Salabatpura Bhandara : ਪਵਿੱਤਰ ਐੱਮਐੱਸਜੀ ਭੰਡਾਰੇ ’ਤੇ ਪੰਜਾਬ ਦੇ ਸਾਧ-ਸੰਗਤ ਨੇ ਕਰ ਦਿੱਤੀ ਕਮਾਲ…

Salabatpura Bhandara

ਭਲਾਈ ਕਾਰਜਾਂ ਦੀ ਲੜੀ ਤਹਿਤ ਕਲਾਥ ਬੈਂਕ ਵਿੱਚੋਂ 132 ਲੋੜਵੰਦਾਂ ਨੂੰ ਕੰਬਲ ਵੰਡੇ | Salabatpura Bhandara

ਸਲਾਬਤਪੁਰਾ (ਸੱਚ ਕਹੂੰ ਨਿਊਜ਼) ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦਾ ਐੱਮਐੱਸਜੀ ਭੰਡਾਰਾ ਅੱਜ ਪੰਜਾਬ ਦੀ ਸਾਧ-ਸੰਗਤ ਵੱਲੋਂ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ ਸਲਾਬਤਪੁਰਾ ’ਚ ਮਨਾਇਆ ਗਿਆ। ਇਸ ਪਵਿੱਤਰ ਭੰਡਾਰੇ ’ਚ ਵੱਡੀ ਗਿਣਤੀ ’ਚ ਸਾਧ-ਸੰਗਤ ਪੁੱਜੀ। ਭੰਡਾਰੇ ਦਾ ਪ੍ਰੋਗਰਾਮ 11 ਵਜੇ ਸ਼ੁਰੂ ਹੋਇਆ ਪਰ ਸਾਧ-ਸੰਗਤ ਦਿਨ ਚੜ੍ਹਦਿਆਂ ਹੀ ਪੁੱਜਣੀ ਸ਼ੁਰੂ ਹੋ ਗਈ ਸੀ । ਇਸ ਮੌਕੇ ਮਾਨਵਤਾ ਭਲਾਈ ਕਾਰਜਾਂ ਦੀ ਲੜੀ ਤਹਿਤ 132 ਲੋੜਵੰਦਾਂ ਨੂੰ ਕੰਬਲ ਵੰਡੇ ਗਏ। ਸਾਧ-ਸੰਗਤ ਦੀ ਸਹੂਲਤ ਲਈ ਜਿੰਮੇਵਾਰ ਸੇਵਾਦਾਰਾਂ ਵੱਲੋਂ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ।

ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਨਮੋਲ ਬਚਨ ਸਾਧ-ਸੰਗਤ ਵੱਲੋਂ ਇੱਕ ਮਨ, ਇੱਕ ਚਿੱਤ ਹੋ ਕੇ ਸਰਵਣ ਕੀਤੇ ਗਏ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਡੇਰਾ ਸੱਚਾ ਸੌਦਾ ਦੀ ਕਰੋੜਾਂ ਦੀ ਗਿਣਤੀ ’ਚ ਸਾਧ-ਸੰਗਤ ਹੋ ਚੁੱਕੀ ਹੈ, ਜੋ ਰਾਮ ਨਾਮ ਜਪਦੀ ਹੈ। ਅਜਿਹੀ ਏਕਤਾ ਦਾ ਪਾਠ ਪੜ੍ਹਾਉਣ ਵਾਲੇ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਅਰਬਾਂ ਵਾਰ ਸ਼ੁਕਰੀਆ ਕਰੀਏ ਤਾਂ ਘੱਟ ਹੈ।

Also Read : ਸੰਤਾਂ ਦੇ ਬਚਨਾਂ ਨੂੰ ਸੁਣਨ ਵਾਲੇ ਜੀਵ ਬਹੁਤ ਭਾਗਸ਼ਾਲੀ ਹੁੰਦੇ ਹਨ : ਪੂਜਨੀਕ ਗੁਰੂ ਜੀ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਈਂ ਜੀ ਨੇ ਸਮਝਾਇਆ ਕਿ ਤੁਸੀਂ ਕਿਸੇ ਦਾ ਭਲਾ ਕਰੋਂਗੇ ਤਾਂ ਰੱਬ ਤੁਹਾਡਾ ਭਲਾ ਕਰੇਗਾ, ਬਾਲ ਬੱਚਿਆਂ, ਦੁਨੀਆਂਦਾਰੀ ਵਿੱਚ ਰਹਿੰਦੇ ਹੋਏ ਰੱਬ ਦਾ ਨਾਂਅ ਲੈਂਦੇ ਰਹੋ। ਪੂਜਨੀਕ ਗੁਰੂ ਜੀ ਨੇ ਅੱਗੇ ਫ਼ਰਮਾਇਆ ਕਿ ਸੱਚੇ ਦਿਲ ਨਾਲ, ਸੱਚੀ ਭਾਵਨਾ ਨਾਲ ਜੋ ਸਤਿਗੁਰੂ ਦੇ ਬਚਨਾਂ ’ਤੇ ਚੱਲਦਾ ਹੈ, ਉਸ ਨੂੰ ਅੰਦਰੋਂ-ਬਾਹਰੋਂ ਕੋਈ ਕਮੀਂ ਨਹੀਂ ਰਹਿੰਦੀ। ਬੱਚਿਆਂ ਦਾ ਜ਼ਿਕਰ ਕਰਦਿਆਂ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਬੱਚਿਆਂ ਦਾ ਖਿਆਲ ਰੱਖਿਆ ਜਾਵੇ ਕਿ ਉਹ ਸਕੂਲ/ਕਾਲਜ ਜਾਂਦੇ ਹਨ ਤਾਂ ਕੀ ਸਿੱਧਾ ਉੱਥੇ ਹੀ ਜਾਂਦੇ ਹਨ ਜਾਂ ਨਹੀਂ। ਬੱਚੇ ਇੰਟਰਨੈੱਟ ਦੀ ਵਰਤੋਂ ਕਰਦੇ ਹਨ ਤਾਂ ਇਹ ਚੈੱਕ ਕਰੋ ਕਿ ਬੱਚੇ ਨੈੱਟ ਰਾਹੀਂ ਕੀ ਦੇਖਦੇ ਹਨ।

ਸਲਾਬਤਪੁਰਾ। ਪਵਿੱਤਰ ਐੱਮਐੱਸਜੀ ਭੰਡਾਰੇ ਮੌਕੇ ਲੋੜਵੰਦਾਂ ਨੂੰ ਕੰਬਲ ਵੰਡਦੀ ਹੋਈ ਸਾਧ-ਸੰਗਤ।

ਇਸ ਮੌਕੇ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ 159 ਮਾਨਵਤਾ ਭਲਾਈ ਦੇ ਕਾਰਜਾਂ ਦੀ ਲੜੀ ਤਹਿਤ ਕਲਾਥ ਬੈਂਕ ਵਿੱਚੋਂ 132 ਲੋੜਵੰਦਾਂ ਨੂੰ ਕੰਬਲ ਵੰਡੇ ਗਏ। ਇਸ ਮੌਕੇ ‘ਆਸ਼ਿਆਨਾ’ ਮੁਹਿੰਮ ਤਹਿਤ ਲੋੜਵੰਦਾਂ ਨੂੰ ਮਕਾਨ ਬਣਾ ਕੇ ਦੇਣ ਦੀ ਡਾਕਿਊਮੈਂਟਰੀ ਵੀ ਦਿਖਾਈ ਗਈ। ਸਾਧ-ਸੰਗਤ ਵੱਲੋਂ ਦੋਵੇਂ ਹੱਥ ਖੜ੍ਹੇ ਕਰਕੇ ਪ੍ਰਣ ਕੀਤਾ ਗਿਆ ਕਿ ਉਹ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਡਟੀ ਰਹੇਗੀ। ਭੰਡਾਰੇ ਦੀ ਸਮਾਪਤੀ ’ਤੇ ਸਾਧ ਸੰਗਤ ਨੂੰ ਕੁੱਝ ਹੀ ਮਿੰਟਾਂ ’ਚ ਲੰਗਰ ਭੋਜਨ ਛਕਾਇਆ ਗਿਆ।

ਨਸ਼ਿਆਂ ਖਿਲਾਫ਼ ਗਾਏ ਗੀਤ ’ਤੇ ਨੱਚੀ ਸਾਧ-ਸੰਗਤ | Salabatpura Bhandara

ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਨਸ਼ਿਆਂ ਖਿਲਾਫ਼ ਜਾਗਰੂਕ ਕਰਦੇ ਗੀਤ ‘ਜਾਗੋ ਦੁਨੀਆਂ ਦੇ ਲੋਕੋ’ ਚਲਾਇਆ ਗਿਆ ਤਾਂ ਸਾਧ-ਸੰਗਤ ਨੱਚ ਉੱਠੀ। ਇਸ ਤੋਂ ਇਲਾਵਾ ਸਾਧ ਸੰਗਤ ਨੇ ‘ਸਾਡੀ ਨਿੱਤ ਦੀਵਾਲੀ’ ਗੀਤ ’ਤੇ ਵੀ ਨੱਚ ਕੇ ਖੁਸ਼ੀ ਮਨਾਈ।