ਹਿਸਾਰ ਪੁੱਜਿਆ 400 ਟਾਇਰਾਂ ਵਾਲਾ ਟਰੱਕ, ਆਖਰ ਕਿੱਥੇ ਜਾ ਰਿਹੈ ਇਹ ਵਿਸ਼ਾਲ ਵਾਹਨ

Truck

ਹਿਸਾਰ। ਸ਼ਨਿੱਚਰਵਾਰ ਨੂੰ ਗੁਜਰਾਤ ਦੀ ਮੁਦਰਾ ਬੰਦਰਗਾਹ ਤੋਂ ਲਗਭਗ 7 ਮਹੀਨੇ ਪਹਿਲਾਂ 400 ਟਾਇਰਾਂ ਵਾਲਾ ਟਰਾਲਾ (Truck) ਹਿਸਾਰ ਪਹੰੁਚਿਆ। ਇਸ ਟਰਾਲੇ ਵਿੱਚ ਸੈਂਕੜੇ ਟਨ ਵਜਨ ਦਾ ਬੁਆਇਲਰ ਹੈ, ਜਿਸ ਨੂੰ ਬਠਿੰਡਾ ਭੇਜਿਆ ਜਾ ਰਿਹਾ ਹੈ। ਉੱਥੇ ਪਹੁੰਚਣ ਤੋਂ ਬਾਅਦ ਇਸ ਮਸ਼ੀਨ ਦੇ ਪੁਰਜਿਆਂ ਨੂੰ ਮਿਲਾ ਕੇ ਇੱਕ ਪੂਰੀ ਮਸ਼ੀਨ ਬਣਾਈ ਜਾਵੇਗੀ, ਜਿਸ ਦੀ ਵਰਤੋਂ ਤੇਲ ਸੋਧਕ ਕਾਰਖਾਨੇ ਵਿੱਚ ਕੀਤੀ ਜਾਵੇਗੀ। ਉਕਤ ਟਰਾਲੇ ਨਾਲ ਕਰੀਬ 50 ਲੋਕ ਕੰਮ ਕਰ ਰਹੇ ਹਨ।

ਕੰਪਨੀ ਦੇ ਅਧਿਕਾਰੀ ਟਰਾਲੇ ਨਾਲ ਰਸਤਾ ਸਾਫ ਕਰਦੇ ਹੋਏ ਜਾ ਰਹੇ ਹਨ। ਇਹ ਹਰ ਰੋਜ 7 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਹੈ। ਨੈਸ਼ਨਲ ਹਾਈਵੇਅ 9 ਤੋਂ ਬਠਿੰਡਾ ਰਿਫਾਇਨਰੀ ਤੱਕ ਪੁੱਜਣ ਵਾਲੀ ਇਸ ਟਰਾਲੀ ਨੂੰ ਲਿਜਾਣ ਲਈ ਹਾਈਵੇਅ ’ਤੇ ਲੱਗੇ ਅੜਿੱਕਿਆਂ ਨੂੰ ਦੂਰ ਕੀਤਾ ਜਾ ਰਿਹਾ ਹੈ।

Also Read : ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸਮਾਗਮ ’ਚ ਕੈਬਨਿਟ ਮੰਤਰੀ ਧਾਲੀਵਾਲ ਨੇ ਕੀਤੀ ਸ਼ਿਰਕਤ

ਲਾਂਧੜੀ ਟੋਲ ਪਲਾਜਾ ਤੋਂ ਅੱਗੇ ਅਗਰੋਹਾ ਚੌਕ ਵਿਖੇ ਨੈਸ਼ਨਲ ਹਾਈਵੇਅ ਦੀ ਸਰਵਿਸ ਲਾਈਨ ਦੇ ਨਾਲ ਬਣੇ ਬਰਸਾਤੀ ਨਾਲੇ ਨੂੰ ਮਿੱਟੀ ਅਤੇ ਪੱਥਰਾਂ ਨਾਲ ਭਰ ਕੇ ਰੋਡ ਰੋਲਰ ਨਾਲ ਜਮਾਇਆ ਜਾ ਰਿਹਾ ਹੈ। ਸੜਕ ਦੇ ਨਾਲ-ਨਾਲ ਕੱਚੇ ਰਸਤੇ ਨੂੰ ਵੀ ਰੋਡ ਰੋਲਰ ਨਾਲ ਲੈਵਲ ਕਰਕੇ ਤਿਆਰ ਕੀਤਾ ਜਾ ਰਿਹਾ ਹੈ।

ਅਧਿਕਾਰੀ ਡਰੇ ਹੋਏ ਹਨ ਕਿਉਂਕਿ ਭਾਰੀ ਮਸ਼ੀਨ ਰਸਤੇ ’ਚ ਸੜਕ ’ਤੇ ਹੀ ਡੁੱਬ ਸਕਦੀ ਹੈ। ਸਰਵਿਸ ਲਾਈਨ ਦੇ ਨਾਲ-ਨਾਲ ਬਜ਼ਾਰ ਵਿੱਚ ਆਉਂਦੀਆਂ ਮੰਦਰ ਦੀਆਂ ਦੁਕਾਨਾਂ ਦੇ ਸਾਹਮਣੇ ਬਣੇ ਰੈਂਪ ਤੇ ਪੌੜੀਆਂ ਵੀ ਢਾਹੀਆਂ ਜਾ ਰਹੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਤੋਂ ਫਾਜ਼ਿਲਕਾ ਤੱਕ ਕੌਮੀ ਮਾਰਗ ’ਤੇ ਕਰੀਬ ਅੱਠ ਮੀਟਰ ਸਾਫ਼ ਮਾਰਗ ਦੀ ਲੋੜ ਹੈ।