ਪੇਂਟ ਦੀ ਦੁਕਾਨ ’ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ

ਰਾਏਕੋਟ : ਪੇਂਟ ਦੀ ਦੁਕਾਨ ‘ਤੇ ਲੱਗੀ ਅੱਗ ਨੂੰ ਬੁਝਾ ਰਹੇ ਲੋਕ ਤੇ ਫਾਇਰ ਬਿ੍ਰਗੇਡ ਕਰਮਚਾਰੀ।

(ਸੱਚ ਕਹੂੰ ਨਿਊਜ਼) ਰਾਏਕੋਟ। ਸਥਾਨਕ ਬਰਨਾਲਾ ਚੌਂਕ ’ਚ ਸਥਿਤ ਇੱਕ ਪੇਂਟ ਦੀ ਦੁਕਾਨ ਵਿੱਚ ਅਚਾਨਕ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਖਦਸਾ ਜਤਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸਥਾਨਕ ਬਰਨਾਲਾ ਚੌਂਕ ਵਿੱਚ ਸਥਿਤ ਦੁਕਾਨ ‘ਸ੍ਰੀ ਗਣੇਸ ਟਰੇਡਿੰਗ ਕੰਪਨੀ’ ਜਿਸ ਵਿੱਚ ਆਸੂ ਪੁੱਤਰ ਗੁਰਮੇਲ ਦਾਸ ਵਾਸੀ ਬੋਪਾਰਾਏ ਖੁਰਦ ਪੇਂਟ ਵੇਚਣ ਦਾ ਕਾਰੋਬਾਰ ਕਰਦਾ ਹੈ। ਅੱਜ ਸਵੇਰੇ ਉਹ ਦੁਕਾਨ ਖੋਲ੍ਹ ਕੇ ਕੁੱਝ ਕੰਮ ਲਈ ਬਾਹਰ ਗਿਆ ਤਾਂ ਦੁਕਾਨ ਨੇੜਲੇ ਦੁਕਾਨਦਾਰਾਂ ਨੇ ਦੇਖਿਆ ਕਿ ਉਸਦੀ ਦੁਕਾਨ ਵਿੱਚੋਂ ਧੂਂਆਂ ਨਿਕਲ ਰਿਹਾ ਹੈ, ਜਿਸ ਦੀ ਸੂਚਨਾ ਉਹਨਾਂ ਨੇ ਆਸੂ ਨੂੰ ਦਿੱਤੀ। ਜਦੋਂ ਉਸਨੇ ਆ ਕੇ ਦੇਖਿਆ ਤਾਂ ਅੱਗ ਦੇ ਪੂਰੇ ਭਾਂਬੜ ਬਣ ਚੁੱਕੇ ਸਨ ਅਤੇ ਦੇਖਦੇ ਹੀ ਦੇਖਦੇ ਅੱਗ ਨੇ ਸਾਰੀ ਦੁਕਾਨ ਨੂੰ ਆਪਣੀ ਚਪੇਟ ਵਿੱਚ ਲੈ ਲਿਆ। (Fire)

Fire
Fire

ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦਾ ਗੁਰਗਾ ਫੜਿਆ

ਆਂਢ-ਗੁਆਂਢ ਦੇ ਦੁਕਾਨਦਾਰਾਂ ਵੱਲੋਂ ਅੱਗ ’ਤੇ ਕਾਬੂ ਪਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਗਈ ਪਰ ਨਾਕਾਮ ਸਿੱਧ ਹੋਈ। ਸੂਚਨਾ ਮਿਲਣ ’ਤੇ ਫਾਇਰ ਬਿ੍ਰਗੇਡ ਵੀ ਮੌਕੇ ’ਤੇ ਪਹੁੰਚ ਗਈ ਜਿਸ ਦੀ ਸਹਾਇਤਾ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਦੀ ਇਸ ਘਟਨਾ ਵਿੱਚ ਦੁਕਾਨਦਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਕਿਉਂਕਿ ਤਿਉਹਾਰ ਦੇ ਸੀਜਨ ਕਰਕੇ ਦੁਕਾਨ ਵਿੱਚ ਕਾਫੀ ਮਾਲ ਪਿਆ ਸੀ।

LEAVE A REPLY

Please enter your comment!
Please enter your name here