ਗੁਆਨਾ ’ਚ ਗਰਲਜ਼ ਹੌਸਟਲ ’ਚ ਅੱਗ ਲੱਗਣ ਨਾਲ 20 ਵਿਦਿਆਰਥਣਾਂ ਦੀ ਮੌਤ

America News
ਜਾਰਜ ਟਾਊਨ (ਏਜੰਸੀ)। ਸਾਉਥ ਅਮਰੀਕਾ ਦੇਸ਼ ਗੁਆਨਾ ਦੇ ਇੱਕ ਸਕੂਲ ਦੇ ਗਰਲਜ਼ ਹੌਸਟਲ ’ਚ ਐਤਵਾਰ ਦੇਰ ਰਾਤ ਅੱਗ ਲੱਗ ਗਈ। ਏਐੱਫਪੀ ਮੁਤਾਬਿਕ ਹਾਦਸੇ ’ਚ 20 ਵਿਦਿਆਰਥਣਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਇਹ ਅੰਕੜਾ ਵੱਧ ਵੀ ਸਕਦਾ ਹੈ। ਕਈ ਲੋਕਾਂ ਦੇ ਜਖਮੀ ਹੋਣ ਦੀ ਵੀ ਖ਼ਬਰ ਹੈ। ਅੱਗ ਲੱਗਣ ਦੀ ਵਜ੍ਹਾ ਫਿਲਹਾਸ ਸਾਹਮਣੇ ਨਹੀਂ ਆਈ ਹੈ। ਲੋਕਲ ਮੀਡੀਆ ਮੁਤਾਬਿਕ, ਅੱਗ ਮਹਿਦਾ ਸੈਕੇਂਡਰੀ ਸਕੂਲ ਦੇ ਹੌਸਟਲ ’ਚ ਲੱਗੀ ਹੈ।

ਇਹ ਵੀ ਪੜ੍ਹੋ : ਲੁਧਿਆਣਾ ’ਚ ਤੇਜ਼ ਰਫਤਾਰ ਕਾਰ ਨੇ ਲਈ 3 ਨੌਜਵਾਨਾਂ ਦੀ ਜਾਨ

ਹਾਦਸੇ ਸਮੇਂ ਵਿਦਿਆਰਥਣਾਂ ਸੋ ਰਹੀਆਂ ਸਨ। ਮੌਕੇ ’ਤੇ ਮੌਜ਼ੂਦ ਅਧਿਕਾਰੀਆਂ ਮੁਤਾਬਿਕ, ਕਈ ਵਿਦਿਆਰਥਣਾਂ ਹੁਣ ਵੀ ਅੰਦਰ ਫਸੀਆਂ ਹੋਈਆਂ ਹਨ। ਸੋਸ਼ਲ ਮੀਡੀਆ ’ਤੇ ਹਾਦਸੇ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ’ਚ ਦੇਖਿਆ ਜਾ ਸਕਦਾ ਹੈ ਕਿ ਮੌਕੇ ’ਤੇ ਫਾਇਰ ਬਿ੍ਰਗੇਡ ਵਿਭਾਗ ਦੀਆਂ ਗੱਡੀਆਂ ਅਤੇ ਐਂਬੁਲੈਂਸ ਮੌਜ਼ੂਦ ਹਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲੈ ਜਾਇਆ ਜਾ ਰਿਹਾ ਹੈ।