ਹਲਕਾ ਸਮਾਣਾ ਤੇ ਸਨੌਰ ’ਚ ਸੜਕਾਂ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ

Road Projects
ਹਲਕਾ ਸਮਾਣਾ ਤੇ ਸਨੌਰ ’ਚ ਸੜਕਾਂ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ

ਪੰਜਾਬ ਸਰਕਾਰ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਮਿਸ਼ਨ ’ਤੇ : ਹਰਭਜਨ ਸਿੰਘ ਈ.ਟੀ.ਓ (Road Projects)

(ਰਾਮ ਸਰੂਪ ਪੰਜੋਲਾ) ਸਨੌਰ। ਪੰਜਾਬ ਦੇ ਲੋਕ ਨਿਰਮਾਣ ਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ., ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ (Chetan Singh Jaudamajra) ਅਤੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਅੱਜ ਹਲਕਾ ਸਮਾਣਾ ਅਤੇ ਸਨੌਰ ਵਿਖੇ 21 ਕਰੋੜ ਰੁਪਏ ਤੋਂ ਵਧੇਰੇ ਦੀ ਲਾਗਤ ਵਾਲੇ ਸੜਕਾਂ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਵਾਈ ਹੈ। ਦੋਵਾਂ ਕੈਬਨਿਟ ਮੰਤਰੀਆਂ ਤੇ ਵਿਧਾਇਕ ਵੱਲੋਂ ਹਲਕਾ ਸਮਾਣਾ ਦੇ ਇਤਿਹਾਸਕ ਪਿੰਡ ਕਰਹਾਲੀ ਸਾਹਿਬ ਵਿਖੇ 11.60 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ 13.80 ਕਿਲੋਮੀਟਰ ਪਟਿਆਲਾ ਤੋਂ ਸਮਾਣਾ-ਗੁਹਲਾ ਚੀਕਾ ਰੋਡ ਵਾਇਆ ਡਕਾਲਾ, ਕਰਹਾਲੀ ਸਾਹਿਬ, ਖੇੜਕੀ, ਨਿਜਾਮਨੀਵਾਲਾ ਤੇ ਕਮਾਲਪੁਰ ਸੜਕ ਅਤੇ ਹਲਕਾ ਸਨੌਰ ਦੇ ਜੌੜੀਆਂ ਸੜਕਾਂ ਵਿਖੇ 19.29 ਕਰੋੜ ਰੁਪਏ ਦੀ ਲਾਗਤ ਨਾਲ 23 ਕਿਲੋਮੀਟਰ ਲੰਬੀ ਪਟਿਆਲਾ-ਗੂਹਲਾ-ਚੀਕਾ ਦੇ ਨਵ ਨਿਰਮਾਣ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਹੈ। Road Projects

ਹਰਭਜਨ ਸਿੰਘ ਈਟੀਓ ਤੇ ਚੇਤਨ ਸਿੰਘ ਜੌੜਾਮਾਜਰਾ ਨੇ ਇਸ ਮੌਕੇ ਦੱਸਿਆ ਕਿ ਇਹ ਸੜਕਾਂ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਛੋਹ ਪਵਿੱਤਰ ਧਰਤੀ ਇਤਿਹਾਸਕ ਗੁਰਦੁਆਰਾ ਕਰਹਾਲੀ ਸਾਹਿਬ ਵਿਖੇ ਜਾਣ ਵਾਲੇ ਸ਼ਰਧਾਲੂਆਂ ਸਮੇਤ ਪੰਜਾਬ ਦੇ ਹਰਿਆਣਾ ਤੇ ਦਿੱਲੀ ਜਾਣ ਵਾਲੇ ਰਾਹਗੀਰਾਂ ਲਈ ਬਹੁਤ ਵੱਡੀ ਸਹੂਲਤ ਸਾਬਤ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਦੀ ਮੁਰੰਮਤ ਤੇ ਦੇਖ-ਰੇਖ ਲਈ 5 ਸਾਲ ਵਾਸਤੇ ਠੇਕੇਦਾਰ ਨੂੰ ਪਾਬੰਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ ਭਾਰਤ ਟੀਮ ਨੂੰ ਵਿਸ਼ਵ ਕੱਪ ਲਈ ਦਿੱਤੀਆਂ ਢੇਰ ਸਾਰੀਆਂ ਸ਼ੁੱਭਕਾਮਨਾਵਾਂ, ਕਿਹਾ ਚੱਕਦੇ ਇੰਡੀਆ

