ਡੇਰਾ ਸੱਚਾ ਸੌਦਾ ਵਲੋਂ ਕੀਤੀ ਜਾਂਦੀ ਸੇਵਾ ਕਾਬਿਲੇ ਤਾਰੀਫ- ਪ੍ਰਧਾਨ ਜੇ.ਪੀ. ਗਰਗ | Water for birds
- ਸੱਚ ਕਹੂੰ ਇਕ ਇਹੋ ਜਿਹਾ ਅਖਬਾਰ ਜਿਹੜਾ ਪੜ੍ਹ ਸਕੇ ਪੁਰਾ ਪਰਿਵਾਰ : ਪ੍ਰਧਾਨ ਮਹਿੰਦਰ ਪਾਲ ਕਾਲੜਾ
- ਸੱਚ ਕਹੂੰ ਦੀ 21ਵੀਂ ਵਰੇਗੰਢ ਖੁਸ਼ੀ ਮੌਕੇ ਪੰਛੀਆਂ ਲਈ ਪਾਣੀ ਦੇ ਕਟੋਰੇ ਰੱਖਣ ਲਈ ਸਮੂਹ ਸਾਧ ਸੰਗਤ ਦਾ ਧੰਨਵਾਦ : ਚੇਅਰਮੈਨ ਸੰਜੀਵ ਗਰਗ | Water for birds
ਸਮਾਣਾ (ਸੁਨੀਲ ਚਾਵਲਾ)। ਸੱਚ ਕਹੂੰ ਦੀ 21ਵੀਂ ਵਰੇਗੰਢ ਮੌਕੇ ਬਲਾਕ ਸਮਾਣਾ ਦੇ ਸਾਧ ਸੰਗਤ ਵਲੋਂ ਬੇਜੁਬਾਨ ਪੰਛੀਆਂ ਲਈ 100 ਪਾਣੀ ਦੇ ਮਿੱਟੀ ਵਾਲੇ ਕਟੋਰੇ ਇਨਵਾਇਰਮੈਂਟ ਪਾਰਕ ਵਿੱਚ ਰੱਖੇ ਗਏ। ਇਸ ਮੌਕੇ ਇਨਵਾਇਰਮੈਂਟ ਪਾਰਕ ਦੇ ਪ੍ਰਧਾਨ ਜੇ.ਪੀ. ਗਰਗ,ਐਂਟੀ ਡਰੱਗ ਸੋਸ਼ਲ ਵੈਲਫੇਅਰ ਔਰਗਨਾਈਜੇਸ਼ਨ ਦੇ ਚੇਅਰਮੈਨ ਸੰਜੀਵ ਗਰਗ, ਹਲਵਾਈ ਯੂਨੀਅਨ ਦੇ ਪ੍ਰਧਾਨ ਤੇ ਬਹਾਵਲਪੁਰ ਮਹਸੰਗ ਦੇ ਵਾਈਸ ਪ੍ਰਧਾਨ ਮਹਿੰਦਰਪਾਲ ਕਾਲੜਾ ਤੇ ਰਾਜ ਕੁਮਾਰ ਬਾਂਸਲ ਇੰਸਾਂ ਵਲੋਂ ਮੁੱਖ ਮਹਿਮਾਨ ਵਜੋਂ ਪੁਜੇ।
ਇਸ ਮੌਕੇ ਸਮਾਜ ਸੇਵੀ ਇਨਵਾਇਰਮੈਂਟ ਪਾਰਕ ਦੇ ਪ੍ਰਧਾਨ ਜੇ.ਪੀ. ਗਰਗ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਮਾਨਵਤਾ ਭਲਾਈ ਦੇ ਕਾਰਜ ਚ ਹਮੇਸ਼ਾ ਹੀ ਮੋਹਰੀ ਰਿਹਾ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਕਿਸੇ ਪਹਿਚਾਣ ਦਾ ਮੋਹਤਾਜ ਨਹੀਂ ਇਨ੍ਹਾਂ ਸੇਵਾਦਾਰਾਂ ਦੀ ਮਾਨਵਤਾ ਪ੍ਰਤੀ ਸੇਵਾ ਦਾ ਕਾਰਜ ਬੋਲਦਾ ਹੈ, ਅੱਜ ਸੱਚ ਕਹੂੰ ਦੀ ਵਰੇਗੰਡ ਮੌਕੇ ਪਾਰਕ ਵਿੱਚ ਰੱਖੇ ਪਾਣੀ ਦੇ ਕਟੋਰੇ ਲਈ ਸਮੂਹ ਸਾਧ ਸੰਗਤ ਦਾ ਸਾਡੀ ਪੁਰੀ ਟੀਮ ਵਲੋਂ ਤਹਿਦਿਲੋ ਧੰਨਵਾਦ ਕਰਦੇ ਹਾਂ।
