ਸੋਨੀਪਤ ’ਚ ਬਿਜ਼ਲੀ ਡਿੱਗਣ ਨਾਲ ਰੇਲਵੇ ਦਾ ਸਰਵਰ ਸਿਸਟਮ ਖਰਾਬ | Weather Update
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ (Weather Update) ’ਚ ਪ੍ਰੀ-ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਦੇਸ਼ ਦੇ 20 ਜ਼ਿਲ੍ਹਿਆਂ ’ਚ ਭਾਰੀ ਮੀਂਹ ਪਿਆ। 5 ਸੂਬਿਆਂ ’ਚ 9 ਘੰਟੇ ਤੱਕ ਮੀਂਹ ਪਿਆ। ਬਿਜਲੀ ਡਿੱਗਣ ਕਾਰਨ ਸੋਨੀਪਤ ਦੇ ਗਨੌਰ ਰੇਲਵੇ ਸਟੇਸ਼ਨ ਦਾ ਸਾਰਾ ਸਰਵਰ ਸਿਸਟਮ ਠੱਪ ਹੋ ਗਿਆ। ਸਿਗਨਲ ਸਿਸਟਮ ਵੀ ਕੰਮ ਨਹੀਂ ਕਰ ਰਿਹਾ। (Weather Update)
ਜਿਸ ਕਾਰਨ ਕਈ ਐੱਕਸਪ੍ਰੈਸ ਟ੍ਰੇਨਾਂ ਰੱਦ ਕਰਨੀਆਂ ਪਈਆਂ। ਦਿੱਲੀ ਅਤੇ ਅੰਬਾਲਾ ਰੂਟ ਨੂੰ ਜਾਣ ਵਾਲੀ ਟੇ੍ਰਨ ਦੇਰੀ ਨਾਲ ਚੱਲੀ। ਪੰਚਕੂਲਾ ’ਚ ਘੱਗਰ ਨਦੀ ਪਾਰ ਕਰਦੇ ਸਮੇਂ 7 ਲੋਕ ਫਸ ਗਏ। ਉਨ੍ਹਾਂ ਨੂੰ ਕੱਢਣ ਲਈ ਸਥਾਨਕ ਪੁਲਿਸ ਅਤੇ ਐਨਡੀਆਰਐਫ ਦੀ ਟੀਮ ਮੌਕੇ ’ਤੇ ਪਹੁੰਚੀ। ਟੀਮ ਵੱਲੋਂ ਲੋਕਾਂ ਨੂੰ ਸੁਰੱਖਿਅਤ ਦਰਿਆ ’ਚੋਂ ਬਾਹਰ ਕੱਢਣ ਲਈ ਬਚਾਅ ਮੁਹਿੰਮ ਚਲਾਈ ਗਈ। (Weather Update)
ਇਹ ਵੀ ਪੜ੍ਹੋ : ਨੌਜਵਾਨਾਂ ਨੇ 137 ਯੂਨਿਟ ਖੂਨਦਾਨ ਕੀਤਾ
ਇਸ ਤੋਂ ਪਹਿਲਾਂ ਇੱਕ ਕਾਰ ਇਸ ਨਦੀ ’ਚ ਫਸ ਗਈ ਸੀ। ਜਿਸ ’ਚ ਮਹਿਲਾ ਸਵਾਰ ਨੂੰ ਲੋਕਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ। ਇਸ ਦੇ ਨਾਲ ਹੀ ਗੋਹਾਨਾ (Weather Update) ’ਚ ਪਾਣੀ ਭਰ ਜਾਣ ਕਾਰਨ ਰਾਜ ਪੱਧਰੀ ਮਹਾਰਾਜ ਦਕਸ਼ ਪ੍ਰਜਾਪਤੀ ਜਯੰਤੀ ਸਮਾਗਮ ਮੁਲਤਵੀ ਕਰਨਾ ਪਿਆ। ਇਸ ’ਚ ਡਿਪਟੀ ਸੀਐਮ ਦੁਸਯੰਤ ਚੌਟਾਲਾ ਮੁੱਖ ਮਹਿਮਾਨ ਸਨ। ਝੱਜਰ ’ਚ ਮੀਂਹ ਕਾਰਨ ਸੜਕਾਂ ਪਾਣੀ ’ਚ ਡੁੱਬ ਗਈਆਂ ਹਨ। ਕਈ ਖੇਤਰਾਂ ਦੀ ਪਛਾਣ ਕੀਤੀ ਗਈ ਹੈ ਜਿੱਥੇ ਪਾਣੀ ਘਰਾਂ ’ਚ ਦਾਖਲ ਹੋ ਗਿਆ ਹੈ। ਲੋਕ ਘਰੇਲੂ ਸਮਾਨ ਲੈ ਕੇ ਸੁਰੱਖਿਅਤ ਥਾਵਾਂ ਵੱਲ ਹਿਜਰਤ ਕਰਨ ਲਈ ਮਜਬੂਰ ਹਨ।
ਮੀਂਹ ਕਾਰਨ ਰੇਲ ਆਵਾਜਾਈ ਠੱਪ | Weather Update
ਇਸ ਦੇ ਨਾਲ ਹੀ ਕਾਲਕਾ-ਸ਼ਿਮਲਾ ਰੇਲ ਟ੍ਰੈਕ ’ਤੇ ਚੱਲਣ ਵਾਲੀਆਂ ਸਾਰੀਆਂ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਜਮੀਨ ਖਿਸਕਣ ਅਤੇ ਦਰਖਤ ਡਿੱਗਣ ਕਾਰਨ ਟ੍ਰੈਕ ਬੰਦ ਹੋ ਗਿਆ ਹੈ। ਕਾਲਕਾ ਤੋਂ ਸਵੇਰ ਦੀਆਂ ਦੋ ਟਰੇਨਾਂ ਅੱਧ ਵਿਚਕਾਰ ਹੀ ਪਰਤ ਗਈਆਂ ਹਨ। ਟਰੈਕ ਤੋਂ ਮਲਬਾ ਹਟਾਉਣ ਦਾ ਕੰਮ ਜੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ।