ਬੋਰੀਆਂ ‘ਚ ਭਰ ਕੇ ਲੈ ਗਏ ਚੋਰ (Tomatoes)
ਕਰਨਾਟਕ। ਟਮਾਟਰ (Tomatoes) ਦੀਆਂ ਆਸਮਾਨ ਛੂੰਹਦੀਆਂ ਕੀਮਤਾਂ ਦਰਮਿਆਨ ਇੱਕ ਅਜੀਬੋ ਗਰੀਬ ਮਾਮਲਾ ਸਾਹਮਣਾ ਆਇਆ ਹੈ। ਸ਼ਾਇਦ ਤੁਹਾਨੂੰ ਸੁਣ ਕੇ ਵੀ ਹੈਰਾਨੀ ਹੋਵੇਗੀ ਕਿ ਕਦੇ ਟਮਾਟਰ ਵੀ ਚੋਰੀ ਹੋਏ ਹਨ ਪਰ ਹਾਂ ਇਹ ਘਟਨਾ ਕਰਨਾਟਕ ’ਚ ਵਾਪਰੀ ਹੈ। ਕਰਨਾਟਕ ’ਚ ਢਾਈ ਲੱਖ ਤੋਂ ਵੱਧ ਦੇ ਟਮਾਟਰ ਚੋਰੀ ਹੋ ਗਏ ਹਨ। ਇਹ ਘਟਨਾ 4 ਜੁਲਾਈ ਦੀ ਰਾਤ ਦੀ ਦੱਸੀ ਜਾ ਰਹੀ ਹੈ। ਹਸਨ ਜ਼ਿਲ੍ਹੇ ਦੇ ਪਿੰਡ ਗੋਨੀ ਸੋਮਨਾਹੱਲੀ ’ਚ ਇੱਕ ਔਰਤ ਨੇ ਕਰਜਾ ਲੈ ਕੇ ਟਮਾਟਰ ਦੀ ਖੇਤੀ ਕੀਤੀ ਸੀ।
ਟਮਾਟਰ ਦੀਆਂ ਕੀਮਤਾਂ ਵੱਧਣ ਕਾਰਨ ਕਿਸਾਨ ਔਰਤ ਖੁਸ਼ ਸੀ ਤੇ ਆਪਣੀ ਟਮਾਟਰ ਦੀ ਫਸਲ ਮੰਡੀ ’ਚ ਵੇਚਣ ਦੀ ਤਿਆਰ ਕਰ ਰਹੀ ਸੀ। ਉਸ ਨੂੰ ਕੀ ਪਤਾ ਸੀ ਕਿ ਚੋਰ ਟਮਾਟਰ ਵੀ ਚੋਰੀ ਕਰਕੇ ਲੈ ਜਾਣਗੇ। ਚੋਰ ਰਾਤ ਨੂੰ ਖੇਚ ’ਚ ਆਏ ਤੇ 50-60 ਬੋਰੀਆਂ ਟਮਾਟਰ ਦੀ ਭਰ ਕੇ ਫ਼ਰਾਰ ਹੋ ਗਏ। ਚੋਰ ਟਮਾਟਰ ਤਾਂ ਲੈ ਗੇ ਪਰ ਫਸਲ ਵੀ ਬੁਰੀ ਤਰ੍ਹਾਂ ਤਬਾਹ ਕਰ ਗਏ। ਮਹਿਲਾ ਕਿਸਾਨ ਦੀ ਸ਼ਿਕਾਇਤ ‘ਤੇ ਥਾਣਾ ਹਲੇਬੀਦੂ ‘ਚ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਅਨੁਸਾਰ ਉਸ ਦੀ ਢਾਈ ਲੱਖ ਤੋਂ ਵੱਧ ਫ਼ਸਲ ਦਾ ਨੁਕਸਾਨ ਹੋ ਗਿਆ ਸੀ, ਉਸ ਨੇ ਟਮਾਟਰ ਉਗਾਉਣ ਲਈ ਕਰਜ਼ਾ ਲਿਆ ਸੀ। ਇਤਫ਼ਾਕ ਨਾਲ ਫ਼ਸਲ ਚੰਗੀ ਸੀ, ਭਾਅ ਵੀ ਚੰਗਾ ਸੀ। ਇਸ ਸਬੰਦੀ ਔਰਤ ਨੇ ਸੂਬਾ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਤਾਂ ਜੋ ਉਸ ਸਿਰ ਚੜਿਆ ਕਰਜ਼ਾ ਉਤਾਰਿਆ ਜਾ ਸਕੇ।