ਫਿੰਚ ਦਾ ਅਰਧ ਸੈਂਕੜਾ, ਲਾਇੰਸ ਨੇ ਕੀਤਾ ਬੰਗਲੌਰ ਦਾ ਸ਼ਿਕਾਰ

ਬੰਗਲੌਰ,(ਏਜੰਸੀ)। ਧਮਾਕੇਦਾਰ ਬੱਲੇਬਾਜ਼ ਆਰੋਨ ਫਿੰਚ (72) ਅਤੇ ਕਪਤਾਨ ਸੁਰੇਸ਼ ਰੈਣਾ (ਨਾਬਾਦ 34) ਦਰਮਿਆਨ ਤੀਜੀ ਵਿਕਟ ਲਈ 92 ਦੌੜਾਂ ਦੀ ਮੈਚ ਜੇਤੂ ਸਾਂਝੇਦਾਰੀ ਦੇ ਦਮ ‘ਤੇ ਗੁਜਰਾਤ ਲਾਇੰਸ ਨੇ ਰਾਇਲ ਚੈਲੰਜਰਜ਼ ਬੰਗਲੌਰ ਨੂੰ 37 ਗੇਂਦਾਂ ਬਾਕੀ ਰਹਿੰਦਿਆਂ ਸੱਤ ਵਿਕਟਾਂ ਨਾਲ ਹਰਾ ਕੇ ਆਈਪੀਐੱਲ-10 ‘ਚ ਆਪਣੀ ਤੀਜੀ ਜਿੱਤ ਦਰਜ ਕੀਤੀ।

ਗੁਜਰਾਤ ਨੇ ਆਪਣੇ ਗੇਂਦਬਾਜ਼ਾਂ ਦੇ ਖਤਰਨਾਕ ਪ੍ਰਦਰਸ਼ਨ ਦੀ ਬਦੌਲਤ ਬੰਗਲੌਰ ਨੂੰ 134 ਦੌੜਾਂ ‘ਤੇ ਢੇਰੇ ਕਰ ਦਿੱਤਾ ਅਤੇ ਫਿਰ 13.5 ਓਵਰਾਂ ‘ਚ ਹੀ ਤਿੰਨ ਵਿਕਟਾਂ ‘ਤੇ 135 ਦੌੜਾਂ ਬਣਾ ਕੇ ਸੱਤ ਵਿਕਟਾਂ ਨਾਲ ਜਿੱਤ ਆਪਣੇ ਨਾਂਅ ਕਰ ਲਈ ਗੁਜਰਾਤ ਦੀ ਅੱਠ ਮੈਚਾਂ ‘ਚ ਇਹ ਤੀਜੀ ਜਿੱਤ ਹੈ ਅਤੇ ਉਹ ਛੇ ਅੰਕਾਂ ਨਾਲ ਛੇਵੇਂ ਨੰਬਰ ‘ਤੇ ਆ ਗਿਆ ਹੈ ਬੰਗਲੌਰ ਨੂੰ 9 ਮੈਚਾਂ ‘ਚ ਛੇਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਹ ਪੰਜ ਅੰਕਾਂ ਨਾਲ ਸੱਤਵੇਂ ਨੰਬਰ ‘ਤੇ ਖਿਸਕ ਗਿਆ ਹੈ।

