ਸਾਂਸਦ ਮਹੁਆ ਮੋਇਤਰਾ ਕੇਂਦਰ ’ਤੇ ਲਾਏ ਫੋਨ ਹੈਕ ਕਰਨ ਦੀ ਕੋਸ਼ਿਸ਼ ਦੇ ਦੋਸ਼, ਮਹੁਆ ਨੇ ਕੀਤੀ ਪੋਸਟ

MP Mahua Moitra

ਨਵੀਂ ਦਿੱਲੀ। ਪੈਸੇ ਲੈ ਕੇ ਸੰਸਦ ’ਚ ਸਵਾਲ ਪੁੱਛਣ ਦੇ ਮਾਮਲੇ ’ਚ ਫਸੀ ਟੀਐੱਮਸੀ ਸਾਂਸਦ ਮਹੁਆ ਮੋਇਤਰਾ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਸਰਕਾਰ ਉਲ੍ਹਾਂ ਦਾ ਫੋਨ ਤੇ ਈਮੇਲ ਹੈਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇੱਕ ਟਵੀਟ ’ਚ ਮਹੁਆ ਨੇ ਲਿਖਿਆ ਕਿ ਦੇਸ਼ ਦੇ ਗ੍ਰਹਿ ਮੰਤਰਾਲੇ ਕੋਲ ਹੋਰ ਕੋਈ ਕੰਮ ਨਹੀਂ ਹੈ। ਅਡਾਣੀ ਤੇ ਪ੍ਰਧਾਨ ਮੰਤਰੀ ਦਫ਼ਤਰ ਦੇ ਗੁੰਡਿ+ਓ ਤੁਹਾਡਾ ਡਰ ਦੇ ਕੇ ਮੈਨੂੰ ਤਰਸ ਆਉਂਦਾ ਹੈ।

ਕਾਂਗਰਸੀ (Congress) ਨੇਤਾ ਸ਼ਸ਼ੀ ਥਰੂਰ, ਪਵਨ ਖੇੜਾ, ਆਪ ਸਾਂਸਦ ਰਾਘਵ ਚੱਢਾ, ਸ਼ਿਵਸੈਨਾ (ਊਧਵ ਗੁੱਟ) ਸਾਂਸਦ ਪਿ੍ਰਯੰਕਾ ਚਤੁਰਵੇਦੀ, ਏਆਈਐੱਆਈਐੱਮ ਮੁਖੀ ਅਸਦੁਦੀਨ ਓਵੈਸੀ ਤੇ ਸੀਪੀਆਈ (ਐੱਮ) ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਵੀ ਇਹੀ ਦਾਅਵਾ ਕੀਤਾ ਹੈ।

ਇਸ ਤੋਂ ਕੁਝ ਦੇਰ ਬਾਅਦ ਰਾਹੁਲ ਗਾਂਧੀ ਨੈ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਇਹ ਅਲਰਟ ਮੇਰੇ ਦਫ਼ਤਰ ’ਚ ਸਭ ਨੂੰ ਮਿਲਿਆ ਹੈ। ਕਾਂਗਰਸ ’ਚ ਲਿਸਟ ਬਣੀ ਹੈ। ਪਵਨ ਖੇੜਾ, ਸੁਪਿ੍ਰਆ, ਪਿ੍ਰਯੰਕਾ… ਇਨ੍ਹਾਂ ਦੇ ਨਾਲ ਵੀ ਅਜਿਹਾ ਹੋਇਆ ਹੈ। ਸਰਕਾਰ ਚਾਹੇ ਤਾਂ ਮੇਰਾ ਫੋਨ ਲੈ ਲਵੇ, ਮੈਨੂੰ ਫਰਕ ਨਹੀਂ ਪੈਂਦਾ।

ਮਹੁਆ ਨੇ ਕੀਤਾ ਐਕਸ (ਸਾਬਕਾ ਟਵਿੱਟਰ) | MP Mahua Moitra

ਸਭ ਤੋਂ ਪਹਿਲਾਂ ਮਹੁਆ ਨੇ ਇੱਕ ਟਵੀਟ ’ਚ ਕੁਝ ਸਕਰੀਨਸ਼ਾਟ ਸ਼ੇਅਰ ਕਰਦੇ ਹੋਏ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰਾਲੇ ਕੋਲ ਹੋਰ ਕੋਈ ਕੰਮ ਨਹੀਂ ਹੈ। ਅਡਾਣੀ ਤੇ ਪ੍ਰਧਾਨ ਮੰਤਰੀ ਦਫ਼ਤਰ ਦੇ ਗੁੰਡਿ+ਓ ਤੁਹਾਡਾ ਡਰ ਦੇਖ ਕੇ ਮੈਨੂੰ ਤਰਸ ਆ ਰਿਹਾ ਹੈ। ਮਹੁਆ ਨੇ ਅੰਗੇ ਲਿਖਿਆ ਕਿ ਪਿ੍ਰਯੰਕਾ – ਤੁਹਾਨੂੰ, ਮੈਨੂੰ ਤੇ ਇੰਡੀਆ ਅਲਾਇੰਸ ਦੇ ਤਿੰਨ ਹੋਰ ਨੇਤਾਵਾਂ ਨੂੰ ਅਜਿਹਾ ਮੈਸੇਜ ਆਇਆ ਹੈ।

ਇਸ ਤੋਂ ਬਾਅਦ ਮਹੁਆ ਨੇ ਇੱਕ ਹੋਰ ਟਵੀਟ ਕਰਕੇ ਦੱਸਿਆ ਕਿ ਅਖਿਲੇਸ਼ ਯਾਦਵ ਦੇ ਕੋਲ ਵੀ ਅਜਿਹਾ ਮੈਸੇਜ਼ ਆਇਆ ਹੈ। ਇਸ ਦੇ ਨਾਲ ਹੀ ਰਾਹੁਲ ਗਾਂਧੀ ਦੇ ਦਫ਼ਤਰ ਦੇ ਵੀ ਕਈ ਲੋਕਾਂ ਨੂੰ ਅਜਿਹੇ ਅਲਰਟ ਆਏ ਹਨ। ਇਹ ਐਮਰਜੈਂਸੀ ਤੋਂ ਵੀ ਬੁਰਾ ਸਮਾਂ ਲੱਗ ਰਿਹਾ ਹੈ।

Also Read : ਕਰਵਾ ਚੌਥ : ਵਰਤ ਖੋਲ੍ਹਦੇ ਸਮੇਂ ਕਰ ਲਈ ਇਹ ਗਲਤੀ ਤਾਂ ਹੋ ਸਕਦੈ ਸਿਹਤ ਨੂੰ ਨੁਕਸਾਨ !

ਮਹੁਆ ਨੇ ਟਵੀਟ ਕੀਤਾ ਕਿ ਮੈਂ ਲੋਕ ਸਭਾ ਸਪੀਕਰ ਓਮ ਬਿੜਲਾ ਨੂੰ ਅਧਿਕਾਰਿਕ ਤੌਰ ’ਤੇ ਪੱਤਰ ਲਿਖਿਆ ਹੈ ਕਿ ਉਹ ਵਿਰੋਧੀ ਧਿਰ ਦੇ ਸਾਂਸਦਾਂ ਦੀ ਰੱਖਿਆ ਕਰਨ ਦਾ ਆਪਣਾ ਰਾਜਧਰਮ ਪਾਲਣ ਕਰਨ। ਨਾਲ ਹੀ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੂੰ ਤੁਰੰਤ ਹੀ ਬੁਲਾ ਕੇ ਇਸ ਬਾਰੇ ਪੁੱਛਗਿੱਛ ਕਰਨ। ਪਿ੍ਰਵਲੇਜ ਕਮੇਟੀ ਨੂੰ ਇਸ ’ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਅਸ਼ਵਨੀ ਵੈਸ਼ਣਵ ਜੀ ਇਹ ਅਸਲ ਸੇਂਧਮਾਰੀ ਹੈ, ਜਿਸ ਦੀ ਤੁਹਾਨੂੰ ਚਿੰਤਾ ਕਰਨੀ ਚਾਹੀਦੀ ਹੈ।