ਟ੍ਰੈਫਿਕ ਪੁਲਿਸ ਵੱਲੋਂ ਬਿਨਾਂ ਨੰਬਰ ਪਲੇਟਾਂ ਦੇ 9 ਮੋਟਰਸਾਈਕਲ ਕੀਤੇ ਬੰਦ
- ਇਕ ਬੁਲੱਟ ਦਾ ਕੀਤਾ ਚਲਾਨ
ਰਜਿੰਦਰ (ਸੱਚ ਕਹੂੰ ) ਅਰਨੀ ਵਾਲਾ। ਡੀਜੀਪੀ ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸੀਪੀਜ/ਐਸਐਸਪੀਜ ਨੂੰ ਆਪਣੇ-ਆਪਣੇ ਅਧਿਕਾਰ ਖੇਤਰਾਂ ਵਿੱਚ ਸਮਾਜ ਵਿਰੋਧੀ ਅਨਸਰਾਂ ‘ਤੇ ਬਾਜ ਅੱਖ ਰੱਖਣ ਲਈ ਰਾਜ ਭਰ ਵਿੱਚ ਵਿਸ਼ੇਸ਼ ਨਾਕੇ ਲਗਾਉਣ ਅਤੇ ਗਸ਼ਤ ਪਾਰਟੀਆਂ ਨੂੰ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸੇ ਤਰਾਂ ਸਰਹੱਦੀ ਜ਼ਿਲਿਆਂ ਦੇ ਐਸ.ਐਸ.ਪੀਜ ਨੂੰ ਅੰਤਰ-ਰਾਜੀ ਨਾਕੇ ਲਗਾ ਕੇ ਸਰਹੱਦਾਂ ਨੂੰ ਸੀਲ ਕਰਨ ਲਈ ਕਿਹਾ ਗਿਆ ਹੈ ਅਤੇ ਅਤੇ ਹਿਦਾਇਤ ਕੀਤੀ ਹੈ ਕਿ ਕਿਸੇ ਵੀ ਵਿਅਕਤੀ ਨੂੰ ਪੂਰੀ ਚੈਕਿੰਗ ਅਤੇ ਤਲਾਸ਼ੀ ਲਏ ਤੋਂ ਬਿਨਾਂ ਸੂਬੇ ਵਿੱਚ ਦਾਖਲ ਨਾ ਹੋਣ ਦਿੱਤਾ ਜਾਵੇ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੇ ਸੂਬੇ ਭਰ ‘ਚ ਵਧਾਈ ਸੁਰੱਖਿਆ, ਕੱਢਿਆ ਫਲੈਗ ਮਾਰਚ
ਜਿਸ ਦੇ ਤਹਿਤ ਮੰਡੀ ਅਰਨੀਵਾਲਾ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਫਲੈਗ ਮਾਰਚ ਕੀਤਾ। ਜਿਸ ਦੋਰਾਨ ਮੰਡੀ ਵਿਚ ਸ਼ੜਕ ਤੇ ਕਾਰਾਂ ਮੋਟਰਸਾਈਕਲ ਪਾਸੇ ਕਰਵਾਇਆ ਗਿਆ। ਫਲੈਗ ਮਾਰਚ ਕਰਦੇ ਸਮੇਂ ਟ੍ਰੈਫਿਕ ਪੁਲਿਸ ਵੱਲੋਂ ਇਕ ਬੁਲੱਟ ਮੋਟਰਸਾਈਕਲ ਦਾ ਕੱਟਿਆ ਚਲਾਣ। ਜਿਸ ਦੋਰਾਨ ਮੋਟਰਸਾਈਕਲਾਂ ਦੀ ਚੈਕਿੰਗ ਕੀਤੀ ਗਈ ਬਗੈਰ ਨੰਬਰ ਦੇ ਮੋਟਰਸਾਈਕਲ ਜਿਨ੍ਹਾਂ ਦੇ ਕੋਈ ਕਾਗਜ਼ ਨਹੀਂ ਸੀ ਇਕ ਐਕਟਿਵਾ ਸਮੇਤ 9 ਮੋਟਰਸਾਈਕਲਾਂ ਨੂੰ ਥਾਣੇ ਲਿਆਂਦਾ ਗਿਆ। ਜਿਸ ਵਿੱਚ ਟ੍ਰੈਫਿਕ ਇੰਚਾਰਜ ਜੰਗੀਰ ਸਿੰਘ ਨੇ ਦੱਸਿਆ ਕਿ ਜਿਹੜਾ ਵਿਅਕਤੀ ਕਾਗਜ਼ ਲੈ ਕੇ ਉਸ ਦਾ ਚਲਾਨ ਕੱਟ ਦਿੱਤਾ ਜਾਵੇਗਾ ਦੂਜਿਆਂ ਨੂੰ ਬੰਦ ਕਰ ਦਿੱਤਾ ਜਾਵੇਗਾ।