ਬਿਹਾਰ ਦੀ ਖੁੱਲ੍ਹ ਕੇ ਤਾਰੀਫ਼ ਸੁਣਨਾ ਸਕੂਨ  ਦੇ ਰਿਹੈ

ਬਿਹਾਰ ਦੀ ਖੁੱਲ੍ਹ ਕੇ ਤਾਰੀਫ਼ ਸੁਣਨਾ ਸਕੂਨ  ਦੇ ਰਿਹੈ

ਹਿੰੰਦੀ ਭਾਸ਼ਾ ਵਾਲੇ ਖੇਤਰ ‘ਚ ਬਿਹਾਰ ਸੂਬੇ ਦਾ ਪ੍ਰਮੁੱਖ ਸਥਾਨ ਹੈ ਇੱਥੋਂ ਦੇ ਪੁਰਾਤਨ ਤੇ ਖੁਸ਼ਹਾਲ  ਸੱਭਿਆਚਾਰ ਨੇ ਦੇਸ਼ ਨੂੰ ਬਹੁਤ ਕੁਝ ਦਿੱਤਾ ਹੈ   ਭਾਵੇਂ ਰਾਜਨੀਤੀ ਦੀ ਗੱਲ ਕਰੀਏ ,  ਕੂਟਨੀਤੀ ਜਾਂ ਸਿੱਖਿਆ ਦੀ ਗੱਲ ਕਰੀਏ, ਇੱਥੇ ਆਰਿਆ ਭੱਟ ,  ਚਾਣਕਿਆ ਤੇ ਸਮਰਾਟ ਅਸ਼ੋਕ ਵਰਗੇ ਧੁਰੰਧਰ ਹੋਏ ਹਨ ,  ਜਿਨ੍ਹਾਂ ਨੇ ਸਮੇਂ ਦਾ ਰੁਖ਼ ਤੱਕ ਬਦਲ ਦਿੱਤਾ  ਇਤਿਹਾਸ ਤੋਂ ਪਰ੍ਹੇ ਹਟ ਕੇ ਜੇਕਰ ਪਿਛਲੇ ਕੁੱਝ ਦਹਾਕਿਆਂ ਦੀ ਗੱਲ ਕਰੀਏ ਤਾਂ ਬਿਹਾਰ ਦੀ ਨਾ ਸਿਰਫ਼ ਆਲੋਚਨਾ ਹੋਈ ਹੈ,  ਸਗੋਂ ਇਸ ਮਹਾਨ ਰਹੇ ਖੇਤਰ ਨੂੰ ਨਿੰਦਿਆ ਤੇ ਨਫ਼ਰਤ  ਦੇ ਪੱਧਰ ਤੱਕ ਵੇਖਿਆ ਗਿਆ ਹੈ ਇਸ ਦਾ ਕਾਰਨ ਵੀ ਕੋਈ ਅਜ਼ੂਬਾ ਨਹੀਂ ਸੀ ,  ਸਗੋਂ ਇੱਥੋਂ ਦੀ ਸਮੂਹਿਕ ਅਪਰਾਧਿਕ ਪ੍ਰਵਿਰਤੀ ਨੇ ਲੋਕਾਂ ਨੂੰ ਇਸ ਗੱਲ ਲਈ ਮਜ਼ਬੂਰ ਕੀਤਾ ਕਿ ਉਹ ਬਿਹਾਰ ਦੀ ਨਿੰਦਿਆ ਕਰਨ

