ਟਰੈਵਲ ਏਜੰਟ ਬਣ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 4.87 ਲੱਖ ਦੀ ਕੀਤੀ ਧੋਖਾਧੜੀ

Fraud

ਪੀੜਤ ਦੀ ਸ਼ਿਕਾਇਤ ’ਤੇ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ | Fraud

ਲੁਧਿਆਣਾ (ਜਸਵੀਰ ਸਿੰਘ ਗਹਿਲ)। ਖੁਦ ਨੂੰ ਟਰੈਵਲ ਏਜੰਟ ਦੱਸ ਕੇ ਕੈਨੇਡਾ ਭੇਜਣ ਦਾ ਝਾਂਸਾ ਦਿੰਦਿਆਂ ਤਿੰਨ ਵਿਅਕਤੀਆਂ ਨੇ ਜਲੰਧਰ ਵਾਸੀ ਇੱਕ ਵਿਅਕਤੀ ਨੂੰ ਆਪਣੇ ਧੋਖੇ ਦਾ ਸ਼ਿਕਾਰ ਬਣਾ ਲਿਆ। ਸ਼ਿਕਾਇਤ ਮਿਲਣ ਤੋਂ ਤਕਰੀਬਨ ਸਵਾ ਮਹੀਨਾ ਬਾਅਦ ਪੀੜਤ ਦੇ ਬਿਆਨਾਂ ’ਤੇ ਪੁਲਿਸ ਨੇ ਤਿੰਨੋਂ ਵਿਅਕਤੀਆਂ ਖਿਲਾਫ਼ 4.87 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ’ਚ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (Fraud)

ਹਰਵਿੰਦਰ ਸਿੰਘ ਵਾਸੀ ਪਿੰਡ ਲੰਮਾ (ਜ਼ਿਲਾ ਜਲੰਧਰ) ਨੇ ਦੱਸਿਆ ਕਿ ਉਸ ਦਾ ਪੁੱਤਰ ਹਰਜੀਤ ਸਿੰਘ ਕੈਨੇਡਾ ਜਾਣਾ ਚਾਹੁੰਦਾ ਸੀ। ਇਸ ਲਈ ਉਸਨੇ ਕਈ ਮਹੀਨੇ ਪਹਿਲਾਂ ਲੁਧਿਆਣਾ ਦੇ ਚੀਮਾ ਚੌਂਕ ਇਲਾਕੇ ਲਾਗੇ ਇੱਕ ਦਫ਼ਤਰ ’ਚ ਇੱਕ ਟਰੈਵਲ ਏਜੰਟ ਨਾਲ ਰਾਬਤਾ ਬਣਾਇਆ। ਜਿੱਥੇ ਕੁਨਾਲ ਗਿੱਲ, ਪੰਕਜ ਖੋਖਰ ਤੇ ਹਰਦੀਪ ਸਿੰਘ ਗਿੱਲ ਨਾਂਅ ਦੇ ਤਿੰਨ ਵਿਅਕਤੀਆਂ ਨੇ ਖੁਦ ਨੂੰ ਟਰੈਵਲ ਏਜੰਟ ਦੱਸਦੇ ਹੋਏ ਉਸਦੇ ਪੁੱਤਰ ਹਰਜੀਤ ਸਿੰਘ ਨੂੰ ਕੈਨੇਡਾ ਭੇਜਣ ਦਾ ਝਾਂਸਾ ਦਿੱਤਾ। ਗੱਲਬਾਤ ਦੌਰਾਨ ਉਨਾਂ ਦਾ ਉਕਤ ਤਿੰਨੋਂ ਟਰੈਵਲ ਏਜੰਟਾਂ ਨਾਲ ਹਰਜੀਤ ਸਿੰਘ ਨੂੰ ਕੈਨੇਡਾ ਭੇਜਣ ਬਦਲੇ 4.87 ਲੱਖ ਰੁਪਏ ਦੇਣ ਦਾ ਇਕਰਾਰ ਹੋ ਗਿਆ।

Also Read : ਮੁੱਖ ਮੰਤਰੀ ਮਾਨ ਨੇ ਭਾਰਤ ਟੀਮ ਨੂੰ ਵਿਸ਼ਵ ਕੱਪ ਲਈ ਦਿੱਤੀਆਂ ਢੇਰ ਸਾਰੀਆਂ ਸ਼ੁੱਭਕਾਮਨਾਵਾਂ, ਕਿਹਾ ਚੱਕਦੇ ਇੰਡੀਆ

ਉਨਾਂ ਦੱਸਿਆ ਕਿ ਇਕਰਾਰ ਮੁਤਾਬਕ ਉਕਤ ਤਿੰਨੋ ਵਿਅਕਤੀਆਂ ਨੇ ਉਨਾਂ ਪਾਸੋਂ ਵੱਖ ਵੱਖ ਸਮੇਂ ਕਿਸਤਾਂ ’ਚ ਕੁੱਲ 4 ਲੱਖ 87 ਹਜ਼ਾਰ ਰੁਪਏ ਲੈ ਲਏ ਪਰ ਨਾ ਹੀ ਉਨਾਂ ਨੇ ਹਰਜੀਤ ਸਿੰਘ ਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਉਨਾਂ ਤੋਂ ਹਾਸਲ ਕੀਤੀ ਰਕਮ ਉਨਾਂ ਨੂੰ ਵਾਪਸ ਕੀਤੀ। ਜਿਸ ਕਰਕੇ ਉਨਾਂ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਸੀ, ਜਿਸ ’ਚ ਪੜਤਾਲ ਉਪਰੰਤ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ।

ਤਫਤੀਸੀ ਅਫ਼ਸਰ ਬਲੌਰ ਸਿੰਘ ਦਾ ਕਹਿਣਾ ਹੈ ਕਿ ਥਾਣਾ ਡਵੀਜਨ ਨੰਬਰ 2 ਦੀ ਪੁਲਿਸ ਵੱਲੋਂ ਹਰਵਿੰਦਰ ਸਿੰਘ ਪੁੱਤਰ ਮੇਲਾ ਸਿੰਘ ਵਾਸੀ ਪੇ੍ਰਮ ਨਗਰ ਇੰਡਸਟ੍ਰੀਅਲ ਏਰੀਆ ਪਿੰਡ ਲੰਮਾ ਦੀ ਸ਼ਿਕਾਇਤ ’ਤੇ ਕੁਨਾਲ ਗਿੱਲ ਵਾਸੀ ਨੀਲਾ ਮਹਿਲ ਜਲੰਧਰ, ਪੰਕਜ ਖੋਖਰ ਵਾਸੀ ਬਾਬਾ ਬੁੱਢਾ ਜੀ ਐਵੇਨਿਊ ਅੰਮਿ੍ਰਤਸਰ ਤੇ ਹਰਦੀਪ ਸਿੰਘ ਗਿੱਲ ਵਾਸੀ ਪਿੰਡ ਬੱਸੀਆਂ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।