ਮੈਡੀਕਲ ਪ੍ਰੈਕਟੀਸ਼ਨਰਾਂ ਨੇ ਹਲਕਾ ਵਿਧਾਇਕ ਫਿਰੋਜ਼ਪੁਰ ਦਿਹਾਤੀ ਨੂੰ ਆਪਣੀਆ ਹੱਕੀ ਮੰਗਾ ਲਈ ਦਿੱਤਾ ਮੰਗ ਪੱਤਰ | Medical Practitioners
ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਪਿੰਡਾਂ ਸਹਿਰਾਂ ਵਿੱਚ ਪ੍ਰਾਈਵੇਟ ਪ੍ਰੈਕਟਿਸ ਕਰਦੇ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਐਸੋਸੀਏਸ਼ਨ ਯੂਨੀਅਨ ਬਲਾਕ ਘੱਲ ਖੁਰਦ (ਤਲਵੰਡੀ ਭਾਈ) ਦੀ ਮਹੀਨੇ ਵਾਰੀ ਮੀਟਿੰਗ ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ 295 ਦੇ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਜੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਬਲਾਕ ਘੱਲ ਖੁਰਦ ਦੇ ਡਾ ਰਾਕੇਸ਼ ਕੁਮਾਰ ਮਹਿਤਾ ਸੁਲਹਾਨੀ ਜਿਲ੍ਹਾ ਜਰਨਲ ਸਕੱਤਰ , ਡਾ ਕੁਲਦੀਪ ਸਿੰਘ ਕੈਲਾਸ ਬਲਾਕ ਪ੍ਰਧਾਨ ਤੇ ਬਲਾਕ ਚੈਅਰਮੈਨ ਡਾ ਜਸਵਿੰਦਰ ਸਿੰਘ ਸਕੂਰ ਦੀ ਅਗਵਾਈ ਹੇਠ ਹੋਈ । (Medical Practitioners)
ਇਸ ਮੌਕੇ ਡਾ ਜਸਵਿੰਦਰ ਸਿੰਘ ਸਕੂਰ ਚੈਅਰਮੈਨ ਨੇ ਮੀਟਿੰਗ ਦੀ ਸੁਰੂਆਤ ਕਰਦਿਆਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੋਂ ਮੰਗ ਮੰਗਦਿਆ ਮੰਗ ਕੀਤੀ ਕਿ ਚੋਣਾਂ ਦੌਰਾਨ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਰਜਿਸਟਰਡ ਕਰਨ ਦਾ ਵਾਅਦਾ ਕੀਤਾ ਗਿਆ ਸੀ ਉਸ ਨੂੰ ਜਲਦੀ ਤੋਂ ਜਲਦੀ ਪੂਰਾ ਕਰਕੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਰਜਿਸਟਰਡ ਕੀਤਾ ਜਾਵੇ ਤਾਂ ਜੋ ਉਹ ਬੇਫਿਕਰ ਹੋ ਕੇ ਆਪਣੀ ਪ੍ਰੈਕਟਿਸ ਕਰ ਸਕਣ ।ਇਸ ਤੋਂ ਅੱਗੇ ਬੋਲਦਿਆਂ ਡਾ ਕੁਲਦੀਪ ਸਿੰਘ ਕੈਲਾਸ ਬਲਾਕ ਪ੍ਰਧਾਨ ਤੇ ਡਾ ਰਾਕੇਸ਼ ਕੁਮਾਰ ਮਹਿਤਾ ਨੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਉਪਰਾਲਾ ਕੀਤਾ ਹੈ ਉਸ ਵਿੱਚ ਸਮੂਹ ਮੈਡੀਕਲ ਪ੍ਰੈਕਟੀਸ਼ਨਰ ਸਹਿਯੋਗ ਕਰਨ ਤੇ ਕੋਈ ਵੀ ਯੂਨੀਅਨ ਦਾ ਮੈਂਬਰ ਨਸ਼ਾ ਕਰਦਾ ਜਾ ਨਸਾਂ ਵੇਚਦਾ ਪਾਇਆ ਗਿਆ ਉਸ ਨੂੰ ਯੂਨੀਅਨ ਵਿੱਚੋਂ ਬਾਹਰ ਕਰਕੇ ਉਸ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ।
ਇਸ ਮੀਟਿੰਗ ਵਿੱਚ ਵਿਸੇਸ਼ ਤੌਰ ਤੇ ਕੈਪੀਟਲ ਹਸਪਤਾਲ ਜਲੰਧਰ ਤੋਂ ਡਾ ਅਤੁਲ ਸ਼ਰਮਾ, ਰਵੀ ਸਬਰਵਾਲ ਮਨੇਜਮੈਂਟ ਡਾਇਰੈਕਟਰ ਤੇ ਉਹਨਾ ਦੀ ਸਮੁੱਚੀ ਟੀਮ ਵਿਸੇਸ਼ ਤੌਰ ਪਹੁੰਚੇ ਜਿਨ੍ਹਾਂ ਨੇ ਕੈਪੀਟਲ ਹਸਪਤਾਲ ਹਸਪਤਾਲ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਇਸ ਮੀਟਿੰਗ ਵਿੱਚ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਹਲਕਾ ਵਿਧਾਇਕ ਰਜਨੀਸ਼ ਕੁਮਾਰ ਦਹੀਆ ਵਿਸੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਵਿਧਾਇਕ ਨੂੰ ਮੈਡੀਕਲ ਪ੍ਰੈਕਟੀਸ਼ਨਰਾ ਵੱਲੋ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਰਾਹੀ ਪੰਜਾਬ ਸਰਕਾਰ ਤੋ ਮੰਗ ਕੀਤੀ ਗਈ ਹੈ ਕਿ ਪਿੰਡਾ ਸ਼ਹਿਰਾ ਅੰਦਰ ਪ੍ਰਾਈਵੇਟ ਪ੍ਰੈਕਟਿਸ ਕਰਦੇ ਮੈਡੀਕਲ ਪ੍ਰੈਕਟੀਸ਼ਨਰਾ ਨੂੰ ਰਜਿਸਟਰਡ ਕੀਤਾ ਜਾਵੇ।ਪੰਜਾਬ ਸਰਕਾਰ ਨੇ ਵੋਟਾ ਤੋਂ ਪਹਿਲਾ ਮੈਡੀਕਲ ਪ੍ਰੈਕਟੀਸ਼ਨਰਾ ਨਾਲ ਰਜਿਸਟਰਡ ਕਰਨ ਦਾ ਵਾਅਦਾ ਕੀਤਾ ਸੀ।
ਇਹ ਵੀ ਪੜ੍ਹੋ : ਮਹਾਂਰਾਸ਼ਟਰ ਦੇ ਜਲਗਾਂਵ ’ਚ ਤਿੰਨ ਕਤਲ, ਦੋ ਜਖ਼ਮੀ
ਇਸ ਮੌਕੇ ਮੰਗ ਪੱਤਰ ਸਵੀਕਾਰ ਕਰਦਿਆ ਮੈਡੀਕਲ ਪ੍ਰੈਕਟੀਸ਼ਨਰਾ ਵੱਲੋ ਸੌਪੇ ਗਏ ਮੰਗ ਪੱਤਰ ਨੂੰ ਉਸੇ ਟਾਇਮ ਸਕੱਤਰਏਟ ਦਫਤਰ ਨੂੰ ਮੋਬਾਇਲ ਰਾਹੀ ਭੇਜ ਦਿੱਤਾ ਗਿਆ ਅਤੇ ਵਿਧਾਨ ਸਭਾ ‘ਚ ਸ਼ੈਸਨ ਦੌਰਾਨ ਇਹ ਮੁੱਦਾ ਰੱਖਣ ਦਾ ਵਾਅਦਾ ਵੀ ਕੀਤਾ ਗਿਆ ਹੈ ਅਤੇ ਮੈਡੀਕਲ ਪ੍ਰੈਕਟੀਸ਼ਨਰਾ ਨੂੰ ਪ੍ਰੈਕਟਿਸ ਦੌਰਾਨ ਆ ਰਹੀਆ ਮੁਸਕਲਾ ਵਿੱਚ ਪੂਰਾ ਸਹਿਯੋਗ ਕਰਨ ਦਾ ਵਾਅਦਾ ਵੀ ਕੀਤਾ ਗਿਆ। ਇਸ ਮੌਕੇ ਡਾ ਜਗਤਾਰ ਸਿੰਘ ਕੁੱਲਗੜੀ ,ਡਾ ਤਰਿੰਦਰ ਸਿੰਘ ਮੱਲਵਾਲ , ਡਾ ਰਜਿੰਦਰ ਸਿੰਘ ਢਿੱਲੋ, ਡਾ ਹਰਵਿੰਦਰ ਸਿੰਘ ਹਰਾਜ , ਡਾ ਨਰੈਣ ਸਿੰਘ ਕੋਟ ਕਰੋੜ, ਡਾ ਬਸੰਤ ਸਿੰਘ ਬਰਾੜ, ਡਾ ਜਸਵਿੰਦਰ ਸਿੰਘ ਮੁੱਦਕੀ ,ਪੀ ਏ ਰੋਬੀ ਸੰਧੂ, ਪੀ ਏ ਬੂਟਾ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ ਮੈਡੀਕਲ ਪ੍ਰੈਕਟੀਸ਼ਨਰ ਮੌਜੂਦ ਸਨ ।