ਟਵਿੱਟਰ ਦੇ ਰੋਜ਼ਾਨਾ ਨਵੇਂ ਬਦਲਾਅ, ਹੁਣ ਪੋਸਟਾਂ ਵੇਖਣ ਦੀ ਹੱਦ ਹੋਈ ਤੈਅ

Twitter

ਟਵਿੱਟਰ (Twitter) ਨੇ ਰੋਜ਼ਾਨਾ ਪੋਸਟਾਂ ਵੇਖਣ ਦੀ ਗਿਣਤੀ ਕੀਤੀ ਤੈਅ

ਲਾਸ ਏਂਜਲਸ (ਏਜੰਸੀ)। ਟਵਿੱਟਰ (Twitter) ਰੋਜ਼ਾਨਾ ਹੀ ਨਵੇਂ ਤੋਂ ਨਵੇਂ ਬਦਲਾਅ ਕਰ ਰਿਹਾ ਹੈ। ਇਸ ਨਾਲ ਯੂਜਰਸ ਨੂੰ ਨਵੀਆਂ ਤੋਂ ਨਵੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਤਹਿਤ ਹੀ ਇੱਕ ਹੋਰ ਨਵਾਂ ਬਦਲਾਅ ਕੀਤਾ ਗਿਆ ਹੈ। ਟਵਿੱਟਰ ਨੇ ਰੋਜ਼ਾਨਾ ਪੋਸਟਾਂ ਵੇਖਣ ਦੀ ਗਿਣਤੀ ਦੀ ਹੱਦ ਤੈਅ ਕਰ ਦਿੱਤੀ ਹੈ। ਇਸ ਮੁਤਾਬਕ ਹੁਣ ਵੈਰੀਫਾਈਡ ਅਕਾਊਂਟਸ ਤੋਂ ਰੋਜ਼ਾਨਾ 6 ਹਜ਼ਾਰ ਪੋਸਟਾਂ ਵੇਖੀਆਂ ਜਾ ਸਕਦੀਆਂ ਹਨ ਜਦਕਿ ਅਨ ਵੈਰੀਫਾਈਡ ਅਕਾਊਂਟਸ ਤੋਂ 600 ਪੋਸਟਾਂ ਤੇ ਨਵੇਂ ਅਣਵੈਰੀਫਾਈਡ ਅਕਾਊਂਟਸ ਤੋਂ 300 ਪੋਸਟਾਂ ਵੇਖੀਆਂ ਜਾ ਸਕਣਗੀਆਂ। ਹੁਣ ਦੇਖਣਾ ਹੋਵੇਗਾ ਕਿ ਇਸ ਬਦਲਾਅ ਨਾਲ ਯੂਜਰਸ ’ਤੇ ਕੀ ਅਸਰ ਪੈਂਦਾ ਹੈ। ਇਹ ਬਦਲਾਅ ਕਿੰਨੀ ਦੇਰ ਤੱਕ ਲਾਗੂ ਰਹਿ ਸਕਦਾ ਹੈ।

ਇਸ ਦੇ ਨਾਲ ਹੀ ਐਲਨ ਮਸਕ ਨੇ ਇੱਕ ਟਵੀਟ ਕਰਕੇ ਇ ਸਬੰਧੀ ਜਾਣਕਾਰੀ ਦਿੱਤੀ ਹੈ। ਇਸ ਤੋਂ ਤੁਰੰਤ ਬਾਅਦ ਇਹ ਵੀ ਟਵੀਟ ਕਰ ਦਿੱਤਾ ਗਿਆ ਕਿ ਇਸ ਨੂੰ ਜਲਦੀ ਹੀ ਵਧਾਇਆ ਜਾ ਸਕਦਾ ਹੈ। ਨਵੇਂ ਰੂਲ ਮੁਤਾਬਿਕ ਇਸ ਨੂੰ 8000, 800 ਤੇ 400 ਕਰਨ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਹੁਣ ਇਸ ਸੂਬੇ ਦੇ ਮੁੱਖ ਮੰਤਰੀ ਨੇ ਕਰ ਦਿੱਤਾ ਯੂਸੀਸੀ ਦਾ ਵਿਰੋਧ