ਗੁਰੂਗ੍ਰਾਮ/ਨੋਇਡਾ (ਸੰਜੇ ਕੁਮਾਰ ਮਹਿਰਾ)। ਗੁਰੂਗ੍ਰਾਮ ਨਿਵਾਸੀ ਯੂਟਿਊਬਰ ਅਲਵਿਸ਼ ਯਾਦਵ ਭਲੇ ਹੀ ਦੋ ਮਹੀਨੇ ਪਹਿਲਾਂ ਬਿੱਗ ਬੌਸ ਓਟੀਟੀ ਵਿਜ਼ੇਤਾ ਬਣ ਕੇ ਉਭਰਿਆ ਹੋਵੇ ਪਰ ਹੁਣ ਉਹ ਕੋਬਰਾ ਸੱਪ ਦਾ ਜ਼ਹਿਰ ਵੇਚਣ ਦੇ ਦੋਸ਼ਾਂ ’ਚ ਘਿਰ ਗਏ ਹਨ। ਨੋਇਡਾ ਪੁਲਿਸ ਨੇ ਉਨ੍ਹਾਂ ਅਤੇ 5 ਹੋਰਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਵਿਸ਼ ਯਾਦਵ ਨੇ ਗੈਰ-ਕਾਨੂੰਨੀ ਢੰਗ ਨਾਲ ਰੇਵ ਪਾਰਟੀ ਵੀ ਕੀਤੀ। (Elvish Yadav FIR)
ਜਾਣਕਾਰੀ ਅਨੁਸਾਰ ਇੱਕ ਐਨਜੀਓ ਵੱਲੋਂ ਸਟਿੰਗ ਆਪ੍ਰੇਸ਼ਨ ਕੀਤਾ ਗਿਆ ਸੀ। ਇਸ ਤੋਂ ਬਾਅਦ ਨੋਇਡਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਅਤੇ ਇਸ ’ਤੇ ਕਾਰਵਾਈ ਦੀ ਮੰਗ ਕੀਤੀ ਗਈ। ਗੌਰਵ ਗੁਪਤਾ, ਜੋ ਪੀਪਲ ਫਾਰ ਐਨੀਮਲਜ ’ਚ ਐਨੀਮਲ ਵੈਲਫੇਅਰ ਅਫਸਰ ਵਜੋਂ ਕੰਮ ਕਰਦਾ ਹੈ, ਵੱਲੋਂ ਦਿੱਤੀ ਗਈ ਸ਼ਿਕਾਇਤ ਅਨੁਸਾਰ, ਉਸ ਨੂੰ ਪਤਾ ਲੱਗਿਆ ਕਿ ਯੂਟਿਊਬਰ ਐਲਵਿਸ਼ ਯਾਦਵ, ਕੁਝ ਲੋਕਾਂ ਦੀ ਮਿਲੀਭੁਗਤ ਨਾਲ, ਨੋਇਡਾ ਸਮੇਤ ਪੂਰੇ ਐਨਸੀਆਰ ’ਚ ਫਾਰਮ ਹਾਊਸਾਂ ’ਚ ਸੱਪਾਂ ਦਾ ਜ਼ਹਿਰ ਅਤੇ ਜਿੰਦਾ ਸੱਪਾਂ ਵੀਡੀਓ ਬਣਾਉਂਦੇ ਹਨ। ਨਾਲ ਹੀ ਉਹ ਗੈਰ-ਕਾਨੂੰਨੀ ਢੰਗ ਨਾਲ ਰੇਵ ਪਾਰਟੀਆਂ ਵੀ ਕਰਦੇ ਹਨ। (Elvish Yadav FIR)
ਇਹ ਵੀ ਪੜ੍ਹੋ : ਰਾਜਸਥਾਨ ’ਚ ਈਡੀ ਦਾ ਅਧਿਕਾਰੀ ਰਿਸ਼ਵਤ ਲੈਂਦਾ ਕਾਬੂ
ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਪੁਲਿਸ ਨੇ ਨੋਇਡਾ ਦੇ ਸੈਕਟਰ-49 ’’ਚ ਛਾਪਾ ਮਾਰਿਆ ਅਤੇ ਉਥੋਂ 5 ਲੋਕਾਂ ਨੂੰ ਕਾਬੂ ਕੀਤਾ। ਪੁਲਿਸ ਨੇ ਉਥੋਂ 5 ਕੋਬਰਾ ਸੱਪ ਅਤੇ ਉਨ੍ਹਾਂ ਦਾ ਜ਼ਹਿਰ ਵੀ ਬਰਾਮਦ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਐਲਵਿਸ਼ ਯਾਦਵ ਦਾ ਨਾਂਅ ਵੀ ਸਾਹਮਣੇ ਆਇਆ। ਜਿਸ ਤੋਂ ਬਾਅਦ ਐਲਵਿਸ਼ ਯਾਦਵ ਖਿਲਾਫ ਵੀ ਮਾਮਲਾ ਦਰਜ਼ ਕੀਤਾ ਗਿਆ ਹੈ। ਮੁੱਢਲੀ ਪੁੱਛਗਿੱਛ ਦੌਰਾਨ ਪੰਜਾਂ ਮੁਲਜ਼ਮਾਂ ਨੇ ਖੁਲ੍ਹਾਸਾ ਕੀਤਾ ਹੈ ਕਿ ਉਹ ਓਟੀਟੀ ਵਿਜੇਤਾ ਐਲਵਿਸ਼ ਯਾਦਵ ਦੀਆਂ ਪਾਰਟੀਆਂ ’ਚ ਸੱਪਾਂ ਦੀ ਸਪਲਾਈ ਕਰਦੇ ਸਨ। ਪੀਐਫਏ ਅਧਿਕਾਰੀ ਨੇ ਇਹ ਵੀ ਦੋਸ਼ ਲਾਇਆ ਹੈ ਕਿ ਮੁਲਜਮ ਗੈਰ-ਕਾਨੂੰਨੀ ਰੇਵ ਪਾਰਟੀਆਂ ਵੀ ਕਰਦੇ ਸਨ ਅਤੇ ਵਿਦੇਸ਼ੀ ਔਰਤਾਂ ਨੂੰ ਸੱਪ ਦੇ ਜ਼ਹਿਰ ਅਤੇ ਹੋਰ ਕਿਸਮ ਦੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਲਈ ਉੱਥੇ ਬੁਲਾਉਂਦੇ ਸਨ।
