ਮੌਸਮ ’ਚ ਆਏ ਬਦਲਾਅ ਕਰਕੇ ਲਿਆ ਫੈਸਲਾ | Punjab Govt School
- 3 ਅਕਤੂਬਰ ਤੋਂ ਲਾਗੂ ਹੋਣਗੇ ਆਦੇਸ਼ | Punjab Govt School
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਵੱਲੋਂ ਪੰਜਾਬ ’ਚ 3 ਅਕਤੂਬਰ ਤੋਂ ਸਰਕਾਰੀ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਇਹ ਬਦਲਾਅ ਮੌਸਮ ’ਚ ਹੁੰਦੇ ਹੋਏ ਬਦਲਾਅ ਕਾਰਨ ਕੀਤਾ ਗਿਆ ਹੈ। ਨਵੇਂ ਆਦੇਸ਼ ਮੁਤਾਬਿਕ ਪ੍ਰਾਇਮਰੀ ਸਕੂਲ ਹੁਣ ਸਵੇਰੇ 8:30 ਵਜੇ ਤੋਂ ਲੈ ਕੇ ਦੁਪਹਿਰ 2:30 ਵਜੇ ਤੱਕ ਖੁੱਲ੍ਹਿਆ ਕਰਨਗੇ, ਜਦਕਿ ਮਿਡਿਲ, ਹਾਈ ਸਕੂਲ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਖੁੱਲ੍ਹਣ ਦਾ ਸਮਾਂ ਤਾਂ ਪ੍ਰਾਇਮਰੀ ਸਕੂਲਾਂ ਵਾਂਗੂ ਹੀ ਹੈ, ਉਹ ਵੀ ਸਵੇਰੇ 8:30 ਵਜੇ ਖੁੱਲ੍ਹਿਆ ਕਰਨਗੇ। (Punjab Govt School)
ਪਰ ਬੰਦ ਹੋਣ ਦਾ ਸਮਾਂ ਦੁਪਹਿਰ 2:50 ਤੱਕ ਦਾ ਹੋ ਗਿਆ ਹੈ। ਦੱਸ ਦੇਈਏ ਕਿ ਹਰ ਸਾਲ ਹੀ ਅਕਤੂਬਰ ’ਚ ਸਰਕਾਰੀ ਸਕੂਲਾਂ ਦੇ ਸਮੇਂ ’ਚ ਬਦਲਾਅ ਕੀਤੇ ਜਾਂਦੇ ਹਨ। ਇਸ ਤੋਂ ਪਹਿਲਾਂ ਸਕੂਲ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਖੁੱਲ੍ਹਦੇ ਸਨ। ਸਕੂਲਾਂ ਦੇ ਸਮੇਂ ’ਚ ਕੀਤੇ ਬਦਲਾਅ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਉਣ-ਜਾਣ ’ਚ ਰਾਹਤ ਮਿਲੇਗੀ ਕਿਉਂਕਿ ਹੁਣ ਅੱਗੇ ਮੌਮਸ ਤਾਂ ਬਦਲੇਗਾ ਹੀ ਪਰ ਉਸ ਦੇ ਨਾਲ-ਨਾਲ ਹੁਣ ਸਵੇਰੇ ਠੰਡੀਆਂ ਹਵਾਵਾਂ ਵੀ ਚੱਲਣੀਆਂ ਸ਼ੁਰੂ ਹੋ ਜਾਣਗੀਆਂ। (Punjab Govt School)
ਪਿਛਲੇ ਸਾਲ ਜ਼ਿਆਦਾ ਧੁੰਦ ਕਾਰਨ ਬਦਲਿਆ ਸੀ ਸਕੂਲਾਂ ਦਾ ਸਮਾਂ
ਪਿਛਲੇ ਸਾਲ 2022 ’ਚ ਕਾਫੀ ਸੰਘਣੀ ਧੁੰਧ ਪਈ ਸੀ, ਜਿਸ ਕਰਕੇ ਕਾਫੀ ਸੜਕ ਹਾਦਸੇ ਹੋਏ ਸਨ ਤਾਂ ਸੂਬਾ ਸਰਕਾਰ ਨੇ ਸਾਰੇ ਸਰਕਾਰੀ ਸਕੂਲ ਅਤੇ ਪ੍ਰਾਇਵੇਟ ਸਕੂਲਾਂ ਦਾ ਸਮਾਂ ਬਦਲ ਕੇ 10 ਵਜੇ ਦਾ ਕਰ ਦਿੱਤਾ ਸੀ। ਉਸ ਸਮਾਂ ਗਰਮੀ ਦੇ ਸੌਮਸ ਤੱਕ ਰਿਹਾ ਉਸ ਤੋਂ ਬਾਅਦ ਫੇਰ ਤੋਂ ਬਦਲ ਦਿੱਤਾ ਗਿਆ ਸੀ। (Punjab Govt School)