ਹਿਮਾਚਲ ਪ੍ਰਦੇਸ਼ ਦੇ ਮਿੰਨੀ ਇਜਰਾਈਲ (Mini Israel) ਵਜੋਂ ਜਾਣੇ ਜਾਂਦੇ ਪਿੰਡ ਧਰਮਕੋਟ ਵਿੱਚ ਪਿਛਲੇ ਹਫਤੇ ਫਲਸਤੀਨੀ ਕੱਟੜਪੰਥੀ ਸਮੂਹ ਹਮਾਸ ਵੱਲੋਂ ਇਜਰਾਈਲ ਉੱਤੇ ਕੀਤੇ ਗਏ ਵੱਡੇ ਹਮਲੇ ਤੋਂ ਬਾਅਦ ਸੰਨਾਟਾ ਛਾਇਆ ਹੋਇਆ ਹੈ। ਮੈਕਲੋਡਗੰਜ ਨੇੜੇ ਪਿੰਡ ਵਿੱਚ ਇਜਰਾਈਲੀ ਪਕਵਾਨ ਪਰੋਸਣ ਵਾਲੇ ਰੈਸਟੋਰੈਂਟ, ਜੋ ਇਜਰਾਈਲੀ ਸੈਲਾਨੀਆਂ ਨਾਲ ਖਚਾਖਚ ਭਰੇ ਹੁੰਦੇ ਸਨ, ਐਤਵਾਰ ਨੂੰ ਜ਼ਿਆਦਾਤਰ ਖਾਲੀ ਸਨ। ਸਦਮਾ ਅਤੇ ਸੋਗ ਹੋਰ ਵੀ ਵੱਡਾ ਹੈ ਕਿਉਂਕਿ ਇਹ ਹਮਲਾ ਸਨੀਵਾਰ, ਸੱਬਤ, ਯਹੂਦੀ ਨਵੇਂ ਸਾਲ ਦੀ ਛੁੱਟੀ ਵਾਲੇ ਦਿਨ ਹੋਇਆ ਸੀ। (Israel-Hamas War)
ਧਰਮਕੋਟ ਵਿੱਚ, ਦੱਖਣੀ ਇਜਰਾਈਲ ਦੇ ਸ਼ਹਿਰ ਅਸਦੋਦ ਦੀ ਇੱਕ ਮਹਿਲਾ ਸੈਲਾਨੀ, ਮੋਹਰ ਨੇ ਕਿਹਾ ਕਿ ਨੁਕਸਾਨ ਨਿਊਜ ਚੈਨਲਾਂ ’ਤੇ ਦਿਖਾਏ ਜਾ ਰਹੇ ਨੁਕਸਾਨ ਨਾਲੋਂ ਕਿਤੇ ਵੱਧ ਹੈ। ਉਸ ਨੇ ਕਿਹਾ ਕਿ ਨਿਊਜ ਚੈਨਲਾਂ ’ਤੇ ਬਹੁਤ ਘੱਟ ਦਿਖਾਇਆ ਜਾ ਰਿਹਾ ਹੈ ਪਰ ਸੋਸਲ ਮੀਡੀਆ ਐਪਸ ’ਤੇ ਉਸ ਦੇ ਦੋਸਤਾਂ ਅਤੇ ਪਰਿਵਾਰ ਵੱਲੋਂ ਭੇਜੀਆਂ ਗਈਆਂ ਤਸਵੀਰਾਂ ਅਤੇ ਵੀਡੀਓਜ ਡਰਾਉਣੀਆਂ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ ਹੈ। ਸ੍ਰੀਮਤੀ ਮੋਹਰ ਨੇ ਕਿਹਾ ਕਿ ਉਸਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਹੈ ਪਰ ਉਹ ਸੁਰੱਖਿਅਤ ਨਹੀਂ ਹਨ।
Israel-Hamas War
