ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਸਾੜੀਆਂ ਨੋਟੀਫਿਕੇਸ਼ਨ ਦੀਆਂ ਕਾਪੀਆਂ
- 17 ਅਕਤੂਬਰ ਨੂੰ ਪੰਜਾਬ ਭਰ ‘ਚ ਐਸਡੀਐਮ ਨੂੰ ਦੇਣਗੇ ਮੰਗ ਪੱਤਰ | Punjab Government
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਪੰਜਾਬ ਸਰਕਾਰ ਵੱਲੋਂ ਮਜਦੂਰਾਂ ਲਈ 8 ਘੰਟੇ ਨਹੀਂ 12 ਘੰਟੇ ਕੰਮ ਕਰਨ ਦੇ ਜਾਰੀ ਕੀਤੇ ਨੋਟੀਫਿਕੇਸ਼ਨ ਦੇ ਖਿਲਾਫ਼ ਕ੍ਰਾਂਤੀਕਾਰੀ ਪੇਡੂ ਮਜਦੂਰ ਯੂਨੀਅਨ (ਪੰਜਾਬ) ਦੀ ਸੂਬਾ ਕਮੇਟੀ ਦੇ ਸੱਦੇ ਤੇ ਜਾਗ੍ਰਿਤੀ ਮੁਹਿੰਮ ਚਲਾ ਕੇ ਪੰਜਾਬ ਭਰ ਵਿੱਚ ਐਸ ਡੀ ਐਮ ਰਾਹੀਂ ਦਿੱਤੇ ਜਾ ਰਹੇ ਮੰਗ 17 ਅਕਤੂਬਰ ਨੂੰ ਐਸਡੀਐਮ ਸੰਗਰੂਰ ਨੂੰ ਦਿੱਤੇ ਜਾ ਰਹੇ ਮੰਗ ਪੱਤਰ ਲਈ ਪਿੰਡ ਬੀਰ ਕਲਾ ਦੇ ਮਜਦੂਰਾ ਦੀ ਪਿੰਡ ਦੀ ਗੁਰੂ ਰਵਿਦਾਸ ਧਰਮਸ਼ਾਲਾ ਵਿੱਚ ਮੀਟਿੰਗ ਕਰਕੇ ਜਾਰੀ ਕੀਤੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜੀ ਕੀਤੀ ਗਈ। (Punjab Government)
ਮੀਟਿੰਗ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਡੂ ਮਜਦੂਰ ਯੂਨੀਅਨ (ਪੰਜਾਬ) ਦੇ ਆਗੂ ਗੁਰਦੀਪ ਸਿੰਘ ਫੋਜੀ ਅਤੇ ਹਰਪ੍ਰੀਤ ਸਿੰਘ ਬੀਰ ਕਲਾ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਮਜਦੂਰ ਵਿਰੋਧੀ ਨੋਟੀਫਿਕੇਸ਼ਨ ਜਾਰੀ ਕਰਕੇ ਆਪਣਾ ਮਜਦੂਰ ਵਿਰੋਧੀ ਚਿਹਰਾ ਲੋਕਾਂ ਸਾਹਮਣੇ ਨੰਗਾ ਕੀਤਾ ਹੈ। ਆਗੂਆਂ ਨੇ ਕਿਹਾ ਕਿ 8 ਘੰਟੇ ਕੰਮ ਕਰਨ ਦਾ ਕਾਨੂੰਨ ਮਜਦੂਰਾਂ ਨੂੰ ਕੋਈ ਭੀਖ ਵਿੱਚ ਨਹੀਂ ਦਿੱਤਾ ਗਿਆ ਸੀ। ਇਸ ਲਈ 8 ਘੰਟੇ ਕੰਮ ਕਰਨ ਦਾ ਕਾਨੂੰਨ ਦੁਨੀਆਂ ਭਰ ਦੇ ਮਜਦੂਰਾਂ ਨੇ ਖੂਨ ਡੋਲ੍ਹ ਕੇ ਕੁਰਬਾਨੀਆਂ ਦੇਣ ਤੋਂ ਬਾਦ ਪ੍ਰਾਪਤ ਕੀਤਾ ਗਿਆ ਸੀ ਜਿਸ ਨੂੰ ਮਜਦੂਰ ਕਿਸੇ ਵੀ ਕੀਮਤ ਤੇ ਖੋਹਣ ਨਹੀਂ ਦੇਣਗੇ।
ਇਹ ਵੀ ਪੜ੍ਹੋ : Bad Cholesterol ਨੂੰ ਪਿੰਘਲਾ ਕੇ ਖੂਨ ਤੋਂ ਵੱਖ ਕਰ ਦੇਣਗੀਆਂ ਇਹ ਚੀਜ਼ਾਂ, ਪੜ੍ਹੋ ਤੇ ਸਿਹਤਮੰਦ ਰਹੋ
ਉਹਨਾ ਕਿਹਾ ਕਿ ਮਜਦੂਰ ਤਾ ਪਹਿਲਾਂ ਹੀ ਅਤ ਦੀ ਮਹਿਗਾਈ ਅੰਦਰ ਬਹੁਤ ਹੀ ਮੁਸ਼ਕਲ ਨਾਲ ਜੂਨ ਗੁਜਾਰਾ ਕਰ ਰਹੇ ਹਨ 12 ਘੰਟੇ ਵਾਲੇ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਸਰਕਾਰ ਮਜਦੂਰਾਂ ਦਾ ਖੂਨ ਚੂਸਣਾ ਚਾਹੁੰਦੀ ਹੈ। ਆਗੂਆਂ ਨੇ ਕਿਹਾ ਕਿ ਇਸ ਦੇ ਖਿਲਾਫ਼ 17 ਅਕਤੂਬਰ ਨੂੰ ਐਸ ਡੀ ਐਮ ਸੰਗਰੂਰ ਨੂੰ ਦਿੱਤੇ ਜਾ ਰਹੇ ਮੰਗ ਪੱਤਰ ‘ਚ ਮਜਦੂਰ ਵੱਡੀ ਗਿਣਤੀ ਵਿੱਚ ਸਾਮਲ ਹੋਣਗੇ। ਇਸ ਮੌਕੇ ਹੋਰਨਾਂ ਤੋ ਇਲਾਵਾ ਸਾਵਕਾ ਸਰਪੰਚ ਜੱਸਾ ਸਿੰਘ, ਸੀਤਾ ਸਿੰਘ, ਕਾਕਾ ਸਿੰਘ, ਜਗਸੀਰ ਸਿੰਘ ਮੰਗੂ, ਪਰਮਜੀਤ ਕੋਰ, ਨਛੱਤਰ ਕੋਰ ਤੋ ਇਲਾਵਾ ਵੱਡੀ ਗਿਣਤੀ ਵਿੱਚ ਮਜਦੂਰ ਹਾਜਰ ਸਨ।