ਆਪਰਾਧਿਕ ਸੰਗਠਨ ਰਾਜਨੀਤਕ ਸਾਜਿਸ਼ਾਂ

ਆਖਰ ਕੌਣ ਨਹੀਂ ਜਾਣਦਾ ਕਿ ‘ਅਗਵਾ ਉਦਯੋਗ’ ਵਰਗੀ ਸ਼ਬਦਾਵਲੀ ਬਿਹਾਰ ਦੀ ਸ਼ਾਸਨ ਪ੍ਰਣਾਲੀ ‘ਚੋਂ ਹੀ ਨਿੱਕਲਿਆ ਤੇ ਇਹ ਉਹ ਜ਼ਮਾਨਾ ਸੀ  ਜਦੋਂ ਬਿਹਾਰ ਵਿੱਚ ਕੋਈ ਵੀ ਵਿਅਕਤੀ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਸੀ ਕਿ ਨਾ ਜਾਣੇ ਕਦੋਂ ਉਸ ਦੇ ਪਰਿਵਾਰ  ਦਾ ਕੋਈ ਮੈਂਬਰ ਅਗਵਾ ਹੋ ਜਾਵੇ ਅਤੇ ਅਗਵਾਕਾਰਾਂ  ਵੱਲੋਂ ਲੱਖਾਂ-ਕਰੋੜਾਂ ਦੀ ਫਿਰੌਤੀ ਮੰਗੀ ਜਾਵੇ  ਅਪਰਾਧੀ ਅਤੇ ਆਪਰਾਧਿਕ ਸੰਗਠਨ ਰਾਜਨੀਤਕ ਸਾਜਿਸ਼ਾਂ  ਤਹਿਤ ਪਾਲ਼ੇ ਗਏ ਅਤੇ ਉਨ੍ਹਾਂ ਨੇ ਬਿਹਾਰ ਦੀ ਕਨੂੰਨ ਵਿਵਸਥਾ ਨੂੰ ਆਪਣੀ ਮੁੱਠੀ ਵਿੱਚ ਰੱਖਿਆ, ਸਗੋਂ ਇਹ ਕਹਿਣਾ ਬਿਹਤਰ ਹੋਵੇਗਾ ਕਿ ਉਸ ਦਿਲ ਕੰਬਾਊ  ਦੌਰ ਵਿੱਚ ਮੁਲਜ਼ਮਾਂ ਨੇ ਰਾਜਨੀਤਕ ਸੁਰੱਖਿਆ ਦੇ ਬਲਬੂਤੇ ਕਨੂੰਨ ਨੂੰ ਆਪਣੇ ਪੈਰਾਂ ਹੇਠਾਂ ਰੱਖਿਆ  ਉਸ ਮੰਦਭਾਗੇ ਦੌਰ ਵਿੱਚ ਉਦੋਂ ਉੱਥੇ ਐਸਪੀ ,  ਐਸਐਸਪੀ , ਐਸਓ, ਸਿਪਾਹੀ ਜਾਂ ਫਿਰ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਵੀ ਕੋਈ ਔਕਾਤ ਨਹੀਂ ਹੁੰਦੀ ਸੀ ,  ਇੱਕ ਛੋਟਾ-ਮੋਟਾ ਗੁੰਡਾ ਵੀ ਉਨ੍ਹਾਂ ਦੇ ਸ਼ਰੇਆਮ ਥੱਪੜ ਮਾਰ ਦਿੰਦਾ ਸੀ ਅਤੇ ਅੱਗੋਂ ਵਿਰੋਧ ਕਰਨ ‘ਤੇ ਧਰਤੀ ਤੋਂ ਅਸਮਾਨ ਵੱਲ ਰਵਾਨਾ ਵੀ ਕਰ ਦਿੰਦਾ ਸੀ

ਭਾਜਪਾ ਨਾਲੋਂ ਉਨ੍ਹਾਂ ਦਾ ਨਾਤਾ ਟੁੱਟਿਆ

ਖੈਰ!  ਇਹ ਸਭ ਗੱਲਾਂ ਅਸੀਂ ਜਾਣਦੇ ਹੀ ਹਾਂ ਅਤੇ ਇਸਦਾ ਗੁਣਗਾਨ ਕਰਨ ਨਾਲ ਦਰਦ ਹੀ Àੁੱੁਭਰੇਗਾ ਇਸ ਪਰੰਪਰਾ ਨੂੰ ਬਦਲਣ ਦੀ ਕੋਸ਼ਿਸ਼ ਵੀ ਕੀਤੀ ਗਈ   ਨੀਤੀਸ਼ ਕੁਮਾਰ ਨੇ ‘ਸੁਸ਼ਾਸਨ ਬਾਬੂ’  ਦੀ ਪਛਾਣ ਬਣਾਈ ਅਤੇ ਭਾਜਪਾ ਨਾਲ ਸੱਤਾ ਸਾਂਝੀ ਕਰਦਿਆਂ  ਉਨ੍ਹਾਂ ਨੇ ਅਪਰਾਧਾਂ ‘ਤੇ ਕਾਫ਼ੀ ਹੱਦ ਤੱਕ ਕਾਬੂ ਵੀ ਪਾ ਲਿਆ ਆਪਣੇ ਦੂਜੇ ਕਾਰਜਕਾਲ ਤੋਂ ਬਾਅਦ ਜਦੋਂ ਭਾਜਪਾ ਨਾਲੋਂ ਉਨ੍ਹਾਂ ਦਾ ਨਾਤਾ ਟੁੱਟਿਆ ਅਤੇ ਉਹ ਇੱਕ ਵਾਰ ਫਿਰ ਲਾਲੂ ਯਾਦਵ  ਦੀ ਸ਼ਰਨ ਵਿੱਚ  ਗਏ ਤਾਂ ਨਾ ਸਿਰਫ਼ ਬਿਹਾਰ  ਦੇ ਲੋਕ ,  ਸਗੋਂ ਪੂਰੇ ਦੇਸ਼  ਦੇ ਲੋਕਾਂ ਅੰਦਰ ਦਹਿਸ਼ਤ ਫ਼ੈਲ ਗਈ ਕਿ ਕੀ ਇੱਕ ਵਾਰ ਫਿਰ ਬਿਹਾਰ ਅਪਰਾਧਾਂ ਦੀ ਸ਼ਰਣਗਾਹ ਬਣ ਜਾਵੇਗਾ ?  ਨੀਤੀਸ਼ ਕੁਮਾਰ ਵੀ ਆਪਣੀ ਸਰਕਾਰ  ਬਾਰੇ  ਬਣ ਰਹੇ ਇਸ ਧਾਰਣਾ  ਤੋਂ ਕਾਫ਼ੀ ਨਿਰਾਸ਼ ਵਿਖੇ ਤਾਂ ਉਨ੍ਹਾਂ ਨੇ ਲਾਲੂ ਯਾਦਵ  ਤੇ ਉਨ੍ਹਾਂ ਦੀ ਪਾਰਟੀ  ਦੇ ਆਗੂਆਂ ਨੂੰ ਸਪਸ਼ਟ ਤੌਰ ‘ਤੇ ਆਪਰਾਧਿਕ ਗਤੀਵਿਧੀਆਂ ਤੋਂ ਦੂਰ ਰਹਿਣ  ਲਈ ਸੁਚੇਤ ਕੀਤਾ ,  ਨਹੀਂ ਤਾਂ ਮਹਾਂਗਠਜੋੜ ਤੋੜਨ ਦੀ ਧਮਕੀ ਵੀ ਦਿੱਤੀ

ਬਿਹਾਰ ‘ਚ ਅਸੰਭਵ ਜਿਹੀ ਲੱਗਦੀ ਸੀ

ਇਸ ਸਿਲਸਿਲੇ ‘ਚ ,  ਸ਼ਰਾਬਬੰਦੀ ਦਾ ਵੱਡਾ  ਫੈਸਲਾ ਨੀਤੀਸ਼ ਨੇ ਲਿਆ ,  ਜਿਸਦੀ ਕਲਪਨਾ ਇਸ ਤੋਂ ਪਹਿਲਾਂ ਬਿਹਾਰ ‘ਚ ਅਸੰਭਵ ਜਿਹੀ ਲੱਗਦੀ ਸੀ  ਇਸ ਸ਼ਰਾਬਬੰਦੀ ਨੂੰ ਕਾਮਯਾਬ ਕਰਨ ਲਈ ਉਨ੍ਹਾਂ ਨੇ ਪੂਰਾ ਜ਼ੋਰ ਲਾਇਆ ਹੋਇਆ ਹੈ ਇਸ ਸਭ  ਦੇ ਬਾਵਜੂਦ ,  ਨੀਤੀਸ਼ ਆਪਣੀ ਅਤੇ ਬਿਹਾਰ ਪ੍ਰਸ਼ਾਸਨ ਦੀ ਖੁੱਲ੍ਹੇ ਦਿਲ ਨਾਲ ਪ੍ਰਸੰਸਾ ਸੁਣਨ ਲਈ ਵਿਆਕੁਲ ਰਹੇ ਅਤੇ ਉਨ੍ਹਾਂ ਨੂੰ ਇਹ ਮੌਕਾ ਦਿੱਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ  ਮਹਾਰਾਜ  ਦੇ 350ਵੇਂ ਪ੍ਰਕਾਸ਼ ਉਤਸਵ ਨੇ   ਇੱਥੇ ਗੱਲ ਸਿਰਫ਼ ਨੀਤੀਸ਼ ਦੀ ਹੀ ਨਹੀਂ ਸਗੋਂ ਪੂਰੇ ਬਿਹਾਰ ਸੂਬੇ ਲਈ ਹੀ ਸੀ ਕਿਉਂਕਿ ਪਿਛਲੇ 25 ਸਾਲਾਂ ਤੋਂ ਵੱਧ ਸਮੇਂ ਤੋਂ ਬਿਹਾਰ ਦੀ ਪ੍ਰਸੰਸਾ ਸ਼ਾਇਦ ਹੀ ਕਿਸੇ ਨੇ ਖੁੱਲਕੇ ਸੁਣੀ ਹੋਵੇ

