ਸੀਨੀਅਰ ਆਗੂ ਸਤਪਾਲ ਪੂਨੀਆ ਦਰਜਨਾਂ ਪਰਿਵਾਰਾਂ ਨਾਲ Aam Aadmi Party ’ਚ ਸ਼ਾਮਲ
(ਰਾਮ ਸਰੂਪ ਪੰਜੋਲਾ) ਡਕਾਲਾ। ਹਲਕਾ ਸਨੌਰ ’ਚ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ, ਜਦੋਂ ਸਰਕਲ ਬਲਬੇੜਾ ਦੇ ਸੀਨੀਅਰ ਆਗੂ ਡਾ. ਸਤਪਾਲ ਸਿੰਘ ਪੂਨੀਆਂ ਪੰਜੌਲਾ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ । ਇਸ ਮੌਕੇ ਸਤਪਾਲ ਪਾਲੀ ਪੂਨੀਆਂ ਦੇ ਨਾਲ ਕਈ ਹੋਰਨਾਂ ਪਰਿਵਾਰਾਂ ਨੇ ਵੀ ਆਮ ਆਦਮੀ ਪਾਰਟੀ ’ਚ ਸ਼ਮੂਲੀਅਤ ਕੀਤੀ। ( Aam Aadmi Party)
ਇਸ ਮੌਕੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਡਾ. ਪਾਲੀ ਪੂਨੀਆ ਸਮੇਤ ਹੋਰਨਾਂ ਨੂੰ ਪਾਰਟੀ ’ਚ ਸ਼ਾਮਲ ਕਰਦਿਆਂ ਸਵਾਗਤ ਕੀਤਾ ਤੇ ਪਾਰਟੀ ’ਚ ਪੂਰਾ ਮਾਣ ਸਨਮਾਨ ਦੇਣ ਦਾ ਭਰੋਸ਼ਾ ਦਿੱਤਾ। ਇਸ ਮੌਕੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਪਠਾਣਮਾਜਰਾ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵੱਲੋਂ ਸਿਹਤ, ਸਿੱਖਿਆ, ਰੁਜ਼ਗਾਰ ਤੇ ਹੋਰਨਾਂ ਸਹੂਲਤਾਂ ਦੇ ਕੇ ਸੂਬਾ ਵਾਸੀਆਂ ਨੂੰ ਨਵੀਂ ਦਿਸ਼ਾ ਦਿੱਤੀ ਹੈ। ( Aam Aadmi Party) ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਵੱਖਰੀ ਰਿਵਾਇਤ ਦੀ ਪਾਰਟੀ ਹੈ ਤਾਂ ਹੀ ਸਰਕਾਰ ਬਣਦੇ ਹੀ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਸ਼ੁਰੂ ਕਰ ਦਿੱਤਾ ਹੈ ਜੋ ਕਿ ਪਿਛਲੀਆਂ ਸਰਕਾਰਾਂ ਆਖਰੀ 6 ਮਹੀਨਿਆਂ ’ਚ ਕਰਦੀਆਂ ਸਨ।
ਸਰਕਾਰ ਦੀਆਂ ਲੋਕ ਹਿਤੈਸ਼ੀ ਨੀਤੀਆਂ ਦੇਖ,ਇਮਾਨਦਾਰ ਲੋਕ ਆਪ ’ਚ ਹੋ ਰਹੇ ਨੇ ਸ਼ਾਮਲ : ਪਠਾਣਮਾਜਰਾ
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਪੰਜ ਸਾਲਾਂ ’ਚ ਸੂਬੇ ਨੂੰ ਮੁੜ ਰੰਗਲਾ ਪੰਜਾਬ ਬਣਾ ਦੇਵੇਗੀ ਬਸ ਲੋਕਾਂ ਨੂੰ ਥੋੜਾ ਸਬਰ ਰੱਖ ਕੇ ਸਰਕਾਰ ਦਾ ਸਾਥ ਦੇਣ ਦੀ ਜ਼ਰੂਰਤ ਹੈ। ਇਸ ਮੌਕੇ ਵਿਧਾਇਕ ਤੇ ਹੋਰਨਾਂ ਦਾ ਧੰਨਵਾਦ ਕਰਦਿਆਂ ਡਾ. ਪਾਲੀ ਪੂਨੀਆ ਨੇ ਆਖਿਆ ਕਿ ਉਹ ਬਿਨਾ ਕਿਸੇ ਲਾਲਚ ਤੋਂ ਪਾਰਟੀ ਦੀਆਂ ਨੀਤੀਆਂ ਅਤੇ ਡੇਢ ਸਾਲ ’ਚ ਕੀਤੇ ਗਏ ਵਿਕਾਸ ਕੰਮਾਂ ਤੋਂ ਪ੍ਰਭਾਵਿਤ ਹੋ ਕਿ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਰਵਾਇਤੀ ਪਾਰਟੀਆਂ ਨੇ ਆਮ ਵਰਕਰਾਂ ਨੂੰ ਸਿਰਫ਼ ਇਕੱਠ ਕਰਨ ਤੇ ਕੁਰਸੀਆਂ ਲਾਉਣ ਲਈ ਹੀ ਰੱਖਿਆ ਹੋਇਆ ਹੈ ਅਤੇ ਜਦੋਂ ਅਹੁਦੇਦਾਰੀਆਂ ਦੀ ਗੱਲ ਆਉਂਦੀ ਹੈ ਤਾਂ ਇਹ ਲੀਡਰ ਆਪਣੇ ਪੁੱਤਰਾਂ-ਭਤੀਜਿਆਂ ਨੂੰ ਅੱਗੇ ਕਰ ਦਿੰਦੇ ਹਨ। ( Aam Aadmi Party)
ਇਹ ਵੀ ਪੜ੍ਹੋ : Sonu Sood : ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਐਕਟਰ ਸੋਨੂੰ ਸੂਦ ਆਏ ਅੱਗੇ, ਵੀਡੀਓ ਕੀਤੀ ਜਾਰੀ
ਜਿਕਰਯੋਗ ਹੈ ਕਿ ਤਿੰਨ ਵਾਰ ਬਲਾਕ ਸੰਮਤੀ ਮੈਂਬਰ ਤੇ ਕਈ ਵਾਰ ਮਿਲਕਫੈਡ ਦੇ ਡਾਇਰੈਕਟਰ ਰਹਿ ਚੁੱਕੇ ਤੇ ਕੋਆਪ੍ਰੇਟਿਵ ਮਿਲਕ ਸੁਸਾਇਟੀ ਅਤੇ ਯੂਥ ਕਲੱਬ ਦੇ ਪ੍ਰਧਾਨ ਵਜੋਂ ਕਾਰਜਸ਼ੀਲ ਡਾ.ਪਾਲੀ ਪੂਨੀਆ ਇਲਾਕੇ ’ਚ ਵਧੀਆ ਅਸਰ-ਰਸੂਖ ਰੱਖਦੇ ਹਨ। ਇਸ ਮੌਕੇ ਉਨ੍ਹਾਂ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਨੂੰ ਵਿਸਵਾਸ਼ ਦਿਵਾਇਆ ਕਿ ਉਹ ਪਾਰਟੀ ਦੀ ਬਿਹਤਰੀ ਲਈ ਦਿਨ ਰਾਤ ਇਮਾਨਦਾਰੀ ਅਤੇ ਲਗਨ ਨਾਲ ਬਿਨਾ ਕਿਸੇ ਸਵਰਥ ਦੇ ਕੰਮ ਕਰਨਗੇ ਅਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣਗੇ। ਇਸ ਮੌਕੇ ਸਰਕਲ ਇੰਚਾਰਜ ਡਾ. ਕਰਮ ਸਿੰਘ, ਜ਼ਿਲ੍ਹਾ ਯੂਥ ਪ੍ਰਧਾਨ ਹੈਪੀ ਪਹਾੜੀਪੁਰ, ਗੁਰਮੇਲ ਸਿੰਘ ਆੜਤੀ, ਪ੍ਰਧਾਨ ਕਰਮਜੀਤ ਸਿੰਘ, ਗੁਰਮੀਤ ਪੰਜੋਲਾ, ਗੁਰਪ੍ਰੀਤ ਸਿੰਘ ਸਰਕਲ ਪ੍ਰਧਾਨ ਆਦਿ ਹਾਜ਼ਰ ਸਨ