਲ, ਸਪਿਨਰ ਐਡਮ ਜੰਪਾ, ਅਤੇ ਸਾਬਕਾ ਕਪਤਾਨ ਸਟੀਵ ਸਮਿਥ ਵੀ ਸ਼ਾਮਲ ਹਨ। (IND Vs AUS)
ਦੋਵੇਂ ਟੀਮਾਂ ਪਲੇਇੰਗ-11 ਇਸ ਤਰ੍ਹਾਂ ਹੈ | IND Vs AUS
ਭਾਰਤ : ਈਸ਼ਾਨ ਕਿਸ਼ਨ (ਵਿਕਟਕੀਪਰ), ਰੁਤੂਰਾਜ ਗਾਇਕਵਾੜ, ਸੂਰਿਆਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਸ਼ਿਵਮ ਦੂਬੇ, ਰਿੰਕੂ ਸਿੰਘ, ਆਲਰਾਊਂਡਰ ਅਕਸ਼ਰ ਪਟੇਲ/ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਪ੍ਰਸਿਧ ਕ੍ਰਿਸ਼ਨ/ਅਵੇਸ਼ ਖਾਨ, ਮੁਕੇਸ਼ ਕੁਮਾਰ।
ਅਸਟਰੇਲੀਆ : ਸਟੀਵ ਸਮਿਥ, ਮੈਟ ਸ਼ਾਰਟ, ਐਰੋਨ ਹਾਰਡੀ, ਜੋਸ਼ ਇੰਗਲਿਸ, ਮਾਰਕਸ ਸਟੋਇਨਿਸ, ਟਿਮ ਡੇਵਿਡ, ਮੈਥਿਊ ਵੇਡ (ਕਪਤਾਨ ਅਤੇ ਵਿਕਟਕੀਪਰ), ਸ਼ੌਨ ਐਬੋਟ, ਨਾਥਨ ਐਲਿਸ, ਜੇਸਨ ਬੇਹਰਨਡੋਰਫ, ਤਨਵੀਰ ਸੰਘਾ।