ਲੋਕਨਾਇਕ ਜੈ ਪ੍ਰਕਾਸ਼ ਨਰਾਇਣ  ਦੇ ਐਮਰਜੰਸੀ ਵਿੱਚ ਇੰਦਰਾ ਗਾਂਧੀ ਦੇ ਵਿਰੋਧ ‘ਚ ਅੰਦੋਲਨ ਤੋਂ ਬਾਦ ਬਿਹਾਰ ਨੂੰ ਵੱਡੇ ਪੱਧਰ ‘ਤੇ ਸਨਮਾਨਜਨਕ ਨਜ਼ਰਾਂ ਨਾਲ ਵੇਖਿਆ ਜਾ ਰਿਹਾ ਹੈ   ਇਵੇਂ ਤਾਂ ਗਾਹੇ-ਬਗਾਹੇ, ਛੋਟੀ-ਮੋਟੀ ਪ੍ਰਸੰਸਾ ਪਹਿਲਾਂ ਵੀ ਹੁੰਦੀ ਸੀ ਪਰ ਉਸਤੋਂ ਜ਼ਿਆਦਾ ਨਿੰਦਿਆ ਅਤੇ ਅਲੋਚਨਾ ਦਾ ਵਿਸ਼ਾ ਉੱਥੋਂ ਦੇ ਅਪਰਾਧੀ ਦੇ ਦਿੰਦੇ ਸਨ ਪਰ ਇਸ ਵਾਰ ਮਾਹੌਲ ਬਦਲਿਆ ਹੋਇਆ ਹੈ

ਚਰਚਾ ਨਾ ਸਿਰਫ਼  ਬਿਹਾਰ ਵਿੱਚ

ਯਕੀਨਨ ਮਾਹੌਲ ਬਦਲਿਆ ਹੈ ਅਤੇ ਇਸ ਦਾ ਕਾਰਨ ਬਣੇ ਹਨ ਸਦਾ ਤੋਂ ਹੀ ਸਭ ਲਈ ਪ੍ਰੇਰਨਾਸਰੋਤ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ  ਜੀ ਹਾਂ!  ਗੁਰੂ ਜੀ ਦਾ 350ਵਾਂ ਪ੍ਰਕਾਸ਼ ਉਤਸਵ ਪੂਰੇ ਦੇਸ਼ ਵਿੱਚ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ  ਤਾਂ ਨੀਤੀਸ਼ ਕੁਮਾਰ ਨੇ ਇਸ ਮੌਕੇ ਨੂੰ ਲੈ ਕੇ ਇੰਨੀਆਂ ਚੰਗੀਆਂ  ਤਿਆਰੀਆਂ ਕੀਤੀਆਂ ,  ਜਿਸਦੀ ਚਰਚਾ ਨਾ ਸਿਰਫ਼  ਬਿਹਾਰ ਵਿੱਚ ,  ਨਾ ਸਿਰਫ਼ ਪੂਰੇ ਦੇਸ਼ ਵਿੱਚ ਸਗੋਂ ਕੌਮਾਂਤਰੀ ਪੱਧਰ ‘ਤੇ ਵੀ ਹੋਈ ਹੈ ਗੁਰੂ ਗੋਬਿੰਦ ਸਿੰਘ  ਜੀ  ਦੇ ਪ੍ਰਕਾਸ਼ ਉਤਸਵ ਦਿਵਸ ਨੂੰ ਮਨਾਉਣ ਲਈ ਬਣਾਈ ਗਈ ਕੇਂਦਰੀ ਕਮੇਟੀ ਨੇ ਨੀਤੀਸ਼ ਕੁਮਾਰ ‘ਤੇ ਭਰੋਸਾ ਜਤਾਇਆ ਅਤੇ ਉਨ੍ਹਾਂ ਨੇ ਇਸ ਭਰੋਸੇ ਨੂੰ ਬਿਲਕੁਲ  ਸਹੀ ਸਾਬਤ ਕੀਤਾ ਹੈ ਉਨ੍ਹਾਂ  ਵੱਲੋਂ ਕੀਤੇ ਗਏ ਬਿਹਤਰ ਇੰਤਜ਼ਾਮ  ਅਤੇ ਬਿਹਾਰ ਦੀ ਬ੍ਰਾਂਡਿੰਗ ਕਰਨ  ਦੀ ਇਸ ਕੋਸ਼ਿਸ਼ ਨਾਲ ਦਿਲ ਬਾਗੋ ਬਾਗ ਹੋ ਗਿਆ ਹੈ ਕੀ ਰਾਜਨੀਤਕ ਵਿਰੋਧੀ ,  ਕੀ ਵਿਸ਼ਲੇਸ਼ਕ ,  ਹਰ ਕੋਈ ਨੀਤੀਸ਼ ਕੁਮਾਰ ਅਤੇ ਬਿਹਾਰ ਦੀ ਖੁੱਲ੍ਹ ਕੇ ਤਾਰੀਫ਼ ਕਰ ਰਹੇ ਹਨ

