ਗੁਰੂਹਰਸਹਾਏ (ਵਿਜੈ ਹਾਂਡਾ)। ਹਲਕਾ ਗੁਰੂਹਰਸਹਾਏ (Guruharsahay News ) ਦੇ ਪਿੰਡ ਮੋਹਨ ਕੇ ਹਿਠਾੜ ਕਾਲਜ਼ ਦੇ ਨਜ਼ਦੀਕ ਫਿਰੋਜਪੁਰ ਫਾਜਿਲਕਾ ਜੀ ਟੀ ਰੋੜ ਤੇ ਪਰਾਲੀ ਨਾਲ ਭਰੇ ਹੋਏ ਗੱਠੇ ਵਾਲੇ ਟਰਾਲੇ ਨੂੰ ਅੱਗ ਲੱਗ ਗਈ ਤੇ ਅੱਗ ਐਨੀ ਭਿਆਨਕ ਸੀ ਕਿ ਪਰਾਲ਼ੀ ਨਾਲ ਭਰਿਆ ਟਰਾਲਾ ਧੂ ਧੂ ਕਰ ਉਠਿਆ ਤੇ ਦੇਖਦਿਆਂ ਹੀ ਦੇਖਦਿਆਂ ਅੱਗ ਨੇ ਆਪਣਾ ਵਿਕਰਾਲ ਰੂਪ ਧਾਰਨ ਕਰ ਲਿਆ। ਮੋਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਅੱਗ ਤੇ ਕਾਬੂ ਪਾਇਆ ਗਿਆ ਤੇ ਸਥਿਤੀ ਉਸ ਵਕਤ ਨਾਜ਼ੁਕ ਬਣ ਗਈ।
ਇਹ ਵੀ ਪੜ੍ਹੋ : WWE ਰੈਸਲਰ ਜਾਨ ਸੀਨਾ ਹੋਏ Sidhu Moose Wala ਦੇ ਫੈਨ, ਕੀਤਾ ਟਵਿਟਰ ’ਤੇ ਫਾਲੋ
ਜਦੋਂ ਲੋਕਾਂ ਵਲੋਂ ਆਪਣੀ ਜਾਨ ਨੂੰ ਜੋਖ਼ਮ ਵਿਚ ਪਾਉਂਦਿਆਂ ਅੱਗ ਲੱਗੇ ਟਰਾਲੇ ਨਾਲ ਦੀ ਲੱਗਣਾ ਸ਼ੁਰੂ ਕਰ ਦਿੱਤਾ ਗਿਆ ਤੇ ਲੋਕ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨਾਲ ਉਲਝਦੇ ਦਿਖਾਈ ਦਿੱਤੇ। ਇਸ ਸਬੰਧੀ ਕਈ ਵਾਰ ਟਰਾਲਾ ਮਾਲਕਾਂ ਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਵਲੋਂ ਬੇਨਤੀ ਕੀਤੀ ਗਈ ਕਿ ਉਹਨਾਂ ਦੀ ਪਾਣੀ ਵਾਲੀਆਂ ਪਾਈਪਾਂ ਨੂੰ ਨੁਕਸਾਨ ਪੁਜ ਰਿਹਾ ਤੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਪਰ ਵਾਹਨ ਚਾਲਕਾਂ ਵਲੋਂ ਇਸ ਦੀ ਪ੍ਰਵਾਹ ਕੀਤੇ ਬਿਨਾਂ ਅੱਗੇ ਲੰਘਦੇ ਰਹੇ। ਟਰਾਲਾ ਚਾਲਕ ਨੇ ਦੱਸਿਆਂ ਕਿ ਅੱਗ ਸਾਰਟ ਸਰਕਟ ਨਾਲ ਲੱਗੀ ਹੈ ਤੇ ਅੱਗ ਲੱਗਣ ਤੋਂ ਤਰੁੰਤ ਬਾਅਦ ਫਾਇਰ ਬ੍ਰਿਗੇਡ ਦੇ ਦਫ਼ਤਰ ਵਿਖੇ ਫੋਨ ਕੀਤਾ ਗਿਆ ਪਰ ਪਰਾਲੀ ਨਾਲ ਭਰਿਆ ਟਰਾਲਾ ਸੜ ਕੇ ਸੁਆਹ ਹੋ ਗਿਆ।