ਭਾਜਪਾ ਆਗੂ ਗੁਰਪਰਵੇਜ ਸਿੰਘ ਸ਼ੈਲੇ ਸੰਧੂ ਖ਼ੁਦ ਰੇਹੜੀ ਚਲਾ ਪਹੁੰਚੇ | Municipal Council President
ਗੁਰੂਹਰਸਹਾਏ (ਵਿਜੈ ਹਾਂਡਾ)। ਗੁਰੂਹਰਸਹਾਏ ਦੇ ਸ਼ਹਿਰੀ ਹਦੂਦ ਅੰਦਰ ਪੈਂਦੇ ਕਈ ਵਾਰਡਾਂ ਦੇ ਲੋਕਾਂ ਨੂੰ ਸੀਵਰੇਜ ਦੇ ਗੰਦੇ ਪਾਣੀ ਤੇ ਜਗਾਂ ਜਗਾਂ ਲੱਗੇ ਗੰਦਗੀ ਦੇ ਢੇਰਾਂ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ ਤੇ ਹਾਲਾਤਾਂ ਬਦ ਤੋਂ ਬਦਤਰ ਬਣੇ ਹੋਏ ਹਨ ਤੇ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ। ਵਾਰਡ ਨੰਬਰ ਤਿੰਨ ਭੱਠਾ ਬਸਤੀ ਤੇ ਚਾਰ ਨੰਬਰ ਵਾਰਡ ਗੁਰੂ ਕਰਮ ਸਿੰਘ ਵਾਲੀ ਦੀ ਜੇਕਰ ਗੱਲ ਕਰ ਲਈ ਜਾਵੇ ਤਾਂ ਇਹਨਾਂ ਵਾਰਡਾਂ ਵਿੱਚ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਬਿਲੱਕੁਲ ਠੱਪ ਹੋ ਚੁੱਕੀ ਹੈ ਤੇ ਸੀਵਰੇਜ ਦਾ ਗੰਦਾ ਪਾਣੀ ਗਲੀਆਂ ਵਿੱਚ ਖੜ੍ਹਾ ਹੋ ਜਾਣ ਕਾਰਨ ਰਾਹਗੀਰਾਂ ਤੇ ਇਹਨਾਂ ਘਰਾਂ ਦੇ ਵਾਸੀਆਂ ਲਈ ਵੱਡੀ ਮੁਸੀਬਤ ਬਣਿਆ ਹੋਇਆ ਹੈ ।
ਇਹ ਵੀ ਪੜ੍ਹੋ : ਕੁਲਦੀਪ ਸਿੰਘ ਧਾਲੀਵਾਲ ਦਾ ਕੱਦ ਘਟਿਆ, ਲਾਲਜੀਤ ਭੁੱਲਰ ’ਤੇ ਮੁੱਖ ਮੰਤਰੀ ਹੋਏ ਮਿਹਰਬਾਨ
ਉਧਰ ਭਾਜਪਾ ਆਗੂ ਗੁਰਪਰਵੇਜ ਸਿੰਘ ਸ਼ੈਲੇ ਸੰਧੂ ਵਲੋਂ ਵਾਰਡ ਵਾਸੀਆਂ ਨੂੰ ਨਾਲ ਲੈ ਕੇ ਨਗਰ ਕੌਂਸਲ ਪ੍ਰਧਾਨ ਦੇ ਘਰ ਮੂਹਰੇ ਗੰਦਗੀ ਵਾਲੀਆਂ ਰੇਹੜੀਆਂ ਲੈ ਕੇ ਧਰਨਾ ਲਾ ਦਿੱਤਾ ਗਿਆ ਤੇ ਕਿਹਾ ਕਿ ਗੁਰੂਹਰਸਹਾਏ ਦੇ ਸ਼ਹਿਰ ਅੰਦਰ ਸਫ਼ਾਈ ਵਿਵਸਥਾ ਦਾ ਬਹੁਤ ਬੁਰਾ ਹਾਲ ਹੈ ਤੇ ਲੋਕਾਂ ਦਾ ਜਿਊਣਾ ਦੁੱਭਰ ਹੋ ਚੁੱਕਿਆਂ ਹੈ। ਉਹਨਾਂ ਕਿਹਾ ਸ਼ਹਿਰ ਅੰਦਰ ਕਨੂੰਨ ਵਿਵਸਥਾ ਤੇ ਸਫ਼ਾਈ ਵਿਵਸਥਾ ਬਿਲਕੁਲ ਫੇਲ੍ਹ ਹੋਈ ਪਈ ਹੈ ਤੇ ਲੋਕਾਂ ਨੂੰ ਸਹੂਲਤਾਂ ਦੇ ਨਾਂਅ ਤੇ ਸਿਰਫ ਲਾਰੇ ਮਿਲ ਰਹੇ ਹਨ।