(ਸੱਚ ਕਹੂੰ ਨਿਊਜ਼) ਸਲਾਬਤਪੁਰਾ। ਪਵਿੱਤਰ ਮਹਾਂ ਪਰਉਪਕਾਰ (ਗੁਰਗੱਦੀ ਨਸ਼ੀਨੀ) ਮਹੀਨੇ ਸਬੰਧੀ ਭਲਕੇ 10 ਸਤੰਬਰ ਦਿਨ ਐਤਵਾਰ ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ ਸਲਾਬਤਪੁਰਾ ਵਿਖੇ ਸਵੇਰੇ 11 ਤੋਂ 1 ਵਜੇ ਤੱਕ ਪਵਿੱਤਰ ਭੰਡਾਰਾ ਮਨਾਇਆ ਜਾ ਰਿਹਾ ਹੈ। ਇਸ ਭੰਡਾਰੇ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। (MSG Bhandara)
ਵੇਰਵਿਆਂ ਮੁਤਾਬਿਕ ਸੱਚੇ ਰੂਹਾਨੀ ਰਹਿਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 23 ਸਤੰਬਰ 1990 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਗੁਰਗੱਦੀ ਦੀ ਬਖਸ਼ਿਸ਼ ਕੀਤੀ ਦੇਸ਼-ਵਿਦੇਸ਼ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਸਤੰਬਰ ਮਹੀਨੇ ਨੂੰ ਪਵਿੱਤਰ ਮਹਾਂ ਪਰਉਪਕਾਰ ਮਹੀਨੇ ਵਜੋਂ ਮਨਾਉਂਦੀ ਹੈ ਇਸੇ ਤਹਿਤ ਹੀ 10 ਸਤੰਬਰ ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ ਸਲਾਬਤਪੁਰਾ ਵਿਖੇ ਪਵਿੱਤਰ ਭੰਡਾਰਾ ਮਨਾਇਆ ਜਾ ਰਿਹਾ ਹੈ। (MSG Bhandara)
ਇਸ ਪਵਿੱਤਰ ਭੰਡਾਰੇ ’ਚ ਆਉਣ ਵਾਲੀ ਸਾਧ-ਸੰਗਤ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਇਸ ਲਈ ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ ਸੇਵਾਦਾਰਾਂ ਨੇ ਸਲਾਬਤਪੁਰਾ ਪੁੱਜ ਕੇ ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ ਅਤੇ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦੇ ਦਿੱਤੀਆਂ ਹਨ ਸੜਕ ਸੰਮਤੀ, ਲੰਗਰ ਸੰਮਤੀ, ਪਾਣੀ ਸੰਮਤੀ ਤੇ ਟ੍ਰੈਫਿਕ ਸੰਮਤੀ ਨਾਲ ਆਪਣੀ-ਆਪਣੀ ਜਿੰਮੇਵਾਰੀ ਸੰਭਾਲ ਲਈ ਹੈ ਪਵਿੱਤਰ ਮਹੀਨੇ ਸਬੰਧੀ ਸਮੁੱਚੇ ਪੰਡਾਲ ਨੂੰ ਸੁੰਦਰ ਢੰਗ ਨਾਲ ਸਜਾਇਆ ਜਾ ਰਿਹਾ ਹੈ ਸਾਧ- ਸੰਗਤ ਦੀਆਂ ਗੱਡੀਆਂ ਲਈ ਕਈ ਟ੍ਰੈਫਿਕ ਗਰਾਊਂਡ ਤਿਆਰ ਕੀਤੇ ਗਏ ਹਨ।