ਕੁਝ ਇਜਰਾਈਲੀ ਨਾਗਰਿਕਾਂ ਨੇ ਦਿੱਲੀ ਪਰਤਣਾ ਸੁਰੂ ਕਰ ਦਿੱਤਾ ਹੈ ਅਤੇ ਕੁਝ ਨੇ ਟਰੈਵਲ ਏਜੰਟਾਂ ਨੂੰ ਆਪਣੀਆਂ ਹਵਾਈ ਟਿਕਟਾਂ ਦੀ ਬੁਕਿੰਗ ਬਦਲਣ ਲਈ ਕਿਹਾ ਹੈ। ਧਰਮਕੋਟ ਦੇ ਕੁਝ ਰੈਸਟੋਰੈਂਟ ਮਾਲਕਾਂ ਨੇ ਇਜਰਾਇਲ ’ਚ ਅੱਤਵਾਦੀ ਹਮਲੇ ’ਤੇ ਧਾਰਮਿਕ ਯਹੂਦੀਆਂ ਦੁਆਰਾ ਪ੍ਰਾਰਥਨਾ ਸ਼ਾਲ ਦੇ ਰੂਪ ’ਚ ਪਹਿਨਿਆ ਜਾਣ ਵਾਲਾ ਇੱਕ ਕਿਨਾਰੀਦਾਰ ਪਹਿਰਾਵਾ ਟੇਲਿਟ ਪਹਿਨ ਕੇ ਆਪਣੀ ਭਾਵਨਾ ਪ੍ਰਗਟ ਕੀਤੀ ਹੈ। ਇੱਥੇ ਲੋਕ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਜਰਾਈਲ ਪ੍ਰਤੀ ਆਪਣੀ ਇਕਜੁੱਟਤਾ ਜਾਹਰ ਕਰ ਰਹੇ ਹਨ।
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਧਾਲੀਵਾਲ ਨੇ ਮੌਕੇ ’ਤੇ ਪਹੁੰਚ ਕੇ ਪਰਵਾਸੀ ਭਾਰਤੀ ਦੇ ਪਲਾਟ ’ਤੇ ਹੁੰਦਾ ਨਾਜਾਇਜ਼ ਕਬਜ਼ਾ ਰੋਕਿਆ
ਤੇਲ ਅਵੀਵ ਦੀ ਰਹਿਣ ਵਾਲੀ ਮੀਰਾ ਨੇ ਹਮਾਸ ਦੇ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਜਰਾਈਲ ਨੂੰ ਦਿੱਤੇ ਗਏ ਸਮਰਥਨ ਲਈ ਭਾਰਤ ਦਾ ਧੰਨਵਾਦ ਕੀਤਾ। ਧਰਮਕੋਟ ਦੇ ਵਸਨੀਕ ਅਤੇ ਮੈਕਲੋਡਗੰਜ ਬਿਜਨਸ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਪਠਾਨੀਆ ਨੇ ਕਿਹਾ, “ਅਸੀਂ ਸਾਰੇ ਇਜਰਾਈਲ ਵਿੱਚ ਹੋਏ ਕਤਲੇਆਮ ਤੋਂ ਦੁਖੀ ਹਾਂ। “ਇਸ ਦੁੱਖ ਦੀ ਘੜੀ ਵਿੱਚ ਸਾਡਾ ਸਮਰਥਨ ਇਜਰਾਈਲ ਦੇ ਨਾਲ ਹੈ।“ ਉਨ੍ਹਾਂ ਕਿਹਾ ਕਿ ਇਸ ਜੰਗ ਦਾ ਇੱਥੋਂ ਦੇ ਕਾਰੋਬਾਰ ‘ਤੇ ਵੀ ਅਸਰ ਪਵੇਗਾ ਅਤੇ ਆਉਣ ਵਾਲੇ ਸਮੇਂ ’ਚ ਇਜਰਾਈਲੀ ਸੈਲਾਨੀ ਵੀ ਘੱਟ ਆਉਣਗੇ। ਧਰਮਕੋਟ ਨੂੰ ‘ਪਹਾੜੀਆਂ ਦਾ ਤੇਲ ਅਵੀਵ’ ਕਿਹਾ ਜਾਂਦਾ ਹੈ। ਹਿਮਾਚਲ ਵਿੱਚ ਇਹ ਇੱਕੋ ਇੱਕ ਪਿੰਡ ਹੈ ਜਿੱਥੇ ਇੱਕ ਯਹੂਦੀ ਕਮਿਊਨਿਟੀ ਸੈਂਟਰ ਹੈ। ਚਾਬਡ ਹਾਊਸ ਇਜਰਾਈਲੀ ਸੈਲਾਨੀਆਂ ਲਈ ਸਾਰੀਆਂ ਸਹੂਲਤਾਂ ਪ੍ਰਦਾਨ ਕਰਦਾ ਹੈ ਅਤੇ ਪੂਜਾ ਸਥਾਨ ਵਜੋਂ ਕੰਮ ਕਰਦਾ ਹੈ।