ਅਲਵਿਸ਼ ਯਾਦਵ ਦੇ ਸਟਿੰਗ ਆਪ੍ਰੇਸ਼ਨ ਤੋਂ ਹੋਇਆ ਖੁਲਾਸਾ | Elvish Yadav FIR
ਸੂਚਨਾ ਦੇ ਆਧਾਰ ’ਤੇ ਕਿਸੇ ਮੁਖਬਰ ਵੱਲੋਂ ਸਟਿੰਗ ਆਪ੍ਰੇਸ਼ਨ ਚਲਾਇਆ ਗਿਆ। ਮੁਖਬਰ ਨੇ ਐਲਵਿਸ਼ ਯਾਦਵ ਨਾਲ ਸੰਪਰਕ ਕੀਤਾ। ਗੱਲਬਾਤ ਦੌਰਾਨ ਐਲਵਿਸ਼ ਨੇ ਰਾਹੁਲ ਨਾਂਅ ਦੇ ਏਜੰਟ ਦਾ ਨੰਬਰ ਦਿੱਤਾ। ਐਲਵਿਸ਼ ਯਾਦਵ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਉਹ ਉਨ੍ਹਾਂ ਦਾ ਨਾਂਅ ਲੈ ਕੇ ਗੱਲ ਕਰਨਗੇ ਤਾਂ ਮਾਮਲਾ ਹੱਲ ਹੋ ਜਾਵੇਗਾ। ਮੁਖਬਰ ਦੇ ਕਹਿਣ ’ਤੇ ਐਲਵਿਸ਼ ਨੇ ਰਾਹੁਲ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਪਾਰਟੀ ਕਰਨ ਲਈ ਬੁਲਾਇਆ। (Elvish Yadav FIR)
ਸ਼ਿਕਾਇਤਕਰਤਾ ਨੇ ਇਸ ਦੀ ਸੂਚਨਾ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਸਮੇਤ ਜੰਗਲਾਤ ਵਿਭਾਗ ਨੂੰ ਦਿੱਤੀ। ਇੱਕ ਦਿਨ ਪਹਿਲਾਂ 2 ਨਵੰਬਰ 2023 ਨੂੰ ਮੁਲਜ਼ਮ ਸੱਪ ਲੈ ਕੇ ਸੇਵਰੋਨ ਬੈਂਕੁਏਟ ਹਾਲ ’ਚ ਪਹੁੰਚਿਆ ਸੀ। ਇਸ ਦੇ ਨਾਲ ਹੀ ਜੰਗਲਾਤ ਵਿਭਾਗ ਅਤੇ ਪੁਲਿਸ ਦੀਆਂ ਟੀਮਾਂ ਨੇ ਵੀ ਛਾਪੇਮਾਰੀ ਕਰਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਮੌਕੇ ਤੋਂ ਪੰਜ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ, ਜੋ ਦਿੱਲੀ ਵਾਸੀ ਰਾਹੁਲ, ਟੀਟੂਨਾਥ ਜੈਕਰਨ, ਨਰਾਇਣ ਅਤੇ ਰਵੀਨਾਥ ਹਨ। (Elvish Yadav FIR)
ਛਾਪੇਮਾਰੀ ’ਚ ਇਨ੍ਹਾਂ ਨਸਲਾਂ ਦੇ ਸੱਪ ਮਿਲੇ | Elvish Yadav FIR
ਇਸ ਛਾਪੇਮਾਰੀ ਦੌਰਾਨ ਪੁਲਿਸ ਨੇ ਸੱਪ ਦਾ ਜ਼ਹਿਰ, ਪੰਜ ਕੋਬਰਾ, ਇੱਕ ਅਜ਼ਗਰ, ਦੋ-ਦੋ ਸਿਰ ਵਾਲੇ ਸੱਪ, ਇੱਕ ਘੋੜੇ ਦੀ ਪੂਛ ਵਾਲਾ ਸੱਪ ਅਤੇ ਸੱਪ ਦਾ ਜ਼ਹਿਰ ਬਰਾਮਦ ਕੀਤਾ ਹੈ। ਇਨ੍ਹਾਂ 5 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਕਾਬੂ ਕਰਨ ਤੋਂ ਬਾਅਦ ਐਲਵਿਸ਼ ਯਾਦਵ ਖਿਲਾਫ ਵੀ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਇਸ ਗਰੋਹ ’ਚ ਐਲਵਿਸ਼ ਯਾਦਵ ਦੀ ਸਮੂਲੀਅਤ ਬਾਰੇ ਪੁਲਿਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ। (Elvish Yadav FIR)
