RR VS RCB : ਰਾਜਸਥਾਨ ਨੂੰ 59 ਦੇ ਸਮੇਟ ਬੰਗਲੁਰੂ 112 ਦੌੜਾਂ ਨਾਲ ਜਿੱਤਿਆ

RR VS RCB

ਰਾਜਸਥਾਨ ਨੇ ਬਣਾਇਆ ਆਈਪੀਐੱਲ ਇਤਿਹਾਸ ਦਾ ਤੀਜਾ ਸਭ ਤੋਂ ਛੋਟਾ ਸਕੋਰ | RR VS RCB

ਜੈਪੁਰ (ਸੱਚ ਕਹੂੰ ਨਿਊਜ਼)। ਪਿਛਲੇ ਸੀਜਨ ਦੀ (RR VS RCB) ਫਾਈਨਲਿਸਟ ਰਾਜਸਥਾਨ ਰਾਇਲਜ਼ ਨੂੰ ਇੰਡੀਅਨ ਪ੍ਰੀਮੀਅਰ ਲੀਗ ’ਚ ਆਪਣੇ ਘਰ ’ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਨੂੰ ਰਾਇਲ ਚੈਂਲੇਜਰਸ ਬੰਗਲੁਰੂ ਨੇ 112 ਦੌੜਾਂ ਨਾਲ ਹਰਾਇਆ। ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ’ਤੇ ਮੇਜ਼ਬਾਨ ਟੀਮ 172 ਦੌੜਾਂ ਦੇ ਟੀਚੇ ਦਾ ਪਿਛਾ ਕਰਦੇ ਹੋਏ ਸਿਰਫ 59 ਦੌੜਾਂ ’ਤੇ ਆਉਟ ਹੋ ਗਈ। ਆਈਪੀਐੱਲ ਇਤਿਹਾਸ ਦਾ ਤੀਜਾ ਸਭ ਤੋਂ ਛੋਟਾ ਸਕੋਰ ਹੈ। ਦੂਜਾ ਸਭ ਤੋਂ ਛੋਟਾ ਸਕੋਰ ਵੀ ਰਾਜਸਥਾਨ ਦੇ ਨਾਂਅ ਹੀ ਹੈ। 2009 ’ਚ ਟੀਮ 58 ਦੌੜਾਂ ’ਤੇ ਹੀ ਆਉਟ ਹੋ ਗਈ ਸੀ। ਉਦੋਂ ਵੀ ਬੰਗਲੁਰੂ ਨੇ ਹੀ ਟੀਮ ਨੂੰ ਆਲਆਉਟ ਕੀਤਾ ਸੀ। ਇਸ ਜਿੱਤ ਨਾਲ ਆਰਸੀਬੀ 5ਵੇਂ ਨੰਬਰ ’ਤੇ ਆ ਗਈ ਹੈ। ਟੀਮ ਦੇ 12 ਮੈਚਾਂ ’ਚ 12 ਅੰਕ ਹਨ।

ਮੈਚ ਵਿਸ਼ਲੇਸ਼ਣ : ਲਗਾਤਾਰ ਵਿਕਟਾਂ ਗੁਆਉਣਾ ਰਿਹਾ ਰਾਜਸਥਾਨ ਦੀ ਜਿੱਤ ਦਾ ਕਾਰਨ | RR VS RCB

  1. 172 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਰਾਜਸਥਾਨ ਨੇ ਲਗਾਤਾਰ ਵਿਕਟਾਂ ਗੁਆ ਦਿੱਤੀਆਂ। ਟੀਮ ਵੱਲੋਂ ਸਭ ਤੋਂ ਵੱਡੀ ਸਾਂਝੇਦਾਰੀ 19 ਦੌੜਾਂ ਦੀ ਰਹੀ, ਜੋ ਅਸ਼ਵਿਨ ਅਤੇ ਸ਼ਿਮੋਰਨ ਹੇਟਮਾਇਰ ਨੇ ਕੀਤੀ। ਸ਼ਿਮਰੋਨ ਹੇਟਮਾਇਰ (35 ਦੌੜਾਂ) ਸਭ ਤੋਂ ਵੱਧ ਸਕੋਰਰ ਰਿਹਾ। ਬਾਕੀ ਬੱਲੇਬਾਜ਼ ਦੋਹਰਾ ਅੰਕੜਾ ਪਾਰ ਨਹੀਂ ਕਰ ਸਕੇ। 
  2. ਵੇਨ ਪਾਰਨੇਲ ਨੇ 3 ਵਿਕਟਾਂ ਹਾਸਲ ਕੀਤੀਆਂ। ਮਾਇਕਲ ਬ੍ਰੇਸਵੇਲ ਅਤੇ ਕਰਨ ਸ਼ਰਮਾ ਨੂੰ ਦੋ-ਦੋ ਵਿਕਟਾਂ ਮਿਲਿਆਂ। ਇੱਕ-ਇੱਕ ਵਿਕਟ ਮੁਹੰਮ ਸਿਰਾਜ ਅਤੇ ਮੈਕਸਵਲ ਨੂੰ ਮਿਲੀ।
  3. ਇਸ ਤੋਂ ਪਹਿਲਾਂ ਬੰਗਲੁਰੂ ਵੱਲੋਂ ਕਪਤਾਨ ਫਾਫ ਡੁ ਪਲੇਸਿਸ ਨੇ 55, ਗਲੇਨ ਮੈਕਸਵੇਲ ਨੇ 54 ਅਤੇ ਅਨੁਜ ਰਾਵਤ ਨੇ ਨਾਬਾਦ 29 ਦੌੜਾਂ ਬਣਾਇਆਂ।
  4. ਐਡਮ ਜੰਪਾ ਅਤੇ ਕੇਐੱਮ ਆਸਿਫ ਨੂੰ ਦੋ-ਦੋ ਵਿਕਟਾਂ ਮਿਲਿਆਂ।