Oppo Find N3 Flip: ਨਵੀਂ-ਦਿੱਲੀ (ਸੱਚ ਕਹੂੰ ਨਿਊਜ਼)। ਤੁਸੀਂ ਮੂੜਨ ਵਾਲਾ ਫੋਨ ਸ਼ਾਇਦ ਵੇਖਿਆ ਹੀ ਹੋਵੇਗਾ ਪਰ ਚਾਈਨਜ਼ ਟੇ ਕੰਪਨੀ ਓਪੇ ਵੱਲੋਂ ਲਾਂਚ ਵਨਾਂ ਫੋਲਡੇਬਲ ਸਮਾਰਟ ਫੋਨ ਵਰਗਾ ਕਦੇ ਨਹੀਂ ਵੇਖਿਆ ਹੋਵੇਗਾ, ਜਿਸ ਦੀ ਲੋਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਜੀ ਹਾਂ, Oppo Find N3 ਫਲਿੱਪ ਫੋਨ ਦੀ ਕੀਮਤ ਕਿੰਨੀ ਹੋਵੇਗੀ ਉਹ ਅੱਜ ਲਾਂਚ ਦੇ ਸਮੇਂ ਸਾਹਮਣੇ ਆਵੇਗੀ। ਕੰਪਨੀ ਇਸ ਫੋਨ ਨੂੰ Oppo Find N2 Flip ਦੇ ਸਕਸੇਸਰ ਦੇ ਰੂਪ ‘ਚ ਬਾਜ਼ਾਰ ‘ਚ ਲਾਂਚ ਕਰ ਰਹੀ ਹੈ, ਜੋ ਕਿ ਬਹੁਤ ਸਾਰੇ ਅੱਪਗ੍ਰੇਡ ਦੇ ਨਾਲ ਆ ਰਿਹਾ ਹੈ। ਇਸ ਨਵੇਂ ਫਲਿੱਪ ਫੋਨ ਦਾ ਕੈਮਰਾ ਸੈੱਟਅਪ ਕਿਸੇ ਵੀ ਹੋਰ ਫਲਿੱਪ ਫੋਨ ਦੇ ਕੈਮਰਿਆਂ ਨਾਲੋਂ ਜ਼ਿਆਦਾ ਪਾਵਰ ਹੈ।
12 ਜੀਬੀ ਰੈਮ ਅਤੇ 256 ਜੀਬੀ ਸਟੋਰੇਜ। Oppo Mobile
ਚੀਨੀ ਬਾਜ਼ਾਰ ਦੀ ਗੱਲ ਕਰੀਏ ਤਾਂ Oppo Find N3 Flip ਫੋਨ ਪਹਿਲਾਂ ਹੀ ਲਾਂਚ ਹੋ ਚੁੱਕਾ ਹੈ, ਜਿਸ ਦੇ ਸਪੈਸੀਫਿਕੇਸ਼ਨਸ ਪੇਸ਼ ਕੀਤੇ ਜਾ ਚੁੱਕੇ ਹਨ। ਹੁਣ ਦੇਖਣਾ ਇਹ ਹੈ ਕਿ ਭਾਰਤੀ ਬਾਜ਼ਾਰ ‘ਚ ਲਾਂਚ ਹੋਣ ਵਾਲੇ ਇਸ ਫੋਨ ‘ਚ ਕੀ ਬਦਲਾਅ ਦੇਖਣ ਨੂੰ ਮਿਲਣਗੇ। ਇਸ ‘ਚ ਮੀਡੀਆ ਟੇਕ 9200 ਪ੍ਰੋਸੈਸਰ ਦਮਦਾਰ ਪਰਫਾਰਮੈਂਸ ਦੇਣ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ ‘ਚ 12 ਜੀਬੀ ਰੈਮ ਹੋ ਸਕਦੀ ਹੈ। ਨਾਲ ਹੀ, ਡਿਵਾਈਸ ਦਾ ਪ੍ਰਾਇਮਰੀ ਕੈਮਰਾ ਸੈੱਟਅਪ 50 MP ਮੇਨ ਸੈਂਸਰ ਹੈ ਅਤੇ ਟੈਲੀਫੋਟੋ ਲੈਂਸ ਵੀ ਨਾਲ ਹੈ।
ਇਹ ਵੀ ਪੜ੍ਹੋ : ਗੁੜ ’ਚ ਮਿਲਾਵਟ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਕੱਸੇਗਾ ਸਿਕੰਜ਼ਾ
ਓਪੋ ਨੇ ਆਪਣੇ ਇਨਵਾਈਟ ‘ਚ ਜਾਣਕਾਰੀ ਦਿੱਤੀ ਹੈ ਕਿ ਇਸ ਦੇ ਨਵੇਂ ਫੋਲਡੇਬਲ ਫੋਨ ਨੂੰ ਫਲੈਗਸ਼ਿਪ-ਗ੍ਰੇਡ ਪ੍ਰੋਸੈਸਰ ਦੇ ਨਾਲ ਸ਼ਾਨਦਾਰ ਪ੍ਰਦਰਸ਼ਨ ਲਈ ਡਿਜ਼ਾਈਨ ਕੀਤਾ ਗਿਆ ਹੈ। ਬੈਟਰੀ ਦੀ ਗੱਲ ਕਰੀਏ ਤਾਂ ਇਸ ਵਿੱਚ ਇੱਕ ਮਜ਼ਬੂਤ ਬੈਟਰੀ ਬੈਕਅਪ ਹੈ ਜੋ ਸਾਰਾ ਦਿਨ ਚੱਲਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਅੱਜ ਸ਼ਾਮ 7 ਵਜੇ ਲਾਂਚ ਕੀਤਾ ਜਾਵੇਗਾ, ਜਿਸ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ, ਸੋਸ਼ਲ ਮੀਡੀਆ ਹੈਂਡਲ ਅਤੇ ਅਧਿਕਾਰਤ ਯੂਟਿਊਬ ਚੈਨਲ ‘ਤੇ ਲਾਈਵ ਦੇਖਿਆ ਜਾ ਸਕਦਾ ਹੈ। ਜੇਕਰ ਕੀਮਤ ਦੀ ਗੱਲ ਕਰੀਏ ਤਾਂ 12 ਜੀਬੀ ਰੈਮ ਅਤੇ 256 ਜੀਬੀ ਸਟੋਰੇਜ ਵਾਲੇ ਓਪੋ ਫਾਈਂਡ ਐਨ3 ਫਲਿੱਪ ਦੀ ਕੀਮਤ 94,999 ਰੁਪਏ ਹੋ ਸਕਦੀ ਹੈ। ਓਪੋ ਨੇ ਸੰਕੇਤ ਦਿੱਤਾ ਹੈ ਕਿ ਸ਼ੁਰੂਆਤ ‘ਚ ਇਸ ਨੂੰ 89,622 ਰੁਪਏ ‘ਚ ਡਿਸਕਾਊਂਟ ਨਾਲ ਖਰੀਦਣ ਦਾ ਮੌਕਾ ਮਿਲ ਸਕਦਾ ਹੈ।Oppo Mobile