ਐਲਵਿਸ਼ ਵੱਲੋਂ ਮੰਗੀ ਗਈ ਸੀ ਇੱਕ ਕਰੋੜ ਰੁਪਏ ਦੀ ਫਿਰੌਤੀ | Elvish Yadav FIR
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਐਲਵਿਸ਼ ਯਾਦਵ ’ਤੇ ਗੁਰੂਗ੍ਰਾਮ ’ਚ ਵੀ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ’ਚ ਉਸ ਨੇ ਕਿਹਾ ਸੀ ਕਿ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ ਅਤੇ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਮੁਲਜ਼ਮ ਸਾਕਿਰ ਮਕਰਾਨੀ, ਵਾਸੀ ਵਡਨਗਰ, ਗੁਜਰਾਤ ਨੂੰ ਗੁਰੂਗ੍ਰਾਮ ਪੁਲਿਸ ਨੇ ਕਾਬੂ ਕਰਕੇ ਗੁਰੂਗ੍ਰਾਮ ਲਿਆਂਦਾ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਐਲਵਿਸ਼ ਯਾਦਵ ਦੀ ਜੀਵਨ ਸ਼ੈਲੀ ਨੂੰ ਵੇਖਦਿਆਂ ਉਸ ਨੇ 1 ਕਰੋੜ ਰੁਪਏ ਦੀ ਮੰਗ ਕੀਤੀ ਸੀ। ਉਹ ਵੀ ਕਰੋੜਪਤੀ ਬਣਨਾ ਚਾਹੁੰਦਾ ਸੀ। ਸ਼ਾਕਿਰ ਖਿਲਾਫ ਸੈਕਟਰ-53 ’ਚ ਕੇਸ ਦਰਜ ਹੈ। (Elvish Yadav FIR)
ਮੇਰੇ ’ਤੇ ਲੱਗੇ ਸਾਰੇ ਦੋਸ਼ ਬੇਬੁਨਿਆਦ : ਐਲਵਿਸ਼ ਯਾਦਵ | Elvish Yadav FIR
ਇਸ ਮਾਮਲੇ ’ਚ ਮੁਲਜ਼ਮ ਐਲਵਿਸ਼ ਯਾਦਵ ਨੇ ਵੀਡੀਓ ਸੰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਜਦੋਂ ਮੈਂ ਸਵੇਰੇ ਉੱਠਿਆ ਤਾਂ ਵੇਖਿਆ ਕਿ ਮੇਰੇ ਖਿਲਾਫ ਖਬਰ ਫੈਲਾਈ ਜਾ ਰਹੀ ਹੈ। ਲਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ। ਸਭ ਨਕਲੀ ਹਨ। ਮੈਂ ਪੁਲਿਸ ਨੂੰ ਪੂਰਾ ਸਹਿਯੋਗ ਦੇਣ ਲਈ ਤਿਆਰ ਹਾਂ। ਮੈਂ ਯੂਪੀ ਪੁਲਿਸ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਇਸ ਦੀ ਜਾਂਚ ਕਰਨ ਦੀ ਬੇਨਤੀ ਕਰਦਾ ਹਾਂ। ਜੇਕਰ ਮੈਨੂੰ ਇਸ ’ਚ ਇੱਕ ਫੀਸਦੀ ਵੀ ਭਾਗੀਦਾਰੀ ਮਿਲਦੀ ਹੈ ਤਾਂ ਮੈਂ ਜ਼ਿੰਮੇਵਾਰੀ ਲੈਣ ਲਈ ਤਿਆਰ ਹਾਂ। ਸਾਰੇ ਦੋਸ਼ਾਂ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਹੈ।