ਸਾਹਮਣੇ ਆਈ ਸਿਲਕਿਆਰਾ ਸੁਰੰਗ ’ਚ ਫਸੇ ਮਜ਼ਦੂਰਾਂ ਦੀ ਪਹਿਲੀ ਵੀਡੀਓ, ਦੇਖੋ ਕਿਵੇਂ ਰਹਿ ਰਹੇ ਨੇ ਲੋਕ

Uttarakashi Tunnel Accident

ਸਿਲਕਿਆਰਾ/ਦੇਹਰਾਦੂਨ (ਸੱਚ ਕਹੂੰ ਨਿਊਜ਼)। ਉੱਤਰਾਖੰਡ ਦੇ ਉਤਰਾਕਾਸ਼ੀ ਜਨਪਦ ’ਚ ਨਿਰਮਾਣ ਅਧੀਨ ਸਿਲਕਿਆਰਾ ਸੁਰੰਗ ’ਚ 41 ਮਜ਼ਦੂਰਾਂ ਦੀਆਂ ਪਹਿਲੀ ਵਾਰ ਤਸਵੀਰਾਂ ਸਾਹਮਣੇ ਆਈਆਂ ਹਨ। ਜ਼ਿਕਰਯੋਗ ਹੈ ਕਿ 12 ਨਵੰਬਰ ਨੂੰ ਸੁਰੰਗ ’ਚ ਮਲਬਾ ਡਿੱਗਣ ਕਾਰਨ 41 ਮਜ਼ਦੂਰ ਫਸ ਗਏ ਸਨ ਅਤੇ ਅੱਜ ਭਾਵ ਮੰਗਲਵਾਰ ਦੀ ਸਵੇਰ ਇਨ੍ਹਾਂ ਕਾਮਿਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਤੋਂ ਇਲਾਵਾ ਮੌਕੇ ’ਤੇ ਦੋ ਰੋਬਟ ਵੀ ਪਹੁੰਚ ਚੁੱਕੇ ਹਨ, ਜਿਨ੍ਹਾਂ ਨੇ ਸੁਰੰਗ ਦੇ ਅੰਦਰ ਜਾਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ICC ਵੱਲੋਂ ਵਿਸ਼ਵ ਕੱਪ ‘Team of the Tournament’ ਦਾ ਐਲਾਨ, ਇਹ ਭਾਰਤੀ ਖਿਡਾਰੀ ਸ਼ਾਮਲ

ਸੁਰੰਗ ’ਚ ਫਸੇ ਕਾਮਿਆਂ ਦੇ ਜੀਵਨ ਨੂੰ ਬਚਾਉਣ ਲਈ ਦੁਨੀਆਂ ਭਰ ਦੇ ਮਾਹਿਰਾਂ ਤੇ ਮਸ਼ੀਨਾਂ ਦੀ ਵਰਤੋਂ ਦਾ ਜੰਗੀ ਪੱਧਰ ’ਤੇ ਚੱਲ ਰਹੇ ਰਾਹਤ ਤੇ ਬਚਾਅ ਕਾਰਜ ’ਚ ਹੁਣ ਸਫ਼ਲਤਾ ਮਿਲਣ ਦੀ ਉਮੀਦ ਜਾਗ ਗਈ ਹੈ। ਸੋਮਵਾਰ ਨੂੰ ਸੁਰੰਗ ’ਚ ਛੇ ਇੰਚ ਚੌੜਾਈ ਵਾਲੀ ਇੱਕ ਹੋਰ ਪਾਈਪ ਸਫ਼ਲਤਾਪੂਰਵਕ ਪਾ ਦਿੱਤੀ ਗਈ। ਇਸ ਤੋਂ ਇਲਾਵਾ ਸੁਰੰਗ ਦੇ ਉੱਪਰ ਸੀਮਾ ਸੜਕ ਸੰਗਠਨ (ਬੀਆਰਓ) ਦੁਆਰਾ ਬਣਾਈ ਜਾ ਰਹੀ ਬਦਲਵੀਂ ਸੜਕ ਵੀ ਲਗਭਗ ਪੂਰੀ ਹੋਣ ਦੀ ਸਥਿਤੀ ’ਚ ਹੈ। ਇਸ ਨਾਲ ਸੁਰੰਗ ਦੇ ਉਪਰ ਤੋਂ ਮਸ਼ੀਨਾਂ ਦੁਆਰਾ ਡ੍ਰਿਲਿੰਗ ਕਰ ਅੰਦਰ ਫਸੇ ਕਾਮਿਆਂ ਨੂੰ ਕੱਢਣ ਦੀ ਕੋਸ਼ਿਸ਼ ਹੋ ਸਕੇਗੀ। ਨਾਲ ਹੀ ਸੁਰੰਗ ਦੇ ਬਰਾਬਰ ਤੋਂ ਵੀ ਅੰਦਰ ਰਸਤਾ ਬਣਾਉਣ ਦਾ ਯਤਨ ਲਗਾਤਾਰ ਚੱਲ ਰਿਹਾ ਹੈ।