ਅਮੀਰੀ ਤੇ ਸਿਆਸਤ ਦਾ ਨਸ਼ਾ
ਲਖਨਊ ‘ਚ ਸਿਆਸੀ ਪਰਿਵਾਰ ਨਾਲ ਸਬੰਧਤ ਇੱਕ ਨੌਜਵਾਨ ਤੇ ਉਸਦੇ ਸਾਥੀ ਨੇ ਸ਼ਰਾਬ ਦੇ ਨਸ਼ੇ ‘ਚ ਆਪਣੀ ਕਾਰ ਰੈਣ ਬਸੇਰੇ ‘ਚ ਸੁੱਤੇ ਮਜ਼ਦੂਰਾਂ ਉੱਤੇ ਚਾੜ੍ਹ ਦਿੱਤੀ ਜਿਸ ਨਾਲ ਚਾਰ ਮਜ਼ਦੁਰਾਂ ਦੀ ਮੌਤ ਹੋ ਗਈ ਹਿਰਦੇ ਵਲੂੰਧਰਨ ਵਾਲੀ ਇਹ ਘਟਨਾ ਸਿਰਫ਼ ਸ਼ਰਾਬ ਦੇ ਨਸ਼ੇ ਦਾ ਹੀ ਨਤੀਜਾ ਨਹੀਂ ਸਗੋਂ ਅਮੀਰੀ ਤੇ ਸੱਤਾ ਦੇ ਨਸ਼ੇ ਦਾ ਵੀ ਨਤੀਜਾ ਹੈ ਨੌਜਵਾਨ ਸੱਤਾਧਾਰੀ ਪਾਰਟੀ ਸਪਾ ਦੇ ਸਾਬਕਾ ਵਿਧਾਇਕ ਦਾ ਪੁੱਤਰ ਹੈ ਦੇਸ਼ ਅੰਦਰ ਵਾਪਰਨ ਵਾਲੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ
ਕਈ ਫ਼ਿਲਮੀ ਹਸਤੀਆਂ ਤੇ ਕਈ ਅਮੀਰਜ਼ਾਦੇ ਪਹਿਲਾਂ ਵੀ ਕਈ ਸੜਕਾਂ ਕਿਨਾਰੇ ਸੁੱਤੇ ਪਏ ਜਾਂ ਰਾਹ ਲੰਘਦੇ ਲੋਕਾਂ ਨੂੰ ਦਰੜ ਚੁੱਕੇ ਹਨ ਅਜੇ ਪਿਛਲੇ ਮਹੀਨਿਆਂ ਦੀ ਗੱਲ ਹੈ ਕਿ ਬਿਹਾਰ ‘ਚ ਇੱਕ ਵਿਧਾਇਕ ਦੇ ਪਤੀ ਨੇ ਸਾਈਡ ਨਾ ਮਿਲਣ ‘ਤੇ ਇੱਕ ਕਾਰ ਸਵਾਰ ਨੂੰ ਗੋਲੀਆਂ ਨਾਲ ਭੁੰਨ ਸੁੱÎਟਿਆ ਸਿਆਸੀ ਪਹੁੰਚ ਵਾਲੇ ਵਿਅਕਤੀਆਂ ਖਿਲਾਫ਼ ਕਾਰਵਾਈ ਸੌਖੀ ਨਹੀਂ ਹੁੰਦੀ ਮੀਡੀਆ ‘ਚ ਮਾਮਲਾ ਆ ਜਾਣ ਜਾਂ ਵਿਰੋਧੀ ਪਾਰਟੀ ਵੱਲੋਂ ਰੌਲਾ ਪਾਉਣ ਨਾਲ ਜ਼ਰੂਰ ਗ੍ਰਿਫ਼ਤਾਰੀਆਂ ਹੋ ਜਾਂਦੀਆਂ ਹਨ
ਪਰ ਮਗਰੋਂ ਪੁਲਿਸ ਵੱਲੋਂ ਪੈਰਵੀ ਇਸ ਢੰਗ ਨਾਲ ਕੀਤੀ ਜਾਂਦੀ ਹੈ ਕਿ ਦੋਸ਼ੀ ਸਬੂਤਾਂ ਦੀ ਘਾਟ ਕਾਰਨ ਕਿਸੇ ਨਾ ਕਿਸੇ ਤਰੀਕੇ ਸਜ਼ਾ ਤੋਂ ਬਚ ਜਾਂਦੇ ਹਨ ਜੇਕਰ ਪਹਿਲਾਂ ਵਾਪਰੀਆਂ ਘਟਨਾਵਾਂ ਤੋਂ ਸਬਕ ਲਿਆ ਜਾਂਦਾ ਤਾਂ ਲਖਨਊ ਵਾਲੀ ਘਟਨਾ ਦੁਬਾਰਾ ਨਾ ਵਾਪਰਦੀ ਘਟਨਾ ਦਾ ਇਹ ਪੱਖ ਵੀ ਬੜਾ ਚਿੰਤਾ ਵਾਲਾ ਹੈ ਕਿ ਨੌਜਵਾਨ ਪੀੜ੍ਹੀ ਨਸ਼ਿਆਂ ‘ਚ ਪੈ ਕੇ ਸਮਾਜ ‘ਚ ਮਾੜੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੀ ਹੈ ਨਵੀਂ ਪੀੜ੍ਹੀ ਤੇ ਪੁਰਾਣੀ ਪੀੜ੍ਹੀ ਦਰਮਿਆਨ ਪਹਿਲਾਂ ਵਾਲਾ ਤਾਲਮੇਲ ਭÎਰਿਆ ਸਬੰਧ ਨਹੀਂ ਰਿਹਾ, ਮਾਪੇ ਬੱਚਿਆਂ ਦੀ ਸਹੀ ਦੇਖਭਾਲ ਨਹੀਂ ਕਰ ਰਹੇ ਬੱਚੇ ਨਸ਼ੇ ਤੇ ਮਾੜੀ ਸੰਗਤ ਕਾਰਨ ਅਪਰਾਧੀ ਰੁਚੀਆਂ ਦਾ ਸ਼ਿਕਾਰ ਹੋ ਰਹੇ ਹਨ
ਕੌਮੀ ਮਾਰਗਾਂ ‘ਤੇ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਲਈ ਸੁਪਰੀਮ ਕੋਰਟ ਨੂੰ ਸਖ਼ਤ ਫੈਸਲਾ ਲੈਣਾ ਪਿਆ
ਚੋਰੀਆਂ ਡਕੈਤੀਆਂ ‘ਚ ਵੱਡੇ ਘਰਾਂ ਦੇ ਕਾਕਿਆਂ ਦੀ ਸ਼ਮੂਲੀਅਤ ਦੀਆਂ ਅਣਗਿਣਤ ਮਿਸਾਲਾਂ ਹਨ ਲਖਨਊ ਦੀ ਘਟਨਾ ਨੂੰ ਕਾਨੂੰਨ ਤੇ ਵਿਵਸਥਾ ਦੇ ਨਾਲ-ਨਾਲ ਇਸ ਦੇ ਸਮਾਜਿਕ ਤੇ ਸੱਭਿਆਚਾਰਕ ਪੱਖ ਨੂੰ ਵੀ ਵਿਚਾਰਨ ਦੀ ਜ਼ਰੂਰਤ ਹੈ ਮਹਾਂਨਗਰਾਂ ਤੇ ਵੱਡੇ ਸ਼ਹਿਰਾਂ ‘ਚ ਸਰਕਾਰ ਪੱਬ ਕਲਚਰ ਨੂੰ ਹੱਲਾਸ਼ੇਰੀ ਦੇ ਰਹੀ ਹੈ ਸ਼ਰਾਬ ਪੀਣ ਵਾਲੇ ਅਹਾਤਿਆਂ ਨੂੰ ਧੜਾਧੜ ਮਨਜ਼ੂਰੀ ਦਿੱਤੀ ਜਾ ਰਹੀ ਹੈ ਕੌਮੀ ਮਾਰਗਾਂ ‘ਤੇ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਲਈ ਸੁਪਰੀਮ ਕੋਰਟ ਨੂੰ ਸਖ਼ਤ ਫੈਸਲਾ ਲੈਣਾ ਪਿਆ ਸ਼ਰਾਬ ਦੀ ਖ਼ਪਤ ਤੇਜ਼ ਰਫ਼ਤਾਰ ਨਾਲ ਵਧ ਰਹੀ ਹੈ ਪਰ ਸਰਕਾਰ ਵੱਲੋਂ ਨੌਜਵਾਨ ਪੀੜ੍ਹੀ ਦਾ ਮਾਰਗਦਰਸ਼ਨ ਕਰਨ ਲਈ ਕੋਈ ਯਤਨ ਨਜ਼ਰ ਨਹੀਂ ਆ ਰਿਹਾ
ਸਰਕਾਰ ਸਮਾਜਿਕ ਮਸਲਿਆਂ ‘ਤੇ ਇਸ ਤਰ੍ਹਾਂ ਚੁੱਪ ਨਜ਼ਰ ਆ ਰਹੀ ਹੈ ਜਿਵੇਂ ਸਮਾਜਿਕ ਮਸਲੇ ਸਰਕਾਰ ਦੀ ਜ਼ਿੰਮੇਵਾਰੀ ਹੀ ਨਾ ਹੋਣ ਸਰਕਾਰ ਨੂੰ ਜਿੱਥੇ ਸ਼ਰਾਬ ਦੀ ਖ਼ਪਤ ਘਟਾਉਣ ਦੇ ਨਾਲ-ਨਾਲ ਸ਼ਰਾਬਬੰਦੀ ‘ਤੇ ਵਿਚਾਰ ਕਰਨਾ ਚਾਹੀਦਾ ਹੈ ਉੱਥੇ ਬੱਚਿਆਂ ਦੇ ਚਰਿੱਤਰ ਨਿਰਮਾਣ ਲਈ ਵਧੀਆ ਮਾਹੌਲ ਪੈਦਾ ਕਰਨ ਲਈ ਠੋਸ ਮੁਹਿੰਮ ਚਲਾਉਣ ਦੀ ਜ਼ਰੂਰਤ ਹੈ ਲਖਨਊ ਕਾਂਡ ਨਿੰਦਣਯੋਗ ਘਟਨਾ ਹੈ ਦੋਸ਼ੀਆਂ ਵਿਰੁੱਧ ਜਿੱਥੇ ਸਖ਼ਤ ਕਾਰਵਾਈ ਕਰਕੇ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਉੱਥੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਏ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