ਜਸਪਾਲ ਸਿੰਘ ਇੰਸਾਂ ਬਣੇ ਬਲਾਕ ਅਮਲੋਹ ਦੇ ਪਹਿਲੇ ਸਰੀਰਦਾਨੀ

Body Donor

ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਨਾਲ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਕੀਤੀ ਦਾਨ | Body Donor

ਅਮਲੋਹ (ਅਨਿਲ ਲੁਟਾਵਾ)। ਇਸ ਸੁਆਰਥੀ ਯੁੱਗ ’ਚ ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ ਪਰ ਦੂਸਰਿਆਂ ਲਈ ਜਿਉਣਾ ਬਹੁਤ ਚੰਗੇ ਸੰਸਕਾਰਾਂ ਦੀ ਨਿਸ਼ਾਨੀ ਹੁੰਦੀ ਹੈ। ਅਜਿਹੀ ਹੀ ਇਨਸਾਨੀਅਤ ਦੀ ਮਿਸਾਲ ਬਣੇ ਹਨ ਜਸਪਾਲ ਸਿੰਘ ਇੰਸਾਂ, ਜਿਨ੍ਹਾਂ ਨੇ ਬਲਾਕ ਅਮਲੋਹ ਦੇ ਪਹਿਲੇ ਸਰੀਰਦਾਨੀ ਹੋਣ ਦਾ ਮਾਣ ਖੱਟਿਆ ਹੈ। (Body Donor)

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਅਨੁਸਾਰ ਬਲਾਕ ਅਮਲੋਹ ਦੇ ਡੇਰਾ ਸ਼ਰਧਾਲੂ ਜਸਪਾਲ ਸਿੰਘ ਇੰਸਾਂ ਦੀ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਇਹ ਬਲਾਕ ਅਮਲੋਹ ਦਾ ਪਹਿਲਾ ਸਰੀਰਦਾਨ ਹੈ। ਇਸ ਮੌਕੇ ਸਰੀਰਦਾਨੀ ਜਸਪਾਲ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਜਸਪਾਲ ਸਿੰਘ ਨੇ ਜਿਉਂਦੇ ਜੀਅ ਇਹ ਪ੍ਰਣ ਕੀਤਾ ਹੋਇਆ ਸੀ ਕਿ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਦੇਹ ਮੈਡੀਕਲ ਖੋਜ ਕਾਰਜਾਂ ਲਈ ਦਿੱਤੀ ਜਾਵੇ। ਪਰਿਵਾਰ ਨੇ ਉਨ੍ਹਾਂ ਦੀ ਇੱਛਾ ਪੂਰੀ ਕਰਦਿਆਂ ਉਨ੍ਹਾਂ ਦੀ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ‘ਗੰਗਾ ਪੁੱਤਰਾ ਆਯੁਰਵੈਦਿਕ ਕਾਲਜ ਜੀਂਦ (ਹਰਿਆਣਾ)’ ਨੂੰ ਦਾਨ ਕੀਤੀ ਗਈ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਦੀ ਸਿਹਤ ਲਈ ਸਰਕਾਰ ਦਾ ਇੱਕ ਹੋਰ ਐਲਾਨ, ਹੁਣੇ ਪੜ੍ਹੋ

ਇਸ ਮੌਕੇ ਭੈਣ ਪਰਵੀਨ ਇੰਸਾਂ 85 ਮੈਂਬਰ, ਮੰਜੂ ਇੰਸਾਂ, ਪਰਮਜੀਤ ਇੰਸਾਂ, ਮਮਤਾ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦਾ ਇਹ ਕਾਰਜ ਮਾਨਵਤਾ ਭਲਾਈ ਲਈ ਬਹੁਤ ਵੱਡਾ ਯੋਗਦਾਨ ਹੈ, ਜਿਸ ਨਾਲ ਸਾਡੇ ਜੋ ਬੱਚੇ ਮੈਡੀਕਲ ਲਾਈਨ ’ਚ ਹਨ, ਉਨ੍ਹਾਂ ਨੂੰ ਰਿਸਰਚ ਕਰਨ ਲਈ ਕੋਈ ਮੁਸ਼ਕਿਲ ਨਹੀਂ ਆਵੇਗੀ। ਇਸ ਸਬੰਧੀ ਗੱਲਬਾਤ ਕਰਦਿਆਂ ਡੇਰਾ ਸੱਚਾ ਸੌਦਾ ਦੇ 85 ਮੈਂਬਰ ਦੌਲਤ ਰਾਮ ਰਾਜੂ ਇੰਸਾਂ ਨੇ ਕਿਹਾ ਕਿ ਜਸਪਾਲ ਸਿੰਘ ਇੰਸਾਂ ਨੇ ਅੱਜ ਜਿਹੜੀ ਮਾਨਵਤਾ ਭਲਾਈ ਦੀ ਲੀਕ ਪਾਈ ਹੈ, ਉਹ ਸਮਾਜ ਲਈ ਇੱਕ ਚਾਨਣ ਮੁਨਾਰਾ ਹੈ ਕਿਉਕਿ ਦਿਨੋਂ ਦਿਨ ਵਧ ਰਹੀਆਂ ਬਿਮਾਰੀਆਂ ਕਾਰਨ ਡਾਕਟਰਾਂ ਨੂੰ ਖੋਜ ਕਾਰਜਾਂ ਲਈ ਮਨੁੱਖੀ ਸਰੀਰਾਂ ਦੀ ਬੇਹੱਦ ਵੱਡੀ ਲੋੜ ਹੈ। ਇਸ ਮੌਕੇ ਬਲਾਕ ਕਮੇਟੀ ਮਲੋਹ, ਬਲਾਕ ਕਮੇਟੀ ਮੰਡੀ ਗੋਬਿੰਦਗੜ੍ਹ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫ਼ੇਅਰ ਫ਼ੋਰਸ ਵਿੰਗ ਦੇ ਮੈਂਬਰ, ਸਾਰੀਆਂ ਸੰਮਤੀਆਂ ਦੇ ਮੈਂਬਰ ਸਾਧ-ਸੰਗਤ ਤੇ ਰਿਸ਼ਤੇਦਾਰ ਮੌਜ਼ੂਦ ਸਨ।