ਛੇ ਗੇਂਦਾਂ ‘ਚ ਤਿੰਨ ਦੌੜਾਂ ਬਣਾ ਕੇ ਬਦਰੀ ਦੀ ਗੇਂਦ ‘ਤੇ ਡਿਵੀਲੀਅਰਸ ਨੂੰ ਕੈਚ ਦੇ ਬੈਠੇ

ਫਿੰਚ ਦਾ ਲੀਗ ਦੇ 10ਵੇਂ ਸੈਸ਼ਨ ‘ਚ ਇਹ ਪਹਿਲਾ ਅਰਧ ਸੈਂਕੜਾ ਸੀ ਫਿੰਚ ਨੇ ਕਪਤਾਨ ਸੁਰੇਸ਼ ਰੈਣਾ ਨਾਲ ਤੀਜੀ ਵਿਕਟ ਲਈ ਅੱਠ ਓਵਰਾਂ ‘ਚ 92 ਦੌੜਾਂ ਦੀ ਮੈਚ ਜੇਤੂ ਸਾਂਝੇਦਾਰੀ ਕੀਤੀ ਬੰਗਲੌਰ ਤੋਂ ਮਿਲੇ 135 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਦੀ ਸ਼ੁਰੂਆਤ ਠੀਕ ਨਹੀਂ ਰਹੀ ਅਤੇ ਉਸ ਨੇ 23 ਦੌੜਾਂ ਦੇ ਅੰਦਰ ਆਪਣੇ ਓਪਨਰਾਂ ਇਸ਼ਾਨ ਕਿਸ਼ਨ (16) ਅਤੇ ਆਈਪੀਐੱਲ ‘ਚ ਆਪਣਾ 100ਵਾਂ ਮੈਚ ਖੇਡ ਰਹੇ ਬ੍ਰੈਂਡਨ ਮੈਕੂਲਮ (03) ਦੀ ਵਿਕਟ ਗੁਆ ਦਿੱਤੀ ਇਸ ਤੋਂ ਬਾਅਦ ਮੈਕੂਲਮ ਵੀ ਕੁਝ ਖਾਸ ਨਹੀਂ ਕਰ ਸਕੇ ਅਤੇ ਛੇ ਗੇਂਦਾਂ ‘ਚ ਤਿੰਨ ਦੌੜਾਂ ਬਣਾ ਕੇ ਬਦਰੀ ਦੀ ਗੇਂਦ ‘ਤੇ ਡਿਵੀਲੀਅਰਸ ਨੂੰ ਕੈਚ ਦੇ ਬੈਠੇ ਆਲਰਾਊਂਡਰ ਰਵਿੰਦਰ ਜਡੇਜਾ ਨੇ ਚਾਰ ਗੇਂਦਾਂ ‘ਚ ਨਾਬਾਦ ਦੋ ਦੌੜਾਂ ਬਣਾਈਆਂ।

ਆਲਆਊਟ ਹੋਈ ਹੈ

ਇਸ ਤੋਂ ਪਹਿਲਾਂ ਦੁਨੀਆ ਦੇ ਦਿੱਗਜ਼ ਬੱਲੇਬਾਜ਼ਾਂ ਨਾਲ ਸਜੀ ਰਾਇਲ ਚੈਲੰਜਰਜ਼ ਬੰਗਲੌਰ ਦੀ ਟੀਮ ਇੱਕ ਹੋਰ ਫਲਾਪ ਪ੍ਰਦਰਸ਼ਨ ਕਰਦਿਆਂ 134 ਦੌੜਾਂ ‘ਤੇ ਢੇਰ ਹੋ ਗਈ ਇਹ ਪਹਿਲੀ ਵਾਰ ਹੈ ਜਦੋਂ ਬੰਗਲੌਰ ਦੀ ਟੀਮ ਲਗਾਤਾਰ ਦੂਜੇ ਮੈਚ ‘ਚ ਆਲਆਊਟ ਹੋਈ ਹੈ ਮੈਨ ਆਫ ਦ ਮੈਚ ਤੇਜ ਗੇਂਦਬਾਜ਼ ਐਂਡਰੀਊ ਟਾਈ (12 ਦੌੜਾਂ ‘ਤੇ ਤਿੰਨ ਵਿਕਟਾਂ) ਦੀ ਅਗਵਾਈ ‘ਚ ਗੁਜਰਾਤ ਦੇ ਗੇਂਦਬਾਜ਼ਾਂ ਨੇ ਜਬਰਦਸਤ ਪ੍ਰਦਰਸ਼ਨ ਕਰਦਿਆਂ ਬੰਗਲੌਰ ਦੇ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਖੇਡਣ ਦਾ ਕੋਈ ਮੌਕਾ ਨਹੀਂ ਦਿੱਤਾ।

