ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ (Chief Minister Mann) ਨੇ ਪੰਜਾਬ ਦੀ ਇੰਡਸਟਰੀ ਲਈ ਕਲਰਕੋਡਿੰਗ ਸਟਾਮ ਪੇਪਰ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਮਾਨ ਨੇ ਇੰਡਸਟਰੀ ਲਈ ਹਰੇ ਰੰਗ ਦੇ ਸਟਾਮ ਪੇਪਰ ਦੀ ਸ਼ੁਰੂਆਤ ਕਰ ਦਿੱਤੀ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਦੋਂ ਕੋਈ ਇੰਡਸਟਰੀਲਿਸਟ ਇੰਡਸਟਰੀ ਕਰਵਾਏਗਾ ਤਾਂ ਉਸ ਨੂੰ ਹਰੇ ਰੰਗ ਦਾ ਸਟਾਮ ਪੇਪਰ ਮੁਹੱਈਆ ਕਰਵਾਇਆ ਜਾਵੇਗਾ।
ਇਸ ਨਾਲ ਬਹੁਤ ਸਾਰੇ ਇੰਡਸਟਰਲਿਸਟਾਂ ਦੀ ਖੱਜਲ-ਖੁਆਰੀ ਘਟ ਜਾਵੇਗੀ ਅਤੇ ਵਪਾਰੀਆਂ ਨੂੰ ਦਫ਼ਤਰਾਂ ਦੇ ਗੇੜੇ ਨਹੀਂ ਲਾਉਣੇ ਪੈਣਗੇ, ਪਹਿਲਾਂ ਵਪਾਰੀਆਂ ਦਾ ਪੈਸਾ ਲੱਗਾ ਹੁੰਦਾ ਸੀ ਅਤੇ ਵਿਆਜ਼ ਪੈਂਦਾ ਰਹਿੰਦਾ ਸੀ, ਜਿਸ ਨਾਲ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੁੰਦਾ ਸੀ। ਇਸ ਗਰੀਨ ਸਟਾਮ ਪੇਪਰ ਤੋਂ ਇਲਾਵਾ ਕਿਸੇ ਤਰ੍ਹਾਂ ਦੀ ਐੱਨਓਸੀ ਲੈਣ ਲਈ ਸਰਕਾਰੀ ਦਫ਼ਤਰਾਂ ਦੇ ਗੇੜੇ ਲਾਉਣੇ ਪੈਂਦੇ ਸਨ ਇਹ ਸਾਰਾ ਕੁਝ ਖ਼ਤਮ ਕਰ ਦਿੱਤਾ ਜਾਵੇਗਾ।
ਐਲਾਨ ਕਰਨ ਵਾਲਾ ਪੰਜਾਬ ਬਣਿਆ ਪਹਿਲਾ ਸੂਬਾ | Chief Minister Mann
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਦੋਂ ਫੈਕਟਰੀ ਬਣ ਕੇ ਤਿਆਰ ਹੋ ਗਈ ਤਾਂ ਉਦੋਂ ਪਲਿਊਸ਼ਨ ਅਤੇ ਫਾਰੈੱਸਟ ਸਰਟੀਫਿਕੇਟ ਦੀ ਉਸੇ ਸਟਾਮ ਪੇਪਰ ’ਤੇ ਮੋਹਰ ਲੱਗ ਜਾਵੇਗੀ। ਜੇਕਰ ਸਾਲ-ਦੋ ਸਾਲ ਬਾਅਦ ਕੋਈ ਅਧਿਕਾਰੀ ਫੈਕਟਰੀ ਵਿੱਚ ਕਿਸੇ ਤਰ੍ਹਾਂ ਦੀ ਚੈਕਿੰਗ ਕਰਨ ਆਉਂਦਾ ਹੈ ਤਾਂ ਉਸ ਨੂੰ ਇਹ ਸਟਾਮ ਪੇਪਰ ਹੀ ਦਿਖਾਇਆ ਜਾਵੇਗਾ। ਉਕਤ ਅਫ਼ਸਰ ਇਹ ਸਟਾਮ ਪੇਪਰ ਦੇਖੇਗਾ ਕਿ ਜਿਸ ਕੰਮ ਲਈ ਇਹ ਜ਼ਮੀਨ ਖਰੀਦੀ ਗਈ ਸੀ ਕੀ ਇਹ ਉਸੇ ਕੰਮ ਲਈ ਇਸਤੇਮਾਲ ਹੋ ਰਹੀ ਹੈ।
ਇਹ ਵੀ ਪੜ੍ਹੋ : CBSE 12ਵੀਂ ਦਾ ਨਤੀਜਾ ਜਾਰੀ : 87.33 ਫ਼ੀਸਦੀ ਵਿਦਿਆਰਥੀ ਪਾਸ, ਮੈਰਿਟ ਲਿਸਟ ਨਹੀਂ ਹੋਈ ਜਾਰੀ
ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਪੰਜਾਬ ਅਜਿਹਾ ਸੂਬਾ ਹੈ ਜਿਸ ਵਿੱਚ ਸਟਾਮ ਪੇਪਰ ਦੀ ਕਲਰਕੋਡਿੰਗ ਕਰਨ ਦਾ ਫੈਸਲਾ ਲਿਆ ਗਿਆ ਹੈ। ਉਮੀਦ ਹੈ ਕਿ ਇਹ ਕਾਮਯਾਬ ਰਹੇਗਾ। ਅਜੇ ਸਿਰਫ਼ ਇਸ ਨੂੰ ਇੰਡਸਟਰੀ ਲਈ ਸ਼ੁਰੂ ਕੀਤਾ ਜਾ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਹਾਊਸਿੰਗ ਅਤੇ ਜ਼ਮੀਨਾਂ ਵੇਚਣ ਵਾਲਿਆਂ ਲਈ ਵੀ ਕਲਰਕੋਡਿੰਗ ਲਾਗੂ ਕੀਤੀ ਜਾਵੇਗੀ। ਜਿਸ ਦੇ ਸਟਾਮ ਪੇਪਰ ਦੇ ਰੰਗ ਵੱਖਰੇ ਹੋਣਗੇ। ਮਾਨ ਨੈ ਕਿਹਾ ਕਿ ਜਦੋਂ ਪੰਜਾਬ ਵਿੱਚ ਇੰਡਸਟਰੀ ਲੱਗੇਗੀ ਤਾਂ ਪੰਜਾਬ ਦੇ ਨੌਜਵਾਨ ਲੜਕੇ-ਲੜਕੀਆਂ ਨੂੰ ਰੁਜ਼ਗਾਰ ਮਿਲੇਗਾ।