ਸੰਤੁਲਿਤ ਰੁਖ਼ ਅਪਣਾਉਣਾ ਹੀ ਪੈਂਦਾ ਹੈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਤੀਸ਼ ਕੁਮਾਰ ਅਤੇ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਤਿਆਰੀਆਂ ਦੀ ਰੱਜਵੀਂ  ਪ੍ਰਸੰਸਾ ਕੀਤੀ ਇੰਨਾ ਹੀ ਨਹੀਂ, ਲਾਲੂ ਯਾਦਵ  ਜਦੋਂ 5 ਜਨਵਰੀ ਨੂੰ ਇਸ ਸ਼ਾਨਦਾਰ ਪ੍ਰੋਗਰਾਮ ਵਿੱਚ ਸਟੇਜ ਤੋਂ ਹੇਠਾਂ ਬੈਠੇ ਸਨ ਤਾਂ ਅਜਿਹਾ ਜਾਪ ਰਿਹਾ ਸੀ  ਜਿਵੇਂ ਉਹ ਵੀ ਆਪਣੇ ਸ਼ਾਸਨਕਾਲ ਦੌਰਾਨ ਹੋਏ ਅਪਰਾਧਾਂ ਲਈ ਪਛਤਾਵਾ ਕਰ ਰਹੇ ਹੋਣ   ਉਂਜ ,  ਨੀਤੀਸ਼ ਕੁਮਾਰ ਦੀ ਇਸ ਗੱਲ ਲਈ ਤਾਰੀਫ਼ ਕਰਨੀ ਪਵੇਗੀ ਕਿ ਲਾਲੂ ਪ੍ਰਸਾਦ ਯਾਦਵ ਦੀ ਸੁਹਬਤ ਵਿੱਚ ਖ਼ਰਾਬ ਹੋਣ ਦੀ ਬਜਾਇ ਉਹ ਉਨ੍ਹਾਂ ਨੂੰ ਆਪਣੀ ਚੰਗੀ ਸੁਹਬਤ ਨਾਲ ਸੁਧਾਰਨ ਦੇ ਯਤਨ ਕਿਤੇ ਜ਼ਿਆਦਾ ਕਰ ਰਹੇ ਹਨ ਹਾਲਾਂਕਿ ਰਾਜਨੀਤੀ ਦੀਆਂ ਬਹੁਤ ਸਾਰੀਆਂ  ਮਜ਼ਬੂਰੀਆਂ ਹੁੰਦੀਆਂ ਹਨ ਅਤੇ ਜੇਕਰ ਕੋਈ ਸਿੱਧੇ – ਸਿੱਧੇ ਇਹ ਕਹਿ  ਦੇਵੇ ਕਿ ਰਾਜਨੀਤੀ ਆਦਰਸ਼ਵਾਦੀ ਹੁੰਦੀ ਹੈ ਤਾਂ ਇਸ ਕਥਨ ਨੂੰ ਵਿਹਾਰਕ ਨਹੀਂ ਮੰਨਿਆ ਜਾ ਸਕਦਾ ਅਤੇ ਅਜਿਹੇ ਵਿੱਚ ਨੀਤੀਸ਼ ਵਰਗਿਆਂ ਨੂੰ ਸੰਤੁਲਿਤ ਰੁਖ਼ ਅਪਣਾਉਣਾ ਹੀ ਪੈਂਦਾ ਹੈ