ਇਹ ਵੀ ਪੜ੍ਹੋ : ਪੰਜਾਬ ਦੇ ਹੈਰੀਟੇਜ ਫੈਸਟੀਵਲ ਦਾ ਐਲਾਨ ਅੱਜ, ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਕਰਨਗੇ ਲਾਂਚ
ਇਸ ਮੌਕੇ ਐਂਟੀ ਡਰੱਗ ਸੋਸ਼ਲ ਵੈਲਫੇਅਰ ਔਰਗਨਾਈਜੇਸ਼ਨ ਦੇ ਚੇਅਰਮੈਨ ਸੰਜੀਵ ਗਰਗ ਨੇ ਕਿਹਾ ਕਿ ਸਾਧ ਸੰਗਤ ਤੇ ਜਿਮੇਵਾਰਾਂ ਦਾ ਤਹਿਦਿਲੋ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਸ ਮੌਕੇ ਬੁਲਾਇਆ ਹੈ, ਸੱਚ ਕਹੂੰ ਦੀ 21ਵੀਂ ਵਰੇਗੰਢ ਦੀ ਸਾਰੀਆਂ ਨੂੰ ਬਹੁਤ ਮੁਬਾਰਕਬਾਦ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵਾਤਾਵਰਣ ਪ੍ਰੇਮੀ ਹਨ ਉਨ੍ਹਾਂ ਵਲੋਂ ਹਰ ਸਾਲ ਸੱਚ ਕਹੂੰ ਦੀ ਵਰੇਗੰਢ ਮੌਕੇ ਪਾਣੀ ਦੇ ਕਟੋਰੇ ਰੱਖੇ ਜਾਂਦੇ ਤੇ ਇਸ ਦੀ ਸਾਂਭ ਸੰਭਾਲ ਵੀ ਸੇਵਾਦਾਰ ਖੁਦ ਕਰਦੇ ਹਨ ਜੋ ਕਿ ਕਾਬਿਲੇ ਤਾਰੀਫ ਹੈ ਮੈਂ ਉਮੀਦ ਕਰਦਾ ਹਾਂ ਕਿ ਸੇਵਾਦਾਰ ਇਸੇ ਤਰ੍ਹਾਂ ਵਾਤਾਵਰਣ ਦੀ ਸੇਵਾ ਅੱਗੇ ਵੀ ਕਰਦੇ ਰਹਿਣਗੇ।
ਇਸ ਮੌਕੇ ਹਲਵਾਈ ਯੂਨੀਅਨ ਦੇ ਪ੍ਰਧਾਨ ਤੇ ਬਹਾਵਲਪੁਰ ਮਹਾਂਸੰਘ ਦੇ ਵਾਈਸ ਪ੍ਰਧਾਨ ਮਹਿੰਦਰਪਾਲ ਕਾਲੜਾ ਨੇ ਕਿਹਾ ਕਿ ਸੱਚ ਕਹੂੰ ਅਖਬਾਰ ਇਕ ਇਹੋ ਜਿਹਾ ਅਖਬਾਰ ਹੈ ਜੋ ਪੁਰਾ ਪਰਿਵਾਰ ਇਕ ਬੈਠ ਕੇ ਪੜ੍ਹ ਸਕਦਾ ਹੈ ਇਸ ਅਖਬਾਰ ਵਿੱਚ ਹਰੇਕ ਵਰਗ ਲਈ ਜਾਣਕਾਰੀ ਹੁੰਦੀ ਹੈ ਜਿਵੇਂ ਬੱਚਿਆਂ ਲਈ ਕਹਾਣੀਆਂ, ਨੌਜਵਾਨਾਂ ਲਈ ਨੌਕਰੀ ਤੇ ਵਪਾਰ ਲਈ ਜਾਣਕਾਰੀ, ਕਿਸਾਨਾਂ ਲਈ ਖੇਤੀ ਦੇ ਲਾਹੇਵੰਦ ਦੀ ਜਾਣਕਾਰੀ ਤੇ ਸਾਫ ਸੁਥਰੀ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਖੁਸ਼ੀ ਹੁੰਦੀ ਹੈ ਜਦੋ ਇਸ ਮੌਕੇ ਵੀ ਮਾਨਵਤਾ ਦੇ ਕਾਰਜ ਕੀਤੇ ਜਾਂਦੇ ਹਨ ਇਸ ਸੇਵਾਦਾਰਾਂ ਵਲੋਂ ਕੀਤਾ ਜਾ ਰਿਹਾ ਕਾਰਜ ਲਈ ਜਿੰਨੀ ਵੀ ਤਾਰੀਫ ਕੀਤੀ ਜਾਵੇ ਘੱਟ ਹੈ।
100 ਪਾਣੀ ਦੇ ਕਟੋਰੇ ਰੱਖੇ
ਇਸ ਮੌਕੇ ਬਲਾਕ ਪ੍ਰੇਮੀ ਸੇਵਕ ਲਲਿਤ ਇੰਸਾਂ ਨੇ ਕਿਹਾ ਕਿ ਸੱਚ ਕਹੂੰ ਦੀ 21 ਵੀਂ ਵਰੇਗੰਢ ਮੌਕੇ ਸਮੂਹ ਸਾਧ ਸੰਗਤ ਵਲੋਂ 100 ਪਾਣੀ ਦੇ ਕਟੋਰੇ ਰੱਖੇ ਗਏ। ਇਸ ਦਾ ਸ਼ੁੱਭ ਆਰੰਭ ਇਨਵਾਇਰਮੈਂਟ ਪਾਰਕ ਤੋਂ ਸ਼ੁਰੂ ਹੋ ਕੇ ਅੱਗਰਵਾਲ ਗਊਸ਼ਾਲਾ, ਸ਼ਮਸ਼ਾਨ ਘਾਟ, ਸਤੀ ਮਾਤਾ ਮੰਦਿਰ, ਤਹਿਸੀਲ ਪਾਰਕ, ਪੰਚ ਮੁੱਖੀ ਮੰਦਿਰ ਤੇ ਹੋਰ ਥਾਵਾਂ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਸਾਧ ਸੰਗਤ ਵਲੋਂ ਰੱਖੇ ਪਾਣੀ ਦੇ ਕਟੋਰੀਆਂ ਦੀ ਸਾਂਭ ਸੰਭਾਲ ਵੀ ਕੀਤੀ ਜਾਵੇਗੀ ਰੋਜ਼ਾਨਾ ਪਾਣੀ ਤੇ ਦਾਣੇ ਦੀ ਸੇਵਾ ਕੀਤੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜ ਕੁਮਾਰ ਬਾਂਸਲ ਇੰਸਾਂ, ਪੱਤਰਕਾਰ ਹਰਜਿੰਦਰ ਜਵੰਧਾ, ਬੀ.ਕੇ. ਗਰਗ, ਲਾਈਨ ਲਵ ਗੋਇਲ, ਸਮੂਹ ਜਿੰਮੇਵਾਰ ਤੇ ਸਾਧ ਸੰਗਤ ਜੋਨ 1,2,3,4,5, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫ਼ੇਅਰ ਫੋਰਸ ਵਿੰਗ ਦੇ ਸੇਵਾਦਾਰ ਸਣੇ ਸਾਧ ਸੰਗਤ ਹਾਜਰ ਸੀ।