ਕਰਹਾਲੀ ਸਾਹਿਬ ਤੇ ਜੌੜੀਆਂ ਸੜਕਾਂ ਵਿਖੇ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪਿਛਲੀਆਂ ਸਰਕਾਰਾਂ ਵਾਂਗ ਕਮਿਸ਼ਨ ਉਤੇ ਨਹੀਂ ਬਲਕਿ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਮਿਸ਼ਨ ਉਤੇ ਕੰਮ ਕਰ ਰਹੀ ਹੈ। ਉਨ੍ਹਾਂ ਆਪਣੇ ਵਿਭਾਗਾਂ ਦੀ ਉਦਾਹਰਣ ਦਿੰਦਿਆਂ ਦੱਸਿਆ ਕਿ ਕਮਿਸ਼ਨ ਖਾਣ ਦੇ ਚੱਕਰਾਂ ਕਰਕੇ 2015 ਤੋਂ ਬੰਦ ਪਈ ਬਿਜਲੀ ਮਹਿਕਮੇ ਦੀ ਝਾਰਖੰਡ ਵਿਖੇ ਪਛਵਾੜਾ ਕੋਲਾ ਖਾਣ ਅਕਤੂਬਰ 2022 ’ਚ ਚਲਾ ਕੇ ਪੰਜਾਬ ਦਾ 1500 ਕਰੋੜ ਰੁਪਏ ਸਾਲਾਨਾ ਬਚਾਇਆ ਗਿਆ ਹੈ। ਜਦਕਿ ਲੋਕ ਨਿਰਮਾਣ ਵਿਭਾਗ ਵਿੱਚ 55 ਸੜਕਾਂ ਬਣਾਉਣ ਵਿੱਚੋਂ ਹੀ 72 ਕਰੋੜ ਰੁਪਏ ਬਚਾਇਆ ਗਿਆ ਹੈ।(Road Projects)

ਪੰਜਾਬ ਨੂੰ ਪਹਿਲੀ ਵਾਰ ਮਿਲੀ ਕੱਟੜ ਇਮਾਨਦਾਰ ਸਰਕਾਰ: ਚੇਤਨ ਸਿੰਘ ਜੌੜਾਮਾਜਰਾ

ਉਨ੍ਹਾਂ ਦੱਸਿਆ ਕਿ ਇਸ ਸੜਕ ਵਿੱਚੋਂ ਹੀ 6 ਕਰੋੜ ਰੁਪਏ ਬਚਾਏ ਗਏ ਹਨ। ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਸਰਕਾਰ ਵੱਲੋਂ ਬਚਾਇਆ ਗਿਆ ਇਹ ਪੈਸਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕਾਂ ਦੀ ਸਹੂਲਤ ਲਈ ਖਰਚਿਆ ਜਾ ਰਿਹਾ ਹੈ, ਸਿੱਟੇ ਵਜੋਂ ਪੰਜਾਬ ਸਰਕਾਰ ਨੇ ਆਪਣੇ ਗਠਨ ਦੇ ਤਿੰਨ ਮਹੀਨਿਆਂ ਦੇ ਦੌਰਾਨ ਹੀ ਸੂਬੇ ਦੇ 90 ਫੀਸਦੀ ਖਪਤਕਾਰਾਂ ਨੂੰ 600 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਬਿਨ੍ਹਾਂ ਕਿਸੇ ਵਿਤਕਰੇ ਦੇ ਪ੍ਰਦਾਨ ਕੀਤੀ। ਜਦਕਿ ਸਕੂਲ ਆਫ਼ ਐਮੀਨੈਂਸ, 40 ਹਜ਼ਾਰ ਦੇ ਕਰੀਬ ਨੌਕਰੀਆਂ, ਉਦਯੋਗਿਕ ਵਿਕਾਸ, ਸਿਹਤ ਤੇ ਸਿੱਖਿਆ ਕਰਾਂਤੀ, ਖੇਡਾਂ ਸਮੇਤ ਗੱਲ ਕੀ, ਹਰ ਖੇਤਰ ਵਿੱਚ ਸੂਬਾ ਨਿਵਾਸੀਆਂ ਨੂੰ ਸਹੂਲਤਾਂ ਦੇ ਗੱਫੇ ਪ੍ਰਦਾਨ ਕੀਤੇ ਜਾ ਰਹੇ ਹਨ। Road Projects

