ਇੱਕ ਸਾਲ ਵਿੱਚ ਬਣ ਕੇ ਤਿਆਰ ਹੋ ਜਾਵੇਗੀ (CM Bhagwant Mann)
(ਸੱਚ ਕਹੂੰ ਨਿਊਜ਼) ਦਿੜ੍ਹਬਾ। ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਸੋਮਵਾਰ ਨੂੰ ਦਿੜਬਾ ਪ੍ਰੋਗਰਾਮ ਵਿੱਚ ਪਹੁੰਚੇ। ਉਨਾਂ ਦਿੜ੍ਹਬਾ ਤੇ ਚੀਮਾ ਵਿਖੇ ਤਹਿਸੀਲ ਤੇ ਸਬ-ਤਹਿਸੀਲ ਕੰਪਲੈਕਸ ਦੇ ਨੀਂਹ ਪੱਥਰ ਰੱਖੇ। ਉਨਾਂ ਕਿਹਾ ਕਿ ਤੈਅ ਸਮੇਂ ‘ਚ ਇਹ ਸ਼ਾਨਦਾਰ ਕੰਪਲੈਕਸ ਲੋਕ ਸਮਰਪਿਤ ਕਰ ਦਿੱਤੇ ਜਾਣਗੇ। ਮਾਨ ਦੇ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਹੋਰ ਮੰਤਰੀ ਅਤੇ ਵਿਧਾਇਕ ਵੀ ਪ੍ਰੋਗਰਾਮ ਵਿੱਚ ਪਹੁੰਚੇ। ਮਾਨ ਨੇ ਕਿਹਾ ਕਿ ਦਿੜ੍ਹਬਾ ਤਹਿਸੀਲ ਕੰਪਲੈਕਸ ਦੀ ₹10.53 Cr. ਲਾਗਤ ਸੀ ਪਰ ਅਸੀਂ ₹9.6 Cr. ਨਾਲ ਬਣਾ ਰਹੇ ਹਾਂ। ਲਗਭਗ ₹1.50 Cr. ਇੱਕ ਤਹਿਸੀਲ ਕੰਪਲੈਕਸ ਤੋਂ ਬਚਾ ਰਹੇ ਹਾਂ। ਇਹੀ ਫ਼ਰਕ ਹੈ ਇਮਾਨਦਾਰ ਸਰਕਾਰ ਦਾ।
ਅੱਜ ਦਿੜ੍ਹਬਾ ਤੇ ਚੀਮਾ ਵਿਖੇ ਤਹਿਸੀਲ ਤੇ ਸਬ-ਤਹਿਸੀਲ ਕੰਪਲੈਕਸ ਦੇ ਨੀਂਹ ਪੱਥਰ ਰੱਖੇ…ਤੈਅ ਸਮੇਂ ‘ਚ ਇਹ ਸ਼ਾਨਦਾਰ ਕੰਪਲੈਕਸ ਲੋਕ ਸਮਰਪਿਤ ਕਰ ਦਿੱਤੇ ਜਾਣਗੇ…ਇੱਕੋ ਛੱਤ ਥੱਲੇ ਸਾਰੇ ਕੰਮ ਹੋਣਗੇ…
ਸਾਡੀ ਸਰਕਾਰ ਲੋਕਾਂ ਦੀ ਖੱਜਲ-ਖੁਆਰੀ ਖ਼ਤਮ ਕਰਨ ਲਈ ਵਚਨਬੱਧ ਹੈ…ਲੋਕਾਂ ਦੀ ਸਰਕਾਰ ਲੋਕ ਸਹੂਲਤਾਂ ਲਗਾਤਾਰ ਲੋਕਾਂ ਦੇ ਦੁਆਰ ਪਹੁੰਚਾ ਰਹੀ ਹੈ… pic.twitter.com/gCN55I21pG— Bhagwant Mann (@BhagwantMann) May 22, 2023
ਇਹ ਵੀ ਪੜ੍ਹੋ : RBI ਦਾ ਵੱਡਾ ਐਲਾਨ : ਚਾਰ ਮਹੀਨਿਆਂ ਬਾਅਦ ਵੀ ਚੱਲਣਗੇ 2000 ਦੇ ਨੋਟ
ਮਾਨ (CM Bhagwant Mann) ਨੇ ਕਿਹਾ ਹੁਣ ਲੋਕਾਂ ਨੂੰ ਵੱਖ-ਵੱਖ ਥਾਂ ਜਾਣ ਦੀ ਲੋੜ ਨਹੀਂ ਪਵੇਗੀ ਹੁਣ ਇੱਕੋ ਛੱਤ ਥੱਲੇ ਸਾਰੇ ਕੰਮ ਹੋਣਗੇ। ਉਨਾਂ ਕਿਹਾ ਸਾਡੀ ਸਰਕਾਰ ਲੋਕਾਂ ਦੀ ਖੱਜਲ-ਖੁਆਰੀ ਖ਼ਤਮ ਕਰਨ ਲਈ ਵਚਨਬੱਧ ਹੈ। ਇਹ ਲੋਕਾਂ ਦੀ ਸਰਕਾਰ ਲੋਕ ਸਹੂਲਤਾਂ ਲਗਾਤਾਰ ਲੋਕਾਂ ਦੇ ਦੁਆਰ ਪਹੁੰਚਾ ਰਹੀ ਹੈ। ਆਪਣੇ ਸੰਬੋਧਨ ਵਿੱਚ ਸੀਐਮ ਮਾਨ ਨੇ ਪਿਛਲੀਆਂ ਸਰਕਾਰਾਂ ਦੇ ਮੁੱਖ ਮੰਤਰੀਆਂ ਦੀ ਕਾਰਜਪ੍ਰਣਾਲੀ ‘ਤੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਹੁਣ ਤੱਕ ਪੰਜਾਬ ਦਾ ਸਰਕਾਰੀ ਖਜ਼ਾਨਾ ਖਾਲੀ ਹੋਣ ਦਾ ਰਾਗ ਅਲਾਪਿਆ ਜਾ ਰਿਹਾ ਸੀ। ਪਰ ਉਨਾਂ ਨੇ ਕਦੇ ਖਜ਼ਾਨਾ ਖਾਲੀ ਹੋਣ ਬਾਰੇ ਨਹੀਂ ਕਿਹਾ। ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਖਜ਼ਾਨਾ ਭਰਿਆ ਹੋਇਆ ਹੈ। ਪੰਜਾਬ ਸਰਕਾਰ ਜੋ ਵੀ ਕੰਮ ਕਰਦੀ ਹੈ, ਪੈਸੇ ਬਚਾ ਕੇ ਕਰ ਰਹੀ ਹੈ।