(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਬਹੁਜਨ ਸਮਾਜ ਪਾਰਟੀ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਸੂਬਾ ਉਪ ਪ੍ਰਧਾਨ ਬਲਦੇਵ ਸਿੰਘ ਮਹਿਰਾ, ਸੂਬਾ ਜਨਰਲ ਸਕੱਤਰ ਜੋਗਾ ਸਿੰਘ ਪਨੌਦਿਆ, ਸੂਬਾ ਸਕੱਤਰ ਅਤੇ ਪਾਰਲੀਮੈਟ ਹਲਕਾ ਪਟਿਆਲਾ ਦੇ ਇੰਚਾਰਜ ਜਗਜੀਤ ਸਿੰਘ ਛੜਬੜ, ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਬਠੋਈ ਅਤੇ ਲੈਕਚਰਾਰ ਅਮਰ ਸਿੰਘ ਸੈਂਪਲਾ ਜ਼ਿਲ੍ਹਾ ਆਟੀ ਟੀ ਸੈਲ ਇੰਚਾਰਜ ਪਟਿਆਲਾ ਬੀਐਸਪੀ ਨੇ ਸਾਂਝੇ ਬਿਆਨ ਰਾਹੀਂ ਬਹੁਤ ਅਫਸੋਸ ਜ਼ਾਹਿਰ ਕੀਤਾ ਹੈ, ਕਿਉਕਿ ਰਾਜਪਾਲ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਵਿੱਚ ਜੋ ਆਪਸੀ ਖਿਚੋਤਾਣ ਚਲ ਰਹੀ ਹੈ, ਉਹ ਪੰਜਾਬ ਲਈ ਨੁਕਸਾਨ ਦੇਹ ਸਾਬਿਤ ਹੋ ਰਹੀ ਹੈ। (Banwari Lal Purohit)
ਇਹ ਵੀ ਪੜ੍ਹੋ : ਜੁਆਇੰਟ ਫੋਰਮ ਦੇ ਸੱਦੇ ’ਤੇ ਬਿਜਲੀ ਮੁਲਾਜ਼ਮਾਂ ਨੇ ਰੋਸ ਰੈਲੀ ਕੱਢੀ
ਰਾਜਪਾਲ ਪੰਜਾਬ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਗਾਇਆ ਹੋਇਆ ਹੈ ਅਤੇ ਮੁੱਖ ਮੰਤਰੀ ਪੰਜਾਬ ਆਮ ਆਦਮੀ ਪਾਰਟੀ ਤੋਂ ਹੈ। ਇਹ ਦੋਵੇਂ ਅਹੁਦੇ ਸੰਵਿਧਾਨ ਵਿਵਸਥਾ ਅਨੁਸਾਰ ਅਹਿਮ ਹਨ, ਭਾਰਤ ਦੀ ਸੁਪਰੀਮ ਕੋਰਟ ਵੱਲੋਂ ਵੀ ਦੋਵਾਂ ਨੂੰ ਹੀ ਇਕ ਦੂਜੇ ਦਾ ਆਪਣੇ ਖੇਤਰ ਵਿਚ ਰਹਿ ਕੇ ਕੰਮ ਕਰਨ ਅਤੇ ਸੰਵਿਧਾਨ ਅਨੁਸਾਰ ਕੰਮ ਕਰਨ ਲਈ ਪਿੱਛੇ ਜਿਹੇ ਕਿਹਾ ਗਿਆ ਸੀ।
ਮੁੱਖ ਮੰਤਰੀ ਪੰਜਾਬ, ਰਾਜਪਾਲ ਵੱਲੋਂ ਮੰਗੇ ਸੁਆਲਾਂ ਦੇ ਜੁਆਬ ਨਹੀਂ ਦੇ ਰਹੇ ਅਤੇ ਮੁੱਖ ਮੰਤਰੀ ਪੰਜਾਬ ਧਰਨਿਆਂ ਮੁਜਾਰਿਆਂ ਵਿਚ ਰਾਜਪਾਲ ਤੇ ਸੂਆਲ ਚੁਕਦੇ ਹਨ, ਇਹ ਪੰਜਾਬ ਲਈ ਸ਼ੁੱਭ ਸ਼ਗਨ ਨਹੀਂ ਹੈ, ਮੁੱਖ ਮੰਤਰੀ ਪੰਜਾਬ ਨੂੰ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਸੰਭਾਲ ਕੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨੀ ਚਾਹੀਦੀ ਹੈ, ਸਰਕਾਰੀ ਖਰਚੇ ਜੋ ਇਸ਼ਤਿਹਾਰ ਬਾਜ਼ੀ ਤੇ ਪੰਜਾਬ ਤੋਂ ਬਾਹਰ ਕੀਤੇ ਗਏ ਹਨ ਉਨ੍ਹਾਂ ਨੂੰ ਪੰਜਾਬ ਦੇ ਲੲਈ ਖ਼ਰਚਾ ਕਰਨਾ ਚਾਹੀਦਾ ਹੈ, ਤੇਲ ਤੇ ਵਧਾਇਆ ਵੈਟ ਵਾਪਿਸ ਲੈਣਾ ਚਾਹੀਦਾ ਹੈ ਇਸ ਨਾਲ ਹੋਰ ਮਹਿੰਗਾਈ ਵਧੇਗੀ, ਬੇਰੁਜ਼ਗਾਰੀ ਘਟਾਈ ਜਾਣੀ ਚਾਹੀਦੀ ਹੈ। ਪੰਜਾਬ ਵਿੱਚ ਜੋ ਥਾ ਥਾਂ ਮੁਜ਼ਾਹਰੇ ਹੋ ਰਹੇ ਹਨ ਉਨ੍ਹਾਂ ਨੂੰ ਤੁਰੰਤ ਸੁਣ ਕੇ ਉਨ੍ਹਾਂ ਦਾ ਹੱਲ ਕਰਨਾ ਚਾਹੀਦਾ ਹੈ, ਬੇਜ਼ਮੀਨੇ ਮਜ਼ਦੂਰਾਂ, ਨਰੇਗਾ ਵਰਕਰਾਂ, ਕੱਚੇ ਮੁਲਾਜ਼ਮਾਂ ਦੇ ਮਸਲੇ ਤੁਰੰਤ ਹੱਲ ਕੀਤੇ ਜਾਣ ਨਾ ਕਿ ਰਾਜਪਾਲ ਨਾਲ ਖਿਚੋਤਾਣ ਵਧਾਈ ਜਾਵੇ।