ਹਲਕੇ ’ਚ ਵਿਕਾਸ ਕਾਰਜਾਂ ਦੀ ਕੋਈ ਕਮੀ ਨਹੀ ਰਹਿਣ ਦਿੱਤੀ ਜਾਵੇਗੀ-ਪਠਾਣ ਮਾਜਰਾ

ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਲੋਕਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੱਟੜ ਇਮਾਨਦਾਰ ਸਰਕਾਰ ਮਿਲੀ ਹੈ। ਉਨ੍ਹਾਂ ਕਿਹਾ ਕਿ ਜੋ ਕੰਮ 70 ਸਾਲਾਂ ਵਿੱਚ ਪਿਛਲੀਆਂ ਸਰਕਾਰਾਂ ਨਹੀਂ ਕਰ ਸਕੀਆਂ, ਉਹ ਕੰਮ ਚੰਗੀ ਸੋਚ ਤੇ ਸਾਫ਼ ਨੀਅਤ ਅਤੇ ਇਮਾਨਦਾਰੀ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਨਾਲ ਕੀਤਾ ਹਰੇ ਵਾਅਦਾ ਪੂਰਾ ਕਰਕੇ ਕੀਤੇ ਜਾ ਰਹੇ ਹਨ। ਜੌੜਾਮਾਜਰਾ ਨੇ ਲੋਕਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸਾਥ ਦੇਣ ਦਾ ਸੱਦਾ ਦਿੰਦਿਆਂ ਭਰੋਸਾ ਦਿੱਤਾ ਕਿ ਲੋਕਾਂ ਦੀ ਕੋਈ ਮੁਸ਼ਕਿਲ ਬਕਾਇਆ ਨਹੀਂ ਰਹਿਣ ਦਿੱਤੀ ਜਾਵੇਗੀ।

ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਦੋਵਾਂ ਮੰਤਰੀਆਂ ਦਾ ਕੀਤਾ ਸਵਾਗਤ

ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਦੋਵਾਂ ਮੰਤਰੀਆਂ ਦਾ ਸਵਾਗਤ ਤੇ ਧੰਨਵਾਦ ਕਰਦਿਆਂ ਹਲਕਾ ਸਨੌਰ ਵਿਖੇ ਸੜਕਾਂ ਦੇ ਹੋਣ ਕੰਮ ਗਿਣਾਉਂਦਿਆਂ ਪਾਣੀ ਦੀ ਮਾਰ ਹੇਠ ਆਈਆਂ ਸੜਕਾਂ ਤੇ ਮੁੱਖ ਸੜਕਾਂ ਉਪਰ ਪੈਂਦੇ ਪਿੰਡਾਂ ਦੀਆਂ ਸੜਕਾਂ ਉਪਰ ਟਾਈਲਾਂ ਲਾਉਣ ਲਈ ਆਖਿਆ। ਪਠਾਣਮਾਜਰਾ ਨੇ ਅੱਗੇ ਕਿਹਾ ਕਿ ਪਿਛਲੀਆਂ ਸਰਕਾਰਾਂ 70 ਸਾਲਾਂ ਵਿੱਚ ਗੁਰੂ ਘਰਾਂ ਤੇ ਹੋਰ ਧਾਰਮਿਕ ਅਸਥਾਨਾਂ ਨੂੰ ਜਾਂਦੀਆਂ ਸੜਕਾਂ ਵੀ ਚੌੜੀਆਂ ਤੇ ਪੱਕੀਆਂ ਨਹੀਂ ਕਰਵਾ ਸਕੀਆਂ ਪਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸੂਬੇ ਦੀਆਂ ਸਾਰੀਆਂ ਸੜਕਾਂ ਨੂੰ ਪੱਕਿਆਂ ਕਰਨ ਦੇ ਕੰਮ ਨੂੰ ਪਹਿਲ ਦਿੱਤੀ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ ਭਾਰਤ ਟੀਮ ਨੂੰ ਵਿਸ਼ਵ ਕੱਪ ਲਈ ਦਿੱਤੀਆਂ ਢੇਰ ਸਾਰੀਆਂ ਸ਼ੁੱਭਕਾਮਨਾਵਾਂ, ਕਿਹਾ ਚੱਕਦੇ ਇੰਡੀਆ

ਇਸ ਮੌਕੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਇੰਚਾਰਜ ਇੰਦਰਜੀਤ ਸਿੰਘ ਸੰਧੂ, ਇੰਪਰੂਵਮੈਂਟ ਟਰੱਸਟ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਹਰਜਿੰਦਰ ਸਿੰਘ ਮਿੰਟੂ, ਐਡਵੋਕੇਟ ਗੁਲਜ਼ਾਰ ਸਿੰਘ ਵਿਰਕ, ਬਬਲੀ ਧੀਂਮਾਨ,ਕਰਮਜੀਤ ਸਿੰਘ ਪ੍ਰਧਾਨ ਆੜਤੀ ਐਸ਼ੋਸੀਏਸ਼ਨ ਬਲਬੇੜਾ,ਰੁਪੀ ਕੱਕੇਪੁਰ, ਨਐਸ.ਸੀ. ਵਿੰਗ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਬੰਗੜ, ਲੀਲਾ ਗਰਗ, ਤੇਜਿੰਦਰ ਘੁਮਾਣ, ਮਨਿੰਦਰ ਫਰਾਂਸਵਾਲਾ, ਦੀਪਕ ਵਧਵਾ, ਲੋਕ ਨਿਰਮਾਣ ਵਿਭਾਗ ਦੇ ਐਸ.ਈ. ਜਸਪਾਲ ਸਿੰਘ ਅਨੰਦ, ਕਾਰਜਕਾਰੀ ਇੰਜੀਨੀਅਰ ਜਗਮੀਤ ਸਿੰਘ, ਨਾਇਬ ਤਹਿਸੀਲਦਾਰ ਪਵਨਦੀਪ ਸਿੰਘ, ਡੀ.ਐਸ.ਪੀ. ਗੁਰਦੇਵ ਸਿੰਘ ਟਿਵਾਣਾ, ਗੁਰਵਿੰਦਰ ਸਿੰਘ ਪਹਾੜੀਪੁਰ, ਹਰਪ੍ਰੀਤ ਸਿੰਘ ਘੁੰਮਣ, ਬਲਾਕ ਸੰਮਤੀ ਚੇਅਰਮੇਨ ਗੁਰਮੀਤ ਸਿੰਘ ਬਿੱਟੂ, ਬਲਜਿੰਦਰ ਸਿੰਘ ਨੰਦਗੜ੍ਹ, ਸੋਨੂ ਥਿੰਦ, ਨਰਿੰਦਰ ਸਿੰਘ ਤੱਖਰ, ਸਿਮਰਨਦੀਪ ਬਰਕਤਪੁਰ, ਸਤਪਾਲ ਪੂਨੀਆ ਪੰਜੋਲਾ ਤੇ ਕਰਨ ਕੱਕੇਪੁਰ ਸਮੇਤ ਵੱਡੀ ਗਿਣਤੀ ਇਲਾਕੇ ਦੇ ਵਸਨੀਕ ਤੇ ਪਤਵੰਤੇ ਮੌਜੂਦ ਸਨ।

ਸਨੌਰ : ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਈ. ਤੇ ਚੇਤਨ ਸਿੰਘ ਜੌੜਾਮਾਜਰਾ ਅਤੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਹਲਕਾ ਸਮਾਣਾ ਤੇ ਸਨੌਰ ਦੀਆਂ ਸੜਕਾਂ ਦੇ ਪ੍ਰਾਜੈਕਟਾਂ ਦਾ ਉਦਘਾਟਨ ਕਰਦੇ ਹੋਏ। ਤਸਵੀਰ : ਰਾਮ ਸਰੂਪ ਪੰਜੋਲਾ