ਸ਼ਹੀਦ ਸਹਿਜਪਾਲ ਸਿੰਘ ਨੂੰ ਪਿਤਾ ਨੇ ਦਿੱਤੀ ਅੰਤਿਮ ਵਿਦਾਈ, ਫੋਜੀ ਸਨਮਾਨਾਂ ਨਾਲ ਕੀਤਾ ਸਸਕਾਰ | Hero of Punjab
ਸਮਾਣਾ (ਸੁਨੀਲ ਚਾਵਲਾ)। ਅਸਾਮ ਚ ਡਿਊਟੀ ਦੌਰਾਨ ਸ਼ਹੀਦ ਹੋਏ ਸਹਿਜਪਾਲ ਸਿੰਘ ਦਾ ਸ਼ਰੀਰ ਨੂੰ ਅੱਜ ਉਨ੍ਹਾਂ ਦੇ ਪਿੰਡ ਰੰਧਾਵਾ ਵਿਖੇ 10 ਵਜੇ ਦੇ ਕਰੀਬ ਪਹੁੰੰਚਿਆ, ਸਹਿਜਪਾਲ ਨੂੰ ਵੇਖੇ ਜਿੱਥੇ ਮਾਤਾ ਪਰਮਜੀਤ ਕੌਰ ਪਿਤਾ ਅਮਰਜੀਤ ਸਿੰਘ ਦਾ ਰੋ ਰੋ ਬੁਰਾ ਹਾਲ ਹੋਇਆ ਉਥੇ ਹੀ ਪਿੰਡ ਦੇ ਹਰੇਕ ਵਿਅਕਤੀ ਦੇ ਅੱਖਾਂ ਵਿਚ ਹੰਜੂ ਵੇਖੇ ਗਏ । ਅੰਤਿਮ ਦਰਸ਼ਨਾਂ ਤੋਂ ਬਾਅਦ ਸ਼ਹੀਦ ਸਹਿਜਪਾਲ ਸਿੰਘ ਦਾ ਸਥਾਨਕ ਸ਼ਮਸ਼ਾਨ ਘਾਟ ਵਿਖੇ ਫੌਜੀ ਸਨਮਾਨਾ ਨਾਲ ਸਸਕਾਰ ਕੀਤਾ ਗਿਆ। ਸ਼ਹੀਦ ਸਹਿਜਪਾਲ ਸਿੰਘ 2015 ਵਿਚ ਭਾਰਤੀ ਸੈਣਾ ਵਿਚ ਭਰਤੀ ਹੋਇਆ ਸੀ ਤੇ ਉਸਦਾ ਛੋਟਾ ਭਰਾ ਵੀ ਅਮ੍ਰਿਤਪਾਲ ਸਿੰਘ ਦੇਸ਼ ਦੀ ਸੇਵਾ ਕਰ ਰਿਹਾ ਹੈ।
ਇਸ ਮੌਕੇ ਸ਼ਹੀਦ ਸਹਿਜਪਾਲ ਸਿੰਘ ਦੇ ਪਿਤਾ ਅਮਰਜੀਤ ਸਿੰਘ ਨੇ ਕਿਹਾ ਕਿ ਸਾਨੂੰ ਸਾਡੇ ਮੁੰਡੇ ਤੇ ਮਾਨ ਹੈ ਜਿਹੜਾ ਦੇਸ਼ ਲਈ ਸ਼ਹੀਦ ਹੋ ਗਿਆ। ਇਸ ਦੌਰਾਨ ਸ਼ਹੀਦ ਦੇ ਭਰਾ ਅਮ੍ਰਿਤਪਾਲ ਸਿੰਘ ਨੇ ਕਿਹਾ ਕਿ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਜਿਹੜਾ ਦੇਸ਼ ਲਈ ਸ਼ਹੀਦ ਹੋਇਆ ਹੈ ਉਸ ਦੀ ਕਮੀ ਪੁਰੀ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਵੱਡੇ ਵੀਰ ਨੂੰ ਵੇਖ ਹੀ ਦੇਸ਼ ਦੀ ਸੇਵਾ ਦਾ ਜਜਬਾ ਪੈਦਾ ਹੋਇਆ ਤੇ ਉਸ ਨੂੰ ਵੇਖ ਹੀ ਫੋਜ਼ ਵਿਚ ਭਰਤੀ ਹੋਇਆ ਹਾਂ, ਵੱਡੇ ਵੀਰ ਦੇ ਹੁੰਦੇ ਹੋਈ ਕਿਸੇ ਤਰ੍ਹਾਂ ਦੀ ਕੋਈ ਥੋੜ ਨਹੀਂ ਹੋਈ।
ਇਹ ਵੀ ਪੜ੍ਹੋ : ਬਹੁਤੀਆਂ ਸਰਪੰਚ ਔਰਤਾਂ ਦੇ ਪਤੀ ਹੀ ਕਰਦੇ ਨੇ ਅਸਲ ਸਰਪੰਚੀ
ਇਸ ਮੌਕੇ ਕੈਬਨਿਟ ਮੰਤਰੀ ਚੇਤਨ ਸਿਘ ਜ਼ੌੜਾਮਾਜਰਾ ਨੇ ਕਿਹਾ ਕਿ ਸ਼ਹੀਦ ਸਹਿਜਪਾਲ ਸਿੰਘ ਨੂੰ ਸਜਦਾ ਕਰਦਾ ਹੈ ਜਿਸ ਨੇ ਆਪਣੇ ਦੇਸ਼ ਦੀ ਸੇਵਾ ਕਰਦੇ ਹੋਏ ਸ਼ਹੀਦ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਪਰਿਵਾਰ ਨੂੰ ਸਨਮਾਨ ਰਾਸ਼ੀ ਦਿੱਤੀ ਜਾਵੇਗੀ ਤੇ ਇਸ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ।