15 ਤੋਂ 20 ਸਾਲ ਪਹਿਲਾਂ ਢਾਹੇਗੇ ਖਾਲੇ ਕਿਸਾਨ ਦੁਬਾਰਾ ਬਣਾਉਣ ਲੱਗੇ | Canal Water
ਫਿਰੋਜ਼ਪੁਰ (ਸਤਪਾਲ ਥਿੰਦ)। ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ਨੂੰ ਨਹਿਰੀ ਪਾਣੀ (Canal Water) ਟੇਲ ਤੱਕ ਪਹੁੰਚਾਉਣ ਲਈ ਮਾਨ ਸਰਕਾਰ ਨੇ ਸਖਤ ਹੁਕਮ ਜਾਰੀ ਕੀਤਾ ਹਨ ਕਿ ਕੱਸੀਆ ਰਜਬਾਹੇ ਨਹਿਰਾਂ ਦੀ ਸਾਭ ਸੰਭਾਲ ਕਰਕੇ ਜਿਹੜੇ ਖਾਲੇ ਨਹਿਰ ਦੇ ਮੋਘਿਆ ਤੋਂ ਕਿਸਾਨਾਂ ਦੇ ਖੇਤਾਂ ਨੂੰ ਪਾਣੀ ਦਿੰਦੇ ਸਨ ਉਹ ਕਈ ਰਸੂਖਦਾਰ ਕਿਸਾਨਾਂ ਨੇ ਵਾਹ ਕੇ ਆਪਣੀ ਜਮੀਨ ਵਿੱਚ ਮਿਲਾ ਰਹੇ ਸਨ ਜਿਸ ਕਾਰਨ ਪਿਛਲੇ 15 ਸਾਲਾਂ ਤੋਂ ਕਿਸਾਨਾਂ ਨੂੰ ਨਹਿਰੀ ਪਾਣੀ ਨਹੀ ਮਿਲਿਆ ਜਦ ਕਿ ਹਰ ਵਰੇ ਨਹਿਰਾਂ ਦੀ ਸਫ਼ਾਈ ਤੇ ਲੱਖਾ ਰੁਪਏ ਖਰਚ ਕੀਤੇ ਜਾਦੇ ਰਹੇ ਹਨ।
ਇਹ ਵੀ ਪੜ੍ਹੋ : ਗਿਆਸਪੁਰਾ ’ਚ ਜ਼ਹਿਰੀਲਾ ਧੂੰਆਂ ਫੈਲਣ ਨਾਲ ਕਈ ਲੋਕਾਂ ਦੀ ਹਾਲਤ ਵਿਗੜੀ
ਪਰ ਪਾਣੀ ਕੁਝ ਬਾਬੂਆ ਦੀ ਸਹਿਮਤੀ ਨਾਲ ਕਈ ਵੱਡੇ ਕਿਸਾਨਾਂ ਵਲ਼ੋ ਵੱਡੇ ਮੋਘੇ ਕਰਕੇ ਜਾ ਨਹਿਰ ਵੱਢ ਲਈ ਜਾਦੀ ਸੀ ਪਰ ਹੁਨ ਉਨ੍ਹਾਂ ਦੀ ਵੀ ਖੈਰ ਨਹੀ ਜਿਸ ਕਾਰਨ ਸਰਕਾਰ ਦੇ ਸਖਤ ਹੁਕਮ ਲਾਗੂ ਹੋਏ ਹਨ ਹੁਣ ਜਿਵੇ ਜਿਲੇਦਾਰ ਪਟਵਾਰੀ ਤੇ ਹੋਰ ਅਮਲੇ ਨੇ ਪਿੰਡਾਂ ਵਿੱਚ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਲਾਮਬੰਦ ਕੀਤਾ ਤੇ ਬਣੀ ਸਹਿਮਤੀ ਤੋਂ ਬਾਅਦ ਕਿਸਾਨਾਂ ਨੇ ਆਪੋ-ਆਪਣੀਆਂ ਜਮੀਨਾਂ ਵਿੱਚ ਖਾਲ ਛੱਡਣ ਲਈ ਰਜਮੰਦ ਹੋਣ ਤੋਂ ਬਾਅਦ ਖੇਤਾਂ ਵਿੱਚ ਟਰੈਕਟਰ ਨਾਲ ਜਮੀਨ ਨੂੰ ਵਾਹ ਕੇ ਜਿੰਦਰੀ ਨਾਲ ਖਾਲੇ ਬਣਾਏ ਜਾ ਰਹੇ ਹਨ ਜਿਸ ਸਬੰਧੀ ਜਾਣਾਕਾਰੀ ਦਿੰਦੇ ਹੋਏ ਕਿਸਾਨ ਬਲਦੇਵ ਰਾਜ ਨੰਬਰਦਾਰ ,ਸੁਖਦੇਵ ਕੰਬੋਜ ਤੇ ਸੁਖਦੇਵ ਪੰਧੂ ਨੇ ਕਿਹਾ ਕਿ ਸਾਰੇ ਕਿਸਾਨਾਂ ਨੇ ਏਕੇ ਨਾਲ ਅੱਜ ਰਜਾਮੰਦੀ ਕਰਕੇ ਮਾਨ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਕੇ ਨਹਿਰੀ ਖਾਲ ਆਪੋ ਆਪਣੇ ਖੇਤ ਵਿੱਚ ਜਮੀਨ ਛੱਡ ਕੇ ਬਣਾ ਦਿੱਤੇ ਹਨ ਕਿਉਂ ਕਿ ਪਿੱਛੇ ਟਾਇਲਾ ਤੇ ਬੈਠਿਆ ਨੂੰ ਵੀ ਨਹਿਰੀ ਖਾਲ ਲੱਗੇ ਤੇ ਪਾਣੀ ਖੇਤਾ ਤੱਕ ਪਹੁੰਚੇ ।
ਨਹਿਰੀ ਪਾਣੀ ਰੈਗੂਲਰ ਆਵੇ ਤੇ ਟਿਊਬਵੈੱਲ ਘੱਟ ਚਲ਼ਣ ਤਾਂ ਪਾਣੀ ਦਾ ਲੈਵਲ ਉਪਰ ਆ ਸਕਦਾ ਹੈ
ਝੋਨੇ ਕਣਕ ਦੀ ਫ਼ਸਲ ਦੌਰਾਨ ਪਾਣੀ ਦੀ ਵੱਡੀ ਖਪਤ ਹੁੰਦੀ ਜਿਸ ਕਰਨ ਪਾਣੀ ਦਾ ਪੱਧਰ ਦਿਨੋ ਦਿਨ ਨੀਵਾਂ ਜਾ ਰਿਹਾ ਹੈ ਤੇ ਸਮਰਸੀਬਲ ਵੱਡੀਆਂ ਮੋਟਰਾ ਬੋਰਾ ਵਿੱਚ ਪਾਉਣੀਆ ਪੈਦੀਆ ਹਨ ਜਿਸ ਨਾਲ ਪੈਸੇ ਪਾਣੀ ਬਿਜਲੀ ਦੀ ਵੱਡੀ ਖਪਤ ਹੁੰਦੀ ਹੈ ਤੇ ਪਾਣੀ ਪੱਧਰ ਨੀਵਾ ਜਾਦਾ ਹੈ ਪਰ ਨਹਿਰੀ ਪਾਣੀ ਲਗਾਤਾਰ ਕਿਸਾਨਾਂ ਨੂੰ ਮਿਲਦਾ ਹੈ ਤਾ ਟਿਊਬਵੈੱਲ ਦਾ ਪਾਣੀ ਦੀ ਵਰਤੋ ਘੱਟ ਸਕਦੀ ਹੈ..!