ਭਾਰਤ ਕੋਲ ਕਲੀਨ ਸਵੀਪ ਕਰਨ ਦਾ ਮੌਕਾ | IND Vs AUS ODI Series
- ਤਿੰਨ ਮੈਚਾਂ ਦੀ ਲੜੀ ’ਚ ਭਾਰਤ 2-0 ਨਾਲ ਅੱਗੇ | IND Vs AUS ODI Series
ਰਾਜਕੋਟ (ਏਜੰਸੀ)। ਭਾਰਤ ਅਤੇ ਅਸਟਰੇਲੀਆ ਵਿਚਕਾਰ ਤਿੰਨ ਮੈਚਾਂ ਦੀ ਇੱਕਰੋਜਾ ਲੜੀ ਖੇਡੀ ਜਾ ਰਹੀ ਹੈ। ਜਿੱਥੇ ਲੜੀ ਦਾ ਤੀਜਾ ਅਤੇ ਆਖਿਰੀ ਮੁਕਾਬਲਾ ਗੁਜਰਾਤ ਦੇ ਸੌਰਾਸ਼ਟਰ ਐਸੋਸੀਏਸ਼ਨ ਸਟੇਡੀਅਮ ਰਾਜਕੋਟ ’ਚ ਖੇਡਿਆ ਜਾਵੇਗਾ। ਤੀਜੇ ਮੈਚ ’ਚ ਅਸਟਰੇਲੀਆ ਨੇ ਟਾਸ ਜਿੱਤ ਲਿਆ ਹੈ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਮੈਚ ਦੀ ਸ਼ੁਰੂਆਤ ਦੁਪਹਿਰ 1:30 ਵਜੇ ਹੋਵੇਗੀ। ਭਾਰਤ ਕੋਲ ਪਹਿਲੀ ਵਾਰ ਅਸਟਰੇਲੀਆ ਤੋਂ ਕਲੀਨ ਸਵੀਪ ਕਰਨ ਦਾ ਮੌਕਾ ਹੈ। ਟੀਮ ਇੰਡੀਆ ਤਿੰਨ ਮੈਚਾਂ ਦੀ ਲੜੀ ਪਹਿਲਾਂ ਹੀ ਆਪਣੇ ਨਾਂਅ ਕਰ ਚੁੱਕੀ ਹੈ। ਇਸ ਤੋਂ ਪਹਿਲਾਂ 2011 ’ਚ ਭਾਰਤ ਨੇ ਅਸਟਰੇਲੀਆ ਤੋਂ ਲੜੀ 1-0 ਨਾਲ ਜਿੱਤੀ ਸੀ ਬਾਕੀ ਦੇ ਦੋ ਮੈਚ ਮੀਂਹ ਦੀ ਵਜ੍ਹਾ ਨਾਲ ਰੱਦ ਹੋ ਗਏ ਸਨ। (IND Vs AUS 3rd ODI)
ਇਸ ਮੈਚ ’ਚ ਭਾਰਤੀ ਟੀਮ ’ਚ ਕੁਝ ਬਦਲਾਅ ਵੇਖਣ ਨੂੰ ਮਿਲਣਗੇ। ਜਿੱਥੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਹਾਰਦਿਕ ਪਾਂਡਿਆ ਨੂੰ ਆਰਾਮ ਦਿੱਤਾ ਗਿਆ ਹੈ। ਇਸ ਮੈਚ ’ਚ ਕਪਤਾਨ ਰੋਹਿਤ ਸ਼ਰਮਾ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੀ ਵਾਪਸੀ ਹੋਵੇਗੀ। ਭਾਰਤੀ ਟੀਮ ਦੇ ਚੋਣਕਰਤਾ ਵੱਲੋਂ ਲੜੀ ਦੇ ਪਹਿਲੇ ਦੋ ਮੁਕਾਬਲਿਆਂ ’ਚ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਸੀ। ਇਸ ਮੈਚ ’ਚ ਸ਼ੁਭਮਨ ਗਿੱਲ, ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ, ਆਲਰਾਉਂਡਰ ਹਾਰਦਿਕ ਪਾਂਡਿਆ ਨਹੀਂ ਖੇਡਣਗੇ। (IND Vs AUS ODI Series)
ਅਸਟਰੇਲੀਆ ’ਚ ਮੈਕਸਵੈਲ ਅਤੇ ਸਟਾਰਕ ਦੀ ਹੋ ਸਕਦੀ ਹੈ ਵਾਪਸੀ
ਅਸਟਰੇਲੀਆ ਟੀਮ ’ਚ ਗਲੇਨ ਮੈਕਸਵੈਲ ਅਤੇ ਮਿਚੇਲ ਸਟਾਰਕ ਤੀਜੇ ਇੱਕਰੋਜ਼ਾ ਮੈਚ ’ਚ ਵਾਪਸੀ ਕਰ ਸਕਦੇ ਹਨ। ਮਿਚੇਲ ਸਟਾਰਕ ਗੋਢੇ ਦੀ ਸੱਟ ਨਾਲ ਜੂਝ ਰਹੇ ਸਨ। ਮੈਕਸਵੈਲ ਵੀ ਜ਼ਖਮੀ ਸਨ। ਇਸ ਸਾਲ ’ਚ ਅਸਟਰੇਲੀਆ ਵੱਲੋਂ ਲਾਬੁਸ਼ੇਨ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਗੇਂਦਬਾਜ਼ੀ ’ਚ ਸਪਿਨਰ ਐਡਮ ਜੰਪਾ ਨੇ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ ਹਨ। (IND Vs AUS ODI Series)