ਵਿਧਾਇਕ ਫੌਜਾ ਸਿੰਘ ਸਰਾਰੀ, ਵਿਧਾਇਕ ਗੋਲਡੀ ਕੰਬੋਜ ਤੇ ਰੋਟਰੀ ਕਲੱਬ ਦੇ ਆਗੂਆਂ ਨੇ ਖੂਨਦਾਨੀਆਂ ਦਾ ਕੀਤਾ ਧੰਨਵਾਦ

Blood Donors

ਦੋਨੋਂ ਵਿਧਾਇਕਾਂ ਵੱਲੋਂ ਲੋਕਾਂ ਨੂੰ ਰੋਟਰੀ ਕਲੱਬ ਗੁਰੂਹਰਸਹਾਏ ਦੇ ਆਗੂਆਂ ਤੋਂ ਪ੍ਰੇਰਨਾ ਲੈਣ ਦੀ ਅਪੀਲ | Blood Donors

ਗੁਰੂਹਰਸਹਾਏ (ਸਤਪਾਲ ਥਿੰਦ)- ਡੇਰਾ ਸ਼੍ਰੀ ਭਜਨਗੜ ਸਾਹਿਬ ਗੋਲੂ ਕਾ ਮੋੜ ਵਿਖੇ ਰੋਟਰੀ ਕਲੱਬ ਗੁਰੂਹਰਸਹਾਏ ਅਤੇ ਡੇਰਾ ਭਜਨਗੜ ਵੈਲਫ਼ੇਅਰ ਸੁਸਾਇਟੀ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਵਿੱਚ ਇਲਾਕੇ ਗੁਰੂਹਰਸਹਾਏ ਦੀਆਂ ਸਮਾਜਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ, ਪੰਚਾਇਤਾਂ ਅਤੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਖ਼ੂਨਦਾਨ ਕੈਂਪ ਵਿੱਚ ਵੱਧ ਚੜ ਕੇ ਹਿੱਸਾ ਲੈ ਕੇ ਅਤੇ ਇਲਾਕੇ ਵਿੱਚ ਰਿਕਾਰਡ ਤੋੜ ਖੂਨਦਾਨ ਕਰਨ ‘ਤੇ ਗੁਰੂਹਰਸਹਾਏ ਵਿਧਾਇਕ ਫੌਜਾ ਸਿੰਘ ਸਰਾਰੀ, ਜਲਾਲਾਬਾਦ ਵਿਧਾਇਕ ਗੋਲਡੀ ਕੰਬੋਜ, ਰੋਟਰੀ ਕਲੱਬ ਗੁਰੂਹਰਸਹਾਏ ਦੇ ਪ੍ਰਧਾਨ ਹਰਜਿੰਦਰ ਹ‍ਾਂਡਾ, ਸੰਦੀਪ ਕੰਬੋਜ , ਬਲਦੇਵ ਥਿੰਦ ਅਤੇ ਵਿਜੇ ਥਿੰਦ ਵੱਲੋਂ ਇਲਾਕੇ ਦੇ ਸਮੂਹ ਖੂਨਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਹੈ। (Blood Donors)

ਵਿਧਾਇਕ ਫੌਜਾ ਸਿੰਘ ਸਰਾਰੀ ਅਤੇ ਗੋਲਡੀ ਕੰਬੋਜ ਨੇ ਇਲਾਕੇ ਦੇ ਲੋਕਾਂ ਨੂੰ ਰੋਟਰੀ ਕਲੱਬ ਗੁਰੂਹਰਸਹਾਏ ਦੇ ਆਗੂਆਂ ਵੱਲੋਂ ਇਲਾਕੇ ਵਿੱਚ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ। ਇਸ ਦੌਰਾਨ ਰੋਟਰੀ ਕਲੱਬ ਗੁਰੂਹਰਸਹਾਏ ਦੇ ਪ੍ਰਧਾਨ ਹਰਜਿੰਦਰ ਹਾਡਾਂ, ਜਨਰਲ ਸਕੱਤਰ ਸੰਦੀਪ ਕੰਬੋਜ,ਉੱਪ ਪ੍ਰਧਾਨ ਬਲਦੇਵ ਥਿੰਦ ਅਤੇ ਚੇਅਰਮੈਨ ਵਿਜੈ ਥਿੰਦ ਨੇ ਕਿਹਾ ਕਿ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿ ਇਲਾਕਾ ਗੁਰੂਹਰਸਹਾਏ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸਮਾਜਸੇਵਾ ਦੇ ਕੰਮ ਨੂੰ ਪਹਿਲ ਦਿੰਦੇ ਹੋਏ ਖੂਨਦਾਨ ਕੈਂਪ ਵਿੱਚ ਪਹੁੰਚ ਕੇ ਵੱਡੀ ਗਿਣਤੀ ਵਿੱਚ ਖੂਨਦਾਨ ਕੀਤਾ ਹੈ।

ਉਹਨਾਂ ਕਿਹਾ ਕਿ ਇਲਾਕ਼ਾ ਨਿਵਾਸਿਆਂ ਦੇ ਖੂਨ ਦੀ ਦਿੱਤੀ ਹੋਈ ਇਕ ਇਕ ਬੂੰਦ ਲੋੜਵੰਦ ਮਰੀਜ਼ਾਂ ਦੀ ਜਾਣ ਬਚਾਉਣ ਵਿੱਚ ਸਹਾਈ ਹੋਵੇਗੀ। ਉਹਨਾਂ ਕਿਹਾ ਕਿ ਅਸੀਂ ਰੋਟਰੀ ਕਲੱਬ ਗੁਰੂਹਰਸਹਾਏ ਵੱਲੋਂ ਇਲਾਕ਼ਾ ਨਿਵਾਸਿਆਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਹਾਂ ਕਿ ਤੁਹਾਡੇ ਸਹਿਯੋਗ ਨਾਲ ਅਸੀਂ ਅੱਗੇ ਤੋਂ ਵੀ ਹੋਰ ਵੱਧ ਚੜ ਕੇ ਸਮਾਜ ਸੇਵਾ ਦੇ ਕਾਰਜ਼ ਕਰਦੇ ਰਹਾਂਗੇ ਅਤੇ ਕਿਸੇ ਇਲਾਕਾ ਨਿਵਾਸੀਆਂ ਨੂੰ ਜੇਕਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮੱਦਦ ਦੀ ਜ਼ਰੂਰਤ ਹੋਵੇ ਤਾਂ ਉਹ ਰੋਟਰੀ ਕਲੱਬ ਗੁਰੂਹਰਸਹਾਏ ਨਾਲ ਸੰਪਰਕ ਕਰ ਸਕਦਾ ਹੈ।

LEAVE A REPLY

Please enter your comment!
Please enter your name here