ਜਾਨੀ ਨੁਕਸਾਨ ਤੋਂ ਹੋਇਆ ਬਚਾਅ (Accident)
(ਸੱਚ ਕਹੂੰ ਨਿਊਜ਼) ਲੁਧਿਆਣਾ। ਇੱਥੇ ਅੱਜ ਸੁਵੱਖਤੇ ਹੀ ਇੱਕ ਪਨਬੱਸ ਉਸਾਰੀ ਅਧੀਨ ਪਿੱਲਰ ਨਾਲ ਟਕਰਾ ਗਈ। ਜਿਸ ਕਾਰਨ ਭਾਵੇਂ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। (Accident) ਜਾਣਕਾਰੀ ਦਿੰਦਿਆਂ ਬੱਸ ’ਚ ਸਵਾਰ ਮਨੀਸ ਨੇ ਦੱਸਿਆ ਕਿ ਪਨਬਸ ਦੀ ਬੱਸ ਫਿਰੋਜ਼ਪੁਰ ਤੋਂ ਪਟਿਆਲਾ ਵੱਲ ਜਾ ਰਹੀ ਸੀ। ਜਿਸ ’ਚ ਉਸ ਸਮੇਤ 60 ਦੇ ਕਰੀਬ ਸਵਾਰੀਆਂ ਸਵਾਰ ਸਨ ਪਰ ਬੱਸ ਜਿਉਂ ਹੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਗੇਟ ਨੰਬਰ 2 ਦੇ ਸਾਹਮਣੇ ਪਹੁੰਚੀ ਤਾਂ ਇੱਕਦਮ ਹੀ ਬੇਕਾਬੂ ਹੋ ਕੇ ਓਵਰਬਰਿੱਜ ਦੇ ਉਸਾਰੀ ਅਧੀਨ ਪਿੱਲਰ ਵਿੱਚ ਜਾ ਵੱਜੀ।
ਇਹ ਵੀ ਪੜ੍ਹੋ : ਭਾਜਪਾ ਆਗੂ ਦੇ ਘਰ ਚੋਰੀ ਕਰਨ ਦੇ ਦੋਸ਼ ’ਚ ਭਗੌੜੇ ਨੂੰ ਦਬੋਚਿਆ
ਜਿਸ ਕਾਰਨ ਬੱਸ ’ਚ ਸਵਾਰ ਸਵਾਰੀਆਂ ਅੰਦਰ ਹੜਕੰਪ ਮੱਚ ਗਿਆ। ਬੱਸ ਦੇ ਕੰਡਕਟਰ ਜਸਪਾਲ ਸਿੰਘ ਮੁਤਾਬਕ ਬੱਸ ਦੇ ਬੇਕਾਬੂ ਹੋ ਕੇ ਪਿੱਲਰ ਨਾਲ ਟਕਰਾਉਣ ਦਾ ਕਾਰਨ ਪਟਾ ਟੁੱਟਣਾ ਹੈ। ਉਨਾਂ ਦੱਸਿਆ ਕਿ ਇਸ ਹਾਦਸੇ ਦੌਰਾਨ ਕਿਸੇ ਵੀ ਤਰਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਬੱਸ ਦਾ ਅਗਲਾ ਹਿੱਸਾ ਬੁਰੀ ਤਰਾਂ ਨਾਲ ਨੁਕਸਾਨਿਆ ਗਿਆ। ਉਨਾਂ ਦੱਸਿਆ ਕਿ ਇਸ ਹਾਦਸੇ ਵਿੱਚ ਬੱਸ ਡਰਾਇਵਰ ਦੇ ਪੱਟ ’ਤੇ ਸੱਟ ਲੱਗੀ ਹੈ ਜਦਕਿ ਕੁੱਝ ਹੋਰ ਸਵਾਰੀਆਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ ਹਨ।