ਇਹ ਤਾਂ ਭਲਾ ਹੋਵੇ ਕੇਦਾਰ ਜਾਧਵ (31), ਪਵਨ ਨੇਗੀ (32) ਅਤੇ 10ਵੇਂ ਨੰਬਰ ਦੇ ਬੱਲੇਬਾਜ਼ ਅਨੀਕੇਤ ਚੌਧਰੀ (ਨਾਬਾਦ 15) ਦਾ, ਜਿਨ੍ਹਾਂ ਦੀ ਬਦੌਲਤ ਬੰਗਲੌਰ ਨੇ ਆਪਣਾ ਕੁਝ ਸਨਮਾਨ ਬਚਾ ਲਿਆ ਨਹੀਂ ਤਾਂ ਇੱਕ ਸਮੇਂ ਬੰਗਲੌਰ ਦੀਆਂ ਪੰਜ ਵਿਕਟਾਂ ਸਿਰਫ 60 ਦੌੜਾਂ ‘ਤੇ ਡਿੱਗ ਚੁੱਕੀਆਂ ਸਨ ਬੰਗਲੌਰ ਨੇ ਸਗੋਂ ਚੰਗੀ ਸ਼ੁਰੂਆਤ ਕਰਦਿਆਂ 3.5 ਓਵਰਾਂ ‘ਚ 22 ਦੌੜਾਂ ਜੌੜੀਆਂ ਪਰ ਫਿਰ ਇਸੇ ਸਕੋਰ ‘ਤੇ ਉਸ ਨੇ ਵਿਰਾਟ, ਗੇਲ ਅਤੇ ਹੈਡ ਦੀਆਂ ਵਿਕਟਾਂ ਗੁਆ ਦਿੱਤੀਆਂ ਬੰਗਲੌਰ ਦਾ ਇੱਕ ਝਟਕੇ ‘ਚ ਸਕੋਰ ਤਿੰਨ ਵਿਕਟਾਂ ‘ਤੇ 22 ਦੌੜਾਂ ਹੋ ਗਿਆ, ਜਿਸ ਤੋਂ ਬਾਅਦ ਟੀਮ ਵਾਪਸੀ ਨਹੀਂ ਕਰ ਸਕੀ।

ਇਸ ਟੂਰਨਾਮੈਂਟ ‘ਚ ਹੈਟ੍ਰਿਕ ਹਾਸਲ ਕਰ ਚੁੱਕੇ ਐਂਡਰੀਊ ਟਾਈ ਨੇ ਇੱਕ ਹੋਰ ਜਬਰਦਸਤ ਪ੍ਰਦਰਸ਼ਨ ਕਰਦਿਆਂ ਚਾਰ ਓਵਰਾਂ ‘ਚ ਸਿਰਫ 12 ਦੌੜਾਂ ਦੇ ਕੇ ਗੇਲ, ਟ੍ਰੇਵਿਸ ਹੈਡ (00) ਅਤੇ ਮਨਦੀਪ ਸਿੰਘ (8) ਦੀਆਂ ਵਿਕਟਾਂ ਲਈਆਂ ਟਾਈ ਨੇ ਪੰਜਵੇਂ ਓਵਰ ਦੀਆਂ ਪਹਿਲੀਆਂ ਦੋ ਗੇਂਦਾਂ ‘ਤੇ ਗੇਲ ਅਤੇ ਹੈਡ ਨੂੰ ਪਵੇਲੀਅਨ ਭੇਜਿਆ ਖੱਬੇ ਹੱਥ ਦੇ ਸਪਿੱਨਰ ਰਵਿੰਦਰ ਜਡੇਜਾ ਨੇ ਡਿਵੀਲੀਅਰਸ ਨੂੰ ਸਿੱਧੇ ਥ੍ਰੋ ਨਾਲ ਰਨ ਆਊਟ ਕਰਨ ਤੋਂ ਇਲਾਵਾ 28 ਦੌੜਾਂ ਦੇ ਕੇ ਜਾਧਵ ਅਤੇ ਸੈਮੁਅਲ ਬਦਰੀ (3) ਦੀਆਂ ਵਿਕਟਾਂ ਲਈਆਂ ਤੇਜ ਗੇਂਦਬਾਜ਼ ਬਾਸਿਲ ਥੰਪੀ ਨੇ ਵਿਰਾਟ ਦਾ ਕੀਮਤੀ ਵਿਕਟ ਝਟਕਿਆ ਅੰਕਿਤ ਸੋਨੀ ਨੇ ਪਵਨ ਨੇਗੀ ਅਤੇ ਜੇਮਸ ਫਾਕਨਰ ਨੇ ਸ੍ਰੀਨਾਥ ਅਰਵਿੰਦ ਨੂੰ ਆਊਟ ਕੀਤਾ।

LEAVE A REPLY

Please enter your comment!
Please enter your name here