ਸ਼ਾਇਦ ਇਹੀ ਮਿੱਟੀ ਦਾ ਕਰਜ਼

ਹੁਣ ਬਿਹਾਰ ਤੋਂਂ ਬਾਹਰ ਨਿੱਕਲੇ ਪ੍ਰਤਿਭਾਸ਼ਾਲੀ ਲੋਕਾਂ ਦੀ ਵੀ ਇਹ ਜ਼ਿੰਮੇਦਾਰੀ ਬਣਦੀ ਹੈ ਕਿ ਬਿਹਾਰ ਦੀ ਬ੍ਰਾਂਡਿੰਗ , ਉਸਦੀ ਚੰਗਿਆਈ ਅਤੇ ਉਸਨੂੰ ਅੱਗੇ ਵਧਾਉਣ ਵਿੱਚ ਆਪਣਾ ਸਰਰਗਰਮ ਯੋਗਦਾਨ ਯਕੀਨੀ  ਕਰਨ ਸ਼ਾਇਦ ਇਹੀ ਮਿੱਟੀ ਦਾ ਕਰਜ਼ ਹੈ ਅਤੇ ਜੇਕਰ 350 ਸਾਲ ਬਾਦ ਗੁਰੂ ਗੋਵਿੰਦ ਸਿੰਘ  ਦੀ ਆਤਮਾ ਨੇ ਆਪਣੀ ਜਨਮ ਭੂਮੀ ਪਟਨਾ ਸਾਹਿਬ ( ਬਿਹਾਰ )   ‘ਤੇ ਲੱਗ ਰਹੇ ਕਲੰਕਾਂ ਨੂੰ ਧੋਣ ਦੀ ਪ੍ਰੇਰਨਾ ਪ੍ਰਦਾਨ ਕੀਤੀ ਹੈ ਤਾਂ ਕਿਤੇ ਨਾ ਕਿਤੇ ਜਨਮ ਸਥਾਨ  ਪ੍ਰਤੀ ਸਾਡਾ ,  ਤੁਹਾਡਾ ਅਤੇ ਹੋਰਨਾਂ  ਬਿਹਾਰ ਵਾਸੀ ਭਰਾਵਾਂ ਦਾ ਵੀ ਇਹੀ ਫਰਜ਼ ਬਣਦਾ ਹੈ  ਬਿਹਾਰ ਹੁਣ ਹਰ ਖੇਤਰ ਵਿੱਚ ਅੱਗੇ ਵਧ ਰਿਹਾ ਹੈ, ਇਸ ਗੱਲ ਵਿੱਚ ਦੋ ਰਾਏ ਨਹੀਂ ਹੈ

ਭਾਵੇਂ ਭਾਗਲਪੁਰ ਸਿਲਕ ਸਿਟੀ ਦੇ ਸਿਲਕ ਦੀ ਗੱਲ ਕਰੀਏ , ਭਾਵੇਂ ਦੇਸ਼ ਦੇ 70 ਫੀਸਦੀ ਲੀਚੀ ਉਤਪਾਦਨ ਦੀ ਗੱਲ ਕਰੀਏ, ਸਭ ਤੋਂ ਜ਼ਿਆਦਾ ਆਈਏਐਸ ਆਈਪੀਐਸ ਸਿਲੈਕਟ ਹੋਣ ਦੀ ਗੱਲ ਕਰੀਏ ਜਾਂ ਫਿਰ ਪਟਨਾ ਸਾਹਿਬ ਵਿੱਚ ਸਭ ਤੋਂ ਲੰਮੇ ਵਾਈ- ਫਾਈ ਰੇਂਜ  ( 20 ਕਿਮੀ)  ਨੂੰ ਕਹੀਏ, ਕਈ ਖੇਤਰਾਂ ਵਿੱਚ ਇਹ ਪੁਰਾਤਨ ਸੂਬਾ ਸਫ਼ਲਤਾ ਦੇ  ਝੰਡੇ ਗੱਡ ਰਿਹਾ ਹੈ ਬਸ ਅਪਰਾਧ ਦੁਬਾਰਾ ਨਾ ਸਿਰ ਚੁੱਕਣ ਅਤੇ ਕਾਬਲ ਲੋਕ ਪਲਾਇਨ ਦੀ ਬਜਾਇ ਬਿਹਾਰ  ਦੇ ਵਿਕਾਸ ਦਾ ਕਰਜ਼ ਵੀ ਲਾਉਣ ਨੂੰ ਤਿਆਰ ਰਹਿਣ ,  ਫਿਰ ਇੱਥੋਂ ਦੀ ਮਾਣ-ਮਰਿਆਦਾ ਵਾਪਸ ਪਰਤਣੋਂ  ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ

ਮਿਥਿਲੇਸ਼ ਕੁਮਾਰ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