ਸਤਲੁਜ ਦੇ ਕਹਿਰ ਵਰਤਾ ਰਹੇ ਪਾਣੀ ਨੇ ਕਈ ਏਕੜ ਜ਼ਮੀਨ ਦੋਵਾਂ ਰਾਜਾਂ ਦੀਨਾ ਨਾਥ ਅਤੇ ਚੱਕ ਸ਼ਿਕਾਰ ਗਾਹ ਦੀ ਨੂੰ ਮਾਰਿਆ ਲਪੇਟਾ (Flood)
(ਸਤਪਾਲ ਥਿੰਦ) ਫਿਰੋਜ਼ਪੁਰ। ਹਰੀਕੇ ਹੈਡ ਤੋਂ ਛੱਡੇ ਸਤਲੁਜ ਦੇ ਪਾਣੀ ਨੇ ਜਿੱਥੇ ਤਰਨਤਾਰਨ ਅਤੇ ਫਿਰੋਜ਼ਪੁਰ ਦੇ ਕਈ ਪਿੰਡ ਹੁਸੈਨੀ ਵਾਲਾ ਤੋਂ ਪਹਿਲਾਂ ਲਪੇਟੇ ਵਿੱਚ ਲੇੈ ਤੇ ਲੋਕ ਆਪਣੇ ਘਰਾਂ ਦੀਆਂ ਛੱਤਾਂ ’ਤੇ ਭੁੱਖੇ ਪਿਆਸੇ ਬੈਠੇ ਹਨ ਉੱਥੇ ਹੀ ਹੁਸੈਨੀਵਾਲਾ ਤੋਂ ਫ਼ਾਜ਼ਿਲਕਾ ਜਿਲ੍ਹੇ ਵੱਲ ਛੱਡੇ ਵੱਡੀ ਮਾਤਰਾ ਵਿੱਚ ਪਾਣੀ ਨੇ ਹਲਕਾ ਗੁਰੂਹਰਸਹਾਏ ਜਲਾਲਾਬਾਦ ਤੇ ਫ਼ਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿੱਚ ਦਸਤਕ ਦੇ ਕੇ (Flood) ਨੁਕਸਾਨ ਕਰ ਰਿਹਾ ਹੈ ਜਿਸ ਤਹਿਤ ਅੱਜ ਸਤਲੁਜ ਪਾਣੀ ਦੇ ਕਹਿਰ ਦੋਵਾਂ ਰਾਜਾਂ ਦੀਨਾ ਨਾਥ ਅਤੇ ਚੱਕ ਸ਼ਿਕਾਰ ਗਾਹ ਦੀ ਹਜਾਰਾਂ ਏਕੜ ਜਮੀਨ ਨੂੰ ਆਪਣੀ ਲਪੇਟ ਵਿੱਚ ਲੈ ਕੇ ਕਿਸਾਨਾਂ ਦੀ ਝੋਨੇ ਅਤੇ ਅਰਬੀ ਤੇ ਮਿਰਚਾਂ ਦੀ ਫਸਲ ਪੂਰੀ ਤਰ੍ਹਾਂ ਤਬਾਹ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਹਾਲਾਤ ਕਾਬੂ ’ਚ ਹੋਣ ਦੇ ਦਾਅਵੇ ਪਰ ਲੋਕ ਖੌਫਜ਼ਦਾ
ਪਿੰਡ ਦੇ ਨੰਬਰਦਾਰ ਜਸਵੰਤ ਅਤੇ ਗੁਰਮੇਲ ਸਿੰਘ , ਵਿਰਸਾ ਸਿੰਘ , ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਪਾਣੀ ਦਾ ਕਹਿਰ ਸਾਡੇ ’ਤੇ ਇਸ ਤਰੀਕੇ ਵਰਤਿਆ ਅਸੀਂ ਕੱਖੋ ਹੋਲੇ ਹੋ ਗਏ ਹਾਂ ਸਾਡੀ ਸਾਰ ਲੈਣ ਕੋਈ ਪ੍ਰਸ਼ਾਸਨ ਜਾ ਸਰਕਾਰ ਦਾ ਬੰਦਾ ਨਹੀਂ ਆਇਆ ਜਦੋਂਕਿ ਸਾਡੀਆਂ ਜ਼ਮੀਨਾਂ ਪਿਛਲੀਆਂ ਸਰਕਾਰਾਂ ਨੇ ਤੋੜ ਦਿੱਤੀਆਂ ਸਨ ਜੋ 1964 ਵਿੱਚ ਇਸਤੇਮਾਲ ਹੋਈਆ ਸਨ। ਸਾਨੂੰ ਤਾ ਮੁਆਵਜਾ ਵੀ ਨਹੀਂਂ ਮਿਲਣਾ ਕਿਸਾਨਾਂ ਨੇ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਪਹਿਲਾਂ ਜਮੀਨਾਂ ਪੱਕੀਆਂ ਕੀਤੀਆਂ ਜਾਣ ਫਿਰ ਹੋਏ ਨੁਕਸਾਨ ਦਾ ਮੁਆਵਜਾ ਸਰਕਾਰ ਤਰੰਤ ਜਾਰੀ ਕਰੇ।