ਕਿਸਾਨਾਂ ਦੀਆਂ ਤੂੜੀ ਵਾਲੀਆਂ ਧੜਾ ਪਾਣੀ ਵਿੱਚ ਰੁੜ੍ਹੀਆਂ | Hussainiwala
- ਹਰੀਕੇ ਪੱਤਣ ਤੋਂ ਛੱਡਿਆ ਗਿਆ ਹੁਸੈਨੀ ਵਾਲਾ ਲਈ 2 ਲੱਖ 17 ਹਜਾਰ ਕਿਊਸਿਕ ਪਾਣੀ | Hussainiwala
ਫਿਰੋਜ਼ਪੁਰ/ਹਰੀਕੇ ਪੱਤਣ (ਸਤਪਾਲ ਥਿੰਦ)। ਹਰੀ ਕੇ ਹੈਡ ਤੋਂ ਛੱਡੇ ਗਏ ਹੁਸੈਨੀ ਵਾਲਾ ਲਈ 2 ਲੱਖ 17 ਹਜਾਰ ਕਿਉਸਿਕ ਪਾਣੀ ਨੇ ਸਰਹੱਦੀ ਖੇਤਰ ਵਿੱਚ ਤਬਾਹੀ ਫੇਰਨੀ ਸ਼ੁਰੁੂ ਕਰ ਦਿੱਤੀ ਹੈ ਮੌਕੇ ਤੇ ਇਕੱਤਰ ਜਾਨਕਾਰੀ ਮੁਤਾਬਿਕ ਕਿਸਾਨਾਂ ਨੇ ਦੱਸਿਆ ਕਿ ਕੱਲ ਨਾਲੋ ਅੱਜ ਪਾਣੀ ਜਿਅਾਦਾ ਆ ਗਿਆ ਜਿਸ ਕਾਰਨ ਸਾਡੀਆਂ ਫਸਲਾਂ ਜਿਸ ਵਿੱਚ ਝੋਨਾ ਹਰਾ ਚਾਰਾ ਸਬਜੀਆਂ ਤੂੜ੍ੀ ਦੀ ਧੜਾ ਮੋਟਰਾ ਤੇ ਪਸ਼ੂਆ ਦੇ ਛਪਰ ਆਦਿ ਪਾਣੀ ਵਿੱਚ ਰੁੜ ਗਈਆ ਹਨ ਕਿਸਾਨਾਂ ਨੂੰ ਬਰਬਾਦ ਹੋਈ ਫਸ਼ਲ ਦੀ ਚਿੰਤਾ ਸਤਾ ਰਹੀ ਹੈ ਪਰ ਦਰਿਆ ਤੋਂ ਪਾਰ ਆਪਣੀ ਫਸ਼ਲ ਸੰਭਾਲਣ ਅੱਜ ਫਿਰ ਕਿਸਾਨ ਬੇੜੇ ਤੇ ਬੇੜੀ ਤੇ ਗਏ ਹਨ।
ਦਰਿਆ ਦੇ ਪਾਣੀ ਸਬੰਧੀ ਮੌਕੇ ਦਾ ਜਾਇਜਾ ਲੈਣਗੇ ਪਟਵਾਰੀ ਯੂਨੀਅਨ ਦੇ ਪ੍ਰਧਾਨ ਭਗਵਾਨ ਸਿੰਘ ਪਟਵਾਰੀ ਨੇ ਦੱਸਿਆ ਕਿ ਉਹ ਸਰਕਾਰ ਦੇ ਹੁਕਮ ਮੁਤਾਬਿਕ ਮੌਕੇ ਤੇ ਆਏ ਹਨ ਵਧੇ ਪਾਣੀ ਕਾਰਨ ਕਿਸਾਨਾਂ ਦਾ ਬਹੁਤ ਨੁਕਸਾਨ ਹੋ ਗਿਆ ਹੈ ਕਲ ਨਾਲੋ ਅੱਜ ਪਾਣੀ ਦੀ ਮਾਤਰਾ ਵੀ ਵਧੀ ਹੈ।
ਹੁਸੈਨੀ ਵਾਲਾ ਤੋਂ 187121 ਕਿਉਸਿਕ ਥੱਲੇ ਨੂੰ ਤੇ ਹਰੀ ਕੇ ਤੋਂ 2 ਲੱਖ 17 ਹਜਾਰ ਕਿਉਸਿਕ ਪਾਣੀ ਛੱਡਿਆ ਗਿਆ :- ਅੈਕਸੀਨ ਰਿਤੇਸ਼ ਕੁਮਾਰ ਪਾਣੀ ਦੀ ਤਾਜ਼ਾ ਸਥਿਤੀ ਸਬੰਧੀ ਜਾਣਕਾਰੀ ਦਿੰਦੇ ਹੋਏ ਅੈਕਸੀਅਨ ਨਹਿਰੀ ਵਿਭਾਗ ਰਿਤੇਸ਼ ਕੁਮਾਰ ਨੇ ਦੱਸਿਆ ਕਿ ਹਰੀ ਕੇ ਤੋਂ 2 ਲੱਖ 17 ਹਜਾਰ ਕਿਉਸਿਕ ਪਾਣੀ ਹੁਸੈਨੀ ਵਾਲਾ ਲਈ ਅਤੇ ਹੁਸੈਨੀ ਵਾਲਾ ਤੋਂ ਬਾਰਡਰ ਦੇ ਪਿੰਡਾਂ ਤੇ ਫ਼ਾਜ਼ਿਲਕਾ ਜਿਲ੍ਹੇ ਲਈ 187121 ਕਿਉਸਿਕ ਪਾਣੀ ਛੱਡਿਆ ਗਿਆ ਹੈ।