ਪੁਲਿਸ ਨੇ ਪੀੜਤ ਪਤੀ ਦੇ ਬਿਆਨਾਂ ’ਤੇ 2 ਮਹਿਲਾਵਾਂ ਸਮੇਤ 4 ਜਣਿਆਂ ’ਤੇ ਦਰਜ਼ ਕੀਤਾ ਮੁਕੱਦਮਾ | Crime News
ਲੁਧਿਆਣਾ (ਜਸਵੀਰ ਸਿੰਘ ਗਹਿਲ)। ਇੱਥੋਂ ਦੇ ਮਾਡਲ ਟਾਊਨ ਐਕਸਟੈਨਸ਼ਨ ਇਲਾਕੇ ’ਚ ਇੱਕ ਮਹਿਲਾ ਨੇ ਆਪਣੇ ਸਹੁਰੇ ਘਰੋਂ ਕਾਰ, ਸੋਨੇ ਦੇ ਗਹਿਣੇ ਅਤੇ 3 ਲੱਖ ਰੁਪਏ ਦੀ ਨਕਦੀ ਚੁਰੀ ਲਈ। ਪੁਲਿਸ ਨੇ ਪਤੀ ਦੇ ਬਿਆਨਾਂ ’ਤੇ ਪਤਨੀ ਸਮੇਤ ਚਾਰ ਜਣਿਆਂ ਖਿਲਾਫ਼ ਮਾਮਲਾ ਦਰਜ਼ ਕਰਕੇ ਕਾਰਵਾਈ ਆਰੰਭ ਦਿੱਤੀ ਹੈ। (Crime News)
ਪੁਲਿਸ ਕੋਲ ਦਿੱਤੀ ਸ਼ਿਕਾਇਤ ’ਚ ਅਰਸ਼ਦੀਪ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ 544- ਏ ਮਾਡਲ ਟਾਊਨ ਐਕਸਟੈਨਸ਼ਲ ਲੁਧਿਆਣਾ ਨੇ ਦੱਸਿਆ ਕਿ ਉਸ ਦੀ ਪਤਨੀ ਸੋਨਲ ਕਾਂਲੜਾ ਉਸਦੇ ਘਰੋਂ ਉਸਦੀ ਟਿਓਟਾ ਕਰੋਲਾ ਕਾਰ, 2 ਸੈੱਟਸ ਅੰਗੂਠੀਆਂ, ਇੱਕ ਸੋਨੇ ਦੀ ਚੈਨ ਅਤੇ ਕੰਨਾਂ ਦੀਆਂ ਸੋਨੇ ਦੀਆਂ ਨੱਤੀਆਂ, 3 ਲੱਖ ਰੁਪਏ ਦੀ ਨਕਦੀ ਅਤੇ ਉਸਦੀ ਫੈਕਟਰੀ ਦੇ ਕਾਰੋਬਾਰ ਸਬੰਧੀ ਅਤੇ ਕੋਰਟ ਦੇ ਜਰੂਰੀ ਕਾਗਜਾਂ ਤੋਂ ਇਲਾਵਾ ਪ੍ਰੋਪਰਟੀ ਦੇ ਕਾਗਜ਼ ਵੀ ਚੋਰੀ ਕਰਕੇ ਲੈ ਗਈ। ਉਨਾਂ ਦੱਸਿਆ ਕਿ ਸੋਨਲ ਕਾਲੜਾ ਨੇ ਇੱਕ ਸੋਚੀ ਸਮਝੀ ਸਾਜ਼ਿਸ ਤਹਿਤ ਆਪਣੇ ਪੇਕੇ ਪਰਿਵਾਰ ’ਚੋਂ ਅਨੂੰ ਕਾਂਲੜਾ, ਰਾਜੇਸ਼ ਕਾਲੜਾ ਤੇ ਰੋਹਨ ਕਾਲੜਾ ਨੂੰ ਆਪਣੇ ਘਰ ਬੁਲਾ ਕੇ ਉਸ ਨਾਲ ਗਾਲੀ ਗਲੋਚ ਤੇ ਬਹਿਸਬਾਜ਼ੀ ਕਰਦਿਆਂ ਉਸਨੂੰ ਧੱਕੇ ਮਾਰੇ।
ਕਮਰੇ ’ਚ ਪਿਆ ਕੀਮਤੀ ਸਮਾਨ | Crime News
ਇਸ ਦੌਰਾਨ ਸੋਨਲ ਨੇ ਉਸ ਕੋਲੋਂ ਉਸਦੀ ਟਿਓਟਾ ਕਾਰ ਦੀ ਚਾਬੀ ਖੋਹੀ ਅਤੇ ਇੱਕ ਬੈਗ ਸਮੇਤ ਕਾਰ ’ਚ ਬੈਠ ਕੇ ਉਕਤਾਨ ਨਾਲ ਚਲੀ ਗਈ। ਅਰਸ਼ਦੀਪ ਸਿੰਘ ਮੁਤਾਬਕ ਉਸਦੀ ਪਤਨੀ ਸੋਨਲ ਕਾਲੜਾ ਸਮੇਤ ਉਕਤਾਨ ਨੇ ਜਾਂਦੇ ਜਾਂਦੇ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਜਾਨੋ ਮਾਰਨ ਤੇ ਝੂਠੇ ਕੇਸਾਂ ’ਚ ਫ਼ਸਾਉਣ ਦੀਆਂ ਧਮਕੀਆਂ ਵੀ ਦਿੱਤੀਆਂ। ਉਕਤਾਨ ਦੇ ਚਲੇ ਜਾਣ ਤੋਂ ਬਾਅਦ ਜਦ ਉਨਾਂ ਨੇ ਕਮਰੇ ’ਚ ਪਿਆ ਕੀਮਤੀ ਸਮਾਨ ਚੈੱਕ ਕੀਤਾ ਤਾਂ ਪਤਾ ਲੱਗਿਆ ਕਿ ਸੋਨਲ ਕਾਲੜਾ ਉਕਤ ਸੋਨੇ ਦੇ ਗਹਿਣੇ, ਨਕਦੀ ਤੇ ਅਹਿਮ ਕਾਗਜ਼ ਚੋਰੀ ਕਰਕੇ ਲੈ ਗਈ ਹੈ।
ਜਿਸ ਸਬੰਧੀ ਉਨਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਜਿੰਨਾਂ ਮੌਕਾ ਦੇਖ ਕੇ ਮਾਮਲਾ ਦਰਜ਼ ਕਰਕੇ ਤਫ਼ਤੀਸ ਆਰੰਭ ਦਿੱਤੀ ਹੈ। ਸਹਾਇਕ ਥਾਣੇਦਾਰ ਬਲਦੇਵ ਸਿੰਘ ਮੁਤਾਬਕ ਪੁਲਿਸ ਵੱਲੋਂ ਅਰਸ਼ਦੀਪ ਸਿੰਘ ਦੇ ਬਿਆਨਾਂ ’ਤੇ ਸੋਨਲ ਕਾਲੜਾ, ਅਨੂੰ ਕਾਲੜਾ, ਰਾਜੇਸ਼ ਕਾਲੜਾ ਅਤੇ ਰੋਹਨ ਕਾਲੜਾ ਵਾਸੀਆਨ ਰਾਣੀ ਝਾਂਸੀ ਇੰਨਕਲੇਵ ਘੁਮਾਰ ਮੰਡੀ ਲੁਧਿਆਣਾ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਮਾਮਲੇ ਵਿੱਚ ਹਾਲੇ ਕਿਸੇ ਦੀ ਵੀ ਗਿ੍ਰਫ਼ਤਾਰੀ ਨਹੀਂ ਹੋਈ।
ਇੱਥੋਂ ਦੇ ਮਾਡਲ ਟਾਊਨ ਐਕਸਟੈਨਸ਼ਨ ਇਲਾਕੇ ’ਚ ਇੱਕ ਮਹਿਲਾ ਨੇ ਆਪਣੇ ਸਹੁਰੇ ਘਰੋਂ ਕਾਰ, ਸੋਨੇ ਦੇ ਗਹਿਣੇ ਅਤੇ 3 ਲੱਖ ਰੁਪਏ ਦੀ ਨਕਦੀ ਚੁਰੀ ਲਈ। ਪੁਲਿਸ ਨੇ ਪਤੀ ਦੇ ਬਿਆਨਾਂ ’ਤੇ ਪਤਨੀ ਸਮੇਤ ਚਾਰ ਜਣਿਆਂ ਖਿਲਾਫ਼ ਮਾਮਲਾ ਦਰਜ਼ ਕਰਕੇ ਕਾਰਵਾਈ ਆਰੰਭ ਦਿੱਤੀ ਹੈ।
ਇਹ ਵੀ ਪੜ੍ਹੋ : ਅਮਰੀਕਾ ’ਚ ਭਿਆਨਕ ਤੂਫਾਨ, 6 ਲੋਕਾਂ ਦੀ ਦਰਦਨਾਕ ਮੌਤ
ਪੁਲਿਸ ਕੋਲ ਦਿੱਤੀ ਸ਼ਿਕਾਇਤ ’ਚ ਅਰਸ਼ਦੀਪ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ 544- ਏ ਮਾਡਲ ਟਾਊਨ ਐਕਸਟੈਨਸ਼ਲ ਲੁਧਿਆਣਾ ਨੇ ਦੱਸਿਆ ਕਿ ਉਸ ਦੀ ਪਤਨੀ ਸੋਨਲ ਕਾਂਲੜਾ ਉਸਦੇ ਘਰੋਂ ਉਸਦੀ ਟਿਓਟਾ ਕਰੋਲਾ ਕਾਰ, 2 ਸੈੱਟਸ ਅੰਗੂਠੀਆਂ, ਇੱਕ ਸੋਨੇ ਦੀ ਚੈਨ ਅਤੇ ਕੰਨਾਂ ਦੀਆਂ ਸੋਨੇ ਦੀਆਂ ਨੱਤੀਆਂ, 3 ਲੱਖ ਰੁਪਏ ਦੀ ਨਕਦੀ ਅਤੇ ਉਸ ਦੀ ਫੈਕਟਰੀ ਦੇ ਕਾਰੋਬਾਰ ਸਬੰਧੀ ਅਤੇ ਕੋਰਟ ਦੇ ਜਰੂਰੀ ਕਾਗਜਾਂ ਤੋਂ ਇਲਾਵਾ ਪ੍ਰੋਪਰਟੀ ਦੇ ਕਾਗਜ਼ ਵੀ ਚੋਰੀ ਕਰਕੇ ਲੈ ਗਈ। ਉਨਾਂ ਦੱਸਿਆ ਕਿ ਸੋਨਲ ਕਾਲੜਾ ਨੇ ਇੱਕ ਸੋਚੀ ਸਮਝੀ ਸਾਜ਼ਿਸ ਤਹਿਤ ਆਪਣੇ ਪੇਕੇ ਪਰਿਵਾਰ ’ਚੋਂ ਅਨੂੰ ਕਾਂਲੜਾ, ਰਾਜੇਸ਼ ਕਾਲੜਾ ਤੇ ਰੋਹਨ ਕਾਲੜਾ ਨੂੰ ਆਪਣੇ ਘਰ ਬੁਲਾ ਕੇ ਉਸ ਨਾਲ ਗਾਲੀ ਗਲੋਚ ਤੇ ਬਹਿਸਬਾਜ਼ੀ ਕਰਦਿਆਂ ਉਸਨੂੰ ਧੱਕੇ ਮਾਰੇ।
ਇਸ ਦੌਰਾਨ ਸੋਨਲ ਨੇ ਉਸ ਕੋਲੋਂ ਉਸਦੀ ਟਿਓਟਾ ਕਾਰ ਦੀ ਚਾਬੀ ਖੋਹੀ ਅਤੇ ਇੱਕ ਬੈਗ ਸਮੇਤ ਕਾਰ ’ਚ ਬੈਠ ਕੇ ਉਕਤਾਨ ਨਾਲ ਚਲੀ ਗਈ। ਅਰਸ਼ਦੀਪ ਸਿੰਘ ਮੁਤਾਬਕ ਉਸਦੀ ਪਤਨੀ ਸੋਨਲ ਕਾਲੜਾ ਸਮੇਤ ਉਕਤਾਨ ਨੇ ਜਾਂਦੇ ਜਾਂਦੇ ਉਸ ਨੂੰ ਤੇ ਉਸਦੇ ਪਰਿਵਾਰ ਨੂੰ ਜਾਨੋ ਮਾਰਨ ਤੇ ਝੂਠੇ ਕੇਸਾਂ ’ਚ ਫ਼ਸਾਉਣ ਦੀਆਂ ਧਮਕੀਆਂ ਵੀ ਦਿੱਤੀਆਂ। ਉਕਤਾਨ ਦੇ ਚਲੇ ਜਾਣ ਤੋਂ ਬਾਅਦ ਜਦ ਉਨਾਂ ਨੇ ਕਮਰੇ ’ਚ ਪਿਆ ਕੀਮਤੀ ਸਮਾਨ ਚੈੱਕ ਕੀਤਾ ਤਾਂ ਪਤਾ ਲੱਗਿਆ ਕਿ ਸੋਨਲ ਕਾਲੜਾ ਉਕਤ ਸੋਨੇ ਦੇ ਗਹਿਣੇ, ਨਕਦੀ ਤੇ ਅਹਿਮ ਕਾਗਜ਼ ਚੋਰੀ ਕਰਕੇ ਲੈ ਗਈ ਹੈ।
ਜਿਸ ਸਬੰਧੀ ਉਨਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਜਿੰਨਾਂ ਮੌਕਾ ਦੇਖ ਕੇ ਮਾਮਲਾ ਦਰਜ਼ ਕਰਕੇ ਤਫ਼ਤੀਸ ਆਰੰਭ ਦਿੱਤੀ ਹੈ। ਸਹਾਇਕ ਥਾਣੇਦਾਰ ਬਲਦੇਵ ਸਿੰਘ ਮੁਤਾਬਕ ਪੁਲਿਸ ਵੱਲੋਂ ਅਰਸ਼ਦੀਪ ਸਿੰਘ ਦੇ ਬਿਆਨਾਂ ’ਤੇ ਸੋਨਲ ਕਾਲੜਾ, ਅਨੂੰ ਕਾਲੜਾ, ਰਾਜੇਸ਼ ਕਾਲੜਾ ਅਤੇ ਰੋਹਨ ਕਾਲੜਾ ਵਾਸੀਆਨ ਰਾਣੀ ਝਾਂਸੀ ਇੰਨਕਲੇਵ ਘੁਮਾਰ ਮੰਡੀ ਲੁਧਿਆਣਾ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਮਾਮਲੇ ਵਿੱਚ ਹਾਲੇ ਕਿਸੇ ਦੀ ਵੀ ਗਿ੍ਰਫ਼ਤਾਰੀ ਨਹੀਂ